ਫਤਿਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਦੇ ਬਲਿਆਲ ਹੈੱਡ ’ਤੇ ਇੱਕ ਨੌਜਵਾਨ ਲੜਕੇ ਤੇ ਲੜਕੀ ਦੀ ਟਰੇਨ ਹੇਠਾਂ ਕੱਟ ਕੇ ਮੌਤ ਹੋ ਗਈ। ਪੁਲਿਸ ਨੈ ਮੌਕੇ ’ਤੇ ਪਹੰੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਪਰਿਵਾਰ ਵਾਅਿਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ। ਹਾਦਸਾ ਕਿਵੇਂ ਹੋਇਆ ਇਹ ਸਾਫ਼ ਨਹੀਂ ਹੋ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਥੇ ਸੈਲਫ਼ੀ ਲੈ ਰਹੇ ਸਨ ਅਤੇ ਰੇਲ ਦੀ ਚਪੇਟ ’ਚ ਆ ਗਏ। ਮਿ੍ਰਤਕਾਂ ਦੀ ਪਛਾਣ ਲਲੌਦਾ ਨਿਵਾਸੀ ਰਾਕੇਸ਼ ਅਤੇ ਖਨੌਰਾ ਲਿਵਾਸੀ ਗਰਿਮਾ ਦੇ ਰੂਪ ’ਚ ਹੋਈ ਹੈ।
ਵਿਦੇਸ਼ ਜਾਣ ਦੀ ਸੀ ਤਿਆਰੀ | Fatehabad News
ਜਾਣਕਾਰੀ ਅਨੁਸਾਰ ਨੌਜਵਾਨ ਰਾਕੇਸ਼ ਅਤੇ ਮੁਟਿਆਰ ਗਰਿਮਾ ਟੋਹਾਣਾ ’ਚ ਹੀ ਆਈਲੈਟਸ ਕਰ ਰਹੇ ਸਨ ਅਤੇ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕਾਗਜ਼ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਕਾਗਜ਼ਾਂ ਦੇ ਸਿਲਸਿਲੇ ’ਚ ਹੀ ਉਹ ਅੱਜ ਘਰ ਤੋਂ ਟੋਹਾਣਾ ਲਈ ਨਿੱਕਲੇ ਸਨ। ਨੌਜਵਾਨ ਆਪਣੇ ਬੁਲਟ ਮੋਟਰਸਾਈਕਲ ’ਤੇ ਖਨੌਰਾ ਪਹੁੰਚਿਆ ਅਤੇ ਕਰੀਬ 10 ਵਜੇ ਉਹ ਲੜਕੀ ਨੂੰ ਲੈ ਕੇ ਟੋਹਾਣਾ ਲਈ ਚੱਲ ਪਿਆ।
ਰਸਤੇ ’ਚ ਟੋਹਾਣਾ ਦੇ ਕੋਲ ਹੀ ਬਲਿਆਲਾ ਹੈੱਡ ’ਤੇ ਪਹੁੰਚੇ। ਹੈੱਡ ਦੇ ਉੱਪਰ ਹੀ ਰੇਲਵੇ ਟਰੈਕ ਵੀ ਲੰਘਦਾ ਹੈ ਅਤੇ ਉਹ ਇੱਥੇ ਰੁਕ ਗਏ। ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਸੈਲਫੀ ਲੈ ਰਹੇ ਸਨ ਅਤੇ ਰੇਲ ਦੀ ਚਪੇਟ ’ਚ ਆ ਗਏ। ਦੋਵਾਂ ਦੀਆਂ ਲਾਸ਼ਾਂ ਟਰੈਕ ਦੇ ਕਿਨਾਰੇ ਪਈਆਂ ਮਿਲੀਆਂ ਹਨ ਅਤੇ ਸਿਰ ’ਤੇ ਸੱਟ ਲੰਗਣ ਦੇ ਨਿਸ਼ਾਨ ਹਨ। ਬੁਲਟ ਮੋਟਰਸਾਈਕਲ ਵੀ ਟਰੈਕ ਦੇ ਕਿਨਾਰੇ ਖੜ੍ਹਾ ਮਿਲਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੰੁਚੀ ਅਤੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਕਿਵੇਂ ਹੋਇਆ ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।