ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦੁਕਾਨ ‘ਚ ਜਾ ਵੜੀ

Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੜਕ ਹਾਦਸਿਆਂ ਕਾਰਨ ਨੁਕਸਾਨ ਹੋਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਕਈ ਸੜਕ ਹਾਦਸੇ ਜਾਨ ਤੇ ਮਾਲ ਦੋਵਾਂ ਦਾ ਨੁਕਸਾਨ ਕਰ ਜਾਂਦੇ ਹਨ। ਇਸੇ ਤਰ੍ਹਾ ਹੀ ਇੱਕ ਸੰਗਰੂਰ ਜਿ਼ਲ੍ਹੇ ਦੇ ਸੁਨਾਮ ਊਧਮ ਸਿੰਘ ਵਾਲਾ ਵਿੱਚ ਹਾਦਸਾ ਹੋਣ ਦਾ ਸਮਾਚਾਰ ਹੈ। ਸਥਾਨਕ ਸ਼ਹਿਰ ਵਿਖੇ ਬੱਸ ਸਟੈਂਡ ਦੇ ਨਜ਼ਦੀਕ ਅੱਜ ਇਕ ਤੇਜ਼ ਰਫਤਾਰ ਵਰਨਾ ਕਾਰ ਬੇਕਾਬੂ ਹੋ ਕੇ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਵੜ ਗਈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ। (Sunam News)

Sunam News

ਜਾਣਕਾਰੀ ਮੁਤਾਬਕ ਦੁਕਾਨ ਖਾਲੀ ਹੋਣ ਕਾਰਨ ਅਕਸਰ ਬੰਦ ਰਹਿੰਦੀ ਸੀ ਅਤੇ ਦੁਕਾਨ ਦੇ ਬਾਹਰ ਖੜੇ ਇੱਕ ਬਜੁਰਗ ਅਤੇ ਇੱਕ ਈ-ਰਿਕਸ਼ਾ ਚਾਲਕ ਵਿਅਕਤੀ ਦੇ ਵੀ ਕਾਰ ਨਾਲ ਸੱਟਾਂ ਲੱਗੀਆਂ ਹਨ ਜੋ ਜ਼ੇਰੇ ਇਲਾਜ ਹਨ, ਪੁਲਿਸ ਜ਼ਖਮੀਆਂ ਦੇ ਬਿਆਨਾਂ ਮੁਤਾਬਿਕ ਤਫਤੀਸ਼ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।