ਇਲਾਕੇ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਜਾਰੀ
Akhnoor IED Blast: ਅਖਨੂਰ। ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਲਾਲੋਲੀ ਇਲਾਕੇ ਵਿੱਚ ਇੱਕ ਆਈਈਡੀ ਧਮਾਕਾ ਹੋਇਆ। ਇਸ ਵਿੱਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਇੱਕ ਜਵਾਨ ਜਖਮੀ ਹੋ ਗਿਆ ਹੈ। ਇਹ ਧਮਾਕਾ ਮੰਗਲਵਾਰ ਦੁਪਹਿਰ ਕਰੀਬ 3:50 ਵਜੇ ਭੱਟਲ ਇਲਾਕੇ ਵਿੱਚ ਉਦੋਂ ਹੋਇਆ ਜਦੋਂ ਫੌਜ ਦੇ ਜਵਾਨ ਗਸ਼ਤ ‘ਤੇ ਸਨ। ਇਸ ਤੋਂ ਬਾਆਦ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਵ੍ਹਾਈਟ ਨਾਈਟ ਕੋਰ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਇਹ ਵੀ ਪੜ੍ਹੋ: Central Jail Ferozepur: ਕੇਂਦਰੀ ਜੇਲ੍ਹ ’ਚੋਂ ਤੰਬਾਕੂ ਪਦਾਰਥ ਤੇ 6 ਮੋਬਾਇਲ ਬਰਾਮਦ
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਕੰਟਰੋਲ ਰੇਖਾ ਨੇੜੇ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਗੋਰਖਾ ਰਾਈਫਲਜ਼ ਦੇ ਛੇ ਜਵਾਨ ਜ਼ਖਮੀ ਹੋ ਗਏ ਸਨ। ਇਹ ਧਮਾਕਾ ਭਵਾਨੀ ਸੈਕਟਰ ਦੇ ਮਕਰੀ ਇਲਾਕੇ ਵਿੱਚ ਹੋਇਆ।