ICC World Cup 2023 : ਕੀ ਸੌਖੀ ਹੋਵੇਗੀ ਅੱਜ ਭਾਰਤ ਦੀ ਸੈਮੀਫਾਈਨ ’ਚ ਪਹੁੰਚਣ ਦੀ ਰਾਹ? ਹੁਣੇ ਪੜ੍ਹੋ

ICC World Cup 2023

ਮਹਾਰਾਸ਼ਟਰ ਦੇ ਪੁਣੇ ’ਚ ਖੇਡਿਆ ਜਾਵੇਗਾ ਮੁਕਾਬਲਾ | ICC World Cup 2023

  • ਪੁਣੇ ’ਚ ਪਹਿਲੀ ਵਾਰ ਖੇਡਿਆ ਜਾਵੇਗਾ ਭਾਰਤ ਦਾ ਬੰਗਲਾਦੇਸ਼ ਖਿਲਾਫ ਮੁਕਾਬਲਾ
  • ਪੁਣੇ ਦੇ ਮੈਦਾਨ ’ਚ ‘ਕਿੰਗ’ ਹਨ ਵਿਰਾਟ ਕੋਹਲੀ

ਪੁਣੇ (ਏਜੰਸੀ)। ਵਿਸ਼ਵ ਕੱਪ 2023 ’ਚ ਟੀਮ ਇੰਡੀਆ ਦਾ ਚੌਕਾ ਮੁਕਾਬਲਾ ਪੁਣੇ ’ਚ ਖੇਡਿਆ ਜਾਵੇਗਾ। ਇਹ ਮੁਕਾਬਲਾ ਭਾਰਤ ਦਾ ਆਪਣੇ ਗੁਆਂਢੀ ਬੰਗਲਾਦੇਸ਼ ਨਾਲ ਖੇਡਿਆ ਜਾਵੇਗਾ। ਮੈਚ ਦੁਪਹਿਰ 2 ਵਜੇ ਹੋਵੇਗਾ, ਜਦਕਿ ਟਾਸ 1:30 ਵਜੇ ਹੋਵੇਗਾ। ਇਹ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਭਾਰਤੀ ਖਿਡਾਰੀਆਂ ਲਈ ਅਜੇ ਤੱਕ ਬਹੁਤ ਚੰਗਾ ਸਾਬਤ ਹੋਇਆ ਹੈ। ਟੀਮ ਇੰਡੀਆ ਨੇ ਅੱਜ ਤੱਕ ਇਸ ਵਿਸ਼ਵ ਕੱਪ ’ਚ 3 ਮੁਕਾਬਲੇ ਖੇਡੇ ਹਨ ਅਤੇ ਉਸ ਨੂੰ ਤਿੰਨਾਂ ਮੁਕਾਬਲਿਆਂ ’ਚ ਹੀ ਜਿੱਤ ਮਿਲੀ ਹੈ। (ICC World Cup 2023)

ਟੀਮ ਇੰਡੀਆ ਨੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ’ਚ ਅਸਟਰੇਲੀਆ ਨੂੰ ਹਰਾਇਆ ਅਤੇ ਫਿਰ ਉਸ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਅਤੇ ਤੀਜੇ ਮੈਚ ’ਚ ਭਾਰਤ ਨੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਤਿੰਨੇ ਮੈਚ ਆਪਣੇ ਨਾਂਅ ਕਰਕੇ ਭਾਰਤੀ ਟੀਮ ਅੰਕ ਸੂਚੀ ’ਚ ਦੁਜੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਨਿਊਜੀਲੈਂਡ ਹੈ। ਬੰਗਲਾਦੇਸ਼ ਨੇ ਇਸ ਵਿਸ਼ਵ ਕੱਪ ’ਚ ਤਿੰਨ ਮੁਕਾਬਲੇ ਖੇਡੇ ਹਨ ਅਤੇ ਉਸ ਨੂੰ ਸਿਰਫ ਇੱਕ ਮੈਚ ’ਚ ਹੀ ਜਿੱਤ ਮਿਲੀ ਹੈ ਬਾਕੀ ਦੋ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ’ਚ ਵੀ ਉਸ ਨੂੰ ਜਿੱਤ ਹਾਸਲ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ। ਜੇਕਰ ਇਸ ਸਟੇਡੀਅਮ ਦੀ ਪਿੱਚ ਦੀ ਗੱਲ ਕਰੀਏ ਤਾਂ ਇਹ ਪਿੱਚ ਬੱਲੇਬਾਜ਼ਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। (ICC World Cup 2023)

ਇਹ ਵੀ ਪੜ੍ਹੋ : ਪਰਾਲੀ ਸਾੜਨਾ ਮਨੁੱਖੀ ਜੀਵਨ ਲਈ ਨੁਕਸਾਨਦੇਹ ਤੇ ਖ਼ਤਰਨਾਕ ਰੁਝਾਨ

ਦਰਅਸਲ, ਭਾਰਤ ਨੇ ਪੁਣੇ ’ਚ ਹੁਣ ਤੱਕ 7 ਇੱਕਰੋਜ਼ਾ ਮੈਚ ਖੇਡੇ ਹਨ ਅਤੇ ਇਸ ਦੌਰਾਨ 8 ਪਾਰੀਆਂ ’ਚ ਕੁੱਲ 300 ਦੌੜਾਂ ਦੇ ਸਕੋਰ ਨੂੰ ਪਾਰ ਕਰ ਗਿਆ ਹੈ। ਇੱਥੇ ਆਖਰੀ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਮਾਰਚ 2021 ’ਚ ਖੇਡਿਆ ਗਿਆ ਸੀ। ਇਸ ਮੈਚ ’ਚ ਭਾਰਤ ਨੇ ਪਹਿਲਾਂ ਬੱਲੇਬਾਜੀ ਕੀਤੀ ਸੀ ਅਤੇ 329 ਦੌੜਾਂ ਬਣਾਈਆਂ ਸਨ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਟੀਮ ਨੇ 322 ਦੌੜਾਂ ਬਣਾਈਆਂ ਅਤੇ ਭਾਰਤ 9 ਦੌੜਾਂ ਨਾਲ ਜੇਤੂ ਰਿਹਾ ਸੀ। ਇਸ ਤੋਂ ਠੀਕ ਪਹਿਲਾਂ ਭਾਰਤ ਨੇ ਇਸੇ ਮੈਦਾਨ ’ਤੇ ਇੰਗਲੈਂਡ ਖਿਲਾਫ 336 ਦੌੜਾਂ ਬਣਾਈਆਂ ਸਨ। ਜਦਕਿ ਇੰਗਲੈਂਡ ਨੇ 337 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਕੁੱਲ 8 ਵਾਰ ਕੁੱਲ ਸਕੋਰ 300 ਦੌੜਾਂ ਨੂੰ ਪਾਰ ਕਰ ਚੁੱਕਾ ਹੈ। ਇਸ ਲਈ ਇਸ ਵਾਰ ਵੀ ਬੱਲੇਬਾਜਾਂ ਨੂੰ ਮਦਦ ਮਿਲ ਸਕਦੀ ਹੈ।

ਪੁਣੇ ਦੀ ਪਿੱਚ ਦੀ ਤਾਜਾ ਸਥਿਤੀ ’ਤੇ ਨਜਰ ਮਾਰੀਏ ਤਾਂ ਇੱਥੇ ਸਪਿਨ ਗੇਂਦਬਾਜੀ ਲਈ ਕੁਝ ਖਾਸ ਨਹੀਂ ਹੈ। ਇਸ ਕਾਰਨ ਸੰਭਵ ਹੈ ਕਿ ਟੀਮ ਇੰਡੀਆ ਸ਼ਾਰਦੁਲ ਠਾਕੁਰ ਨੂੰ ਪਲੇਇੰਗ ਇਲੈਵਨ ’ਚ ਜਗ੍ਹਾ ਦੇ ਸਕਦੀ ਹੈ। ਜੇਕਰ ਸ਼ਾਰਦੁਲ ਠਾਕੁਰ ਨੂੰ ਪਲੇਇੰਗ ਇਲੈਵਨ ’ਚ ਜਗ੍ਹਾ ਮਿਲਦੀ ਹੈ ਤਾਂ ਰਵੀਚੰਦਰਨ ਅਸ਼ਵਿਨ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤੀ ਟੀਮ ਕੁਲਦੀਪ ਯਾਦਵ ਦੇ ਨਾਲ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਪਲੇਇੰਗ ਇਲੈਵਨ ’ਚ ਰੱਖ ਸਕਦੀ ਹੈ। ਇਸ ਨਾਲ ਟੀਮ ਕੋਲ ਚਾਰ ਗੇਂਦਬਾਜ ਹੋਣਗੇ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੁਲ ਅਤੇ ਹਾਰਦਿਕ ਪਾਂਡਿਆ ਟੀਮ ਦਾ ਹਿੱਸਾ ਹੋ ਸਕਦੇ ਹਨ। (ICC World Cup 2023)