ਵਨਡੇ ’ਚ ਟਾਪ-2 ’ਤੇ ਭਾਰਤ ਦੇ ਰੋਹਿਤ ਤੇ ਕੋਹਲੀ
- ਟੈਸਟ ਰੈਂਕਿੰਗ ’ਚ ਕੰਗਾਰੂ ਗੇਂਦਬਾਜ਼ ਸਟਾਰਕ ਨੰਬਰ-2 ’ਤੇ ਪਹੁੰਚੇ
ICC Test Rankings: ਸਪੋਰਟਸ ਡੈਸਕ। ਬੁੱਧਵਾਰ ਨੂੰ ਜਾਰੀ ਆਈਸੀਸੀ ਰੈਂਕਿੰਗ ’ਚ ਅਸਟਰੇਲੀਆ ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਵਾਧਾ ਕੀਤਾ ਹੈ। ਮੈਲਬੌਰਨ ’ਚ ਚੌਥੇ ਐਸ਼ੇਜ਼ ਟੈਸਟ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ, ਅਸਟਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਸਟਾਰਕ ਦੇ ਹੁਣ 843 ਰੇਟਿੰਗ ਅੰਕ ਹਨ, ਉਹ ਭਾਰਤ ਦੇ ਨੰਬਰ 1 ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (879 ਅੰਕ) ਤੋਂ ਪਿੱਛੇ ਹੈ।
ਇਹ ਖਬਰ ਵੀ ਪੜ੍ਹੋ : Punjab Weather: ਪੰਜਾਬ ’ਚ ਭਾਰੀ ਮੀਂਹ ਨਾਲ ਹੋਈ ਨਵੇਂ ਸਾਲ ਦੀ ਸ਼ੁਰੂਆਤ, ਵਧੇਗੀ ਠੰਢ, ਛਿੜੇਗੀ ਕੰਬਣੀ
ਜੋ ਕਿ ਨੰਬਰ 1 ਰੈਂਕਿੰਗ ਵਾਲੇ ਤੇਜ਼ ਗੇਂਦਬਾਜ਼ ਤੋਂ 36 ਅੰਕ ਪਿੱਛੇ ਹੈ। ਮੈਲਬੌਰਨ ਟੈਸਟ ’ਚ ਕੁੱਲ 36 ਵਿਕਟਾਂ ਡਿੱਗੀਆਂ, ਜਿਨ੍ਹਾਂ ’ਚੋਂ 35 ਤੇਜ਼ ਗੇਂਦਬਾਜ਼ਾਂ ਨੇ ਲਈਆਂ। ਇਸ ਨਾਲ ਅਸਟਰੇਲੀਆ ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਲਈ ਮਹੱਤਵਪੂਰਨ ਵਾਧਾ ਹੋਇਆ ਹੈ। ਹਾਲਾਂਕਿ, ਸਟਾਰਕ ਲਈ ਸਿਖਰਲਾ ਸਥਾਨ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਅਸਟਰੇਲੀਆਈ ਟੀਮ ਲੰਬੇ ਸਮੇਂ ਤੱਕ ਕੋਈ ਟੈਸਟ ਮੈਚ ਨਹੀਂ ਖੇਡੇਗੀ। ICC Test Rankings
ਹੈਰੀ ਬਰੂਕ ਬੱਲੇਬਾਜ਼ਾਂ ’ਚ ਦੂਜੇ ਨੰਬਰ ’ਤੇ ਪਹੁੰਚੇ | ICC Test Rankings
ਇੰਗਲੈਂਡ ਦੇ ਹੈਰੀ ਬਰੂਕ 846 ਅੰਕਾਂ ਨਾਲ ਟੈਸਟ ਬੱਲੇਬਾਜ਼ਾਂ ’ਚ ਤਿੰਨ ਸਥਾਨ ਉੱਪਰ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਬਰੂਕ ਨੇ ਅਸਟਰੇਲੀਆ ਦੇ ਸਟੀਵ ਸਮਿਥ (811 ਅੰਕ), ਟ੍ਰੈਵਿਸ ਹੈੱਡ (816 ਅੰਕ) ਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (816 ਅੰਕ) ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਚੋਟੀ ਦੇ ਸਥਾਨ ਲਈ ਜੋ ਰੂਟ (867 ਅੰਕ) ਤੋਂ ਪਿੱਛੇ ਹੈ। ਬਰੂਕ ਨੇ ਮੈਲਬੌਰਨ ਟੈਸਟ ’ਚ 41 ਤੇ ਨਾਬਾਦ 18 ਦੌੜਾਂ ਬਣਾਈਆਂ ਜਿਸ ਨਾਲ ਇੰਗਲੈਂਡ ਨੂੰ ਜਿੱਤ ਹਾਸਲ ਹੋਈ।
ਇੱਕ ਰੋਜ਼ਾ ਬੱਲੇਬਾਜ਼ਾਂ ਲਈ ਚੋਟੀ ਦੇ 10 ’ਚ ਚਾਰ ਭਾਰਤੀ
ਇੱਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਚਾਰ ਭਾਰਤੀ ਬੱਲੇਬਾਜ਼ ਸ਼ਾਮਲ ਹਨ। ਰੋਹਿਤ ਸ਼ਰਮਾ ਰੈਂਕਿੰਗ ਵਿੱਚ ਸਭ ਤੋਂ ਅੱਗੇ ਹਨ। ਵਿਰਾਟ ਕੋਹਲੀ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਕਪਤਾਨ ਸ਼ੁਭਮਨ ਗਿੱਲ 5ਵੇਂ ਨੰਬਰ ’ਤੇ ਹੈ, ਤੇ ਸ਼੍ਰੇਅਸ ਅਈਅਰ 10ਵੇਂ ਨੰਬਰ ’ਤੇ ਹੈ।














