ICC Ranking: ICC ਰੈਂਕਿੰਗ, ਟੈਸਟ ’ਚ ਭਾਰਤੀ ਖਿਡਾਰੀ ਛਾਏ

ICC Ranking
ICC Ranking: ICC ਰੈਂਕਿੰਗ, ਟੈਸਟ ’ਚ ਭਾਰਤੀ ਖਿਡਾਰੀ ਛਾਏ

ਯਸ਼ਸਵੀ ਜਾਇਸਵਾਲ ਤੇ ਬੁਮਰਾਹ ਨੂੰ ਵੱਡਾ ਫਾਇਦਾ | ICC Ranking

  • ਯਸ਼ਸਵੀ ਤੀਜੇ ਜਦਕਿ ਬੁਮਰਾਹ ਗੇਂਦਬਾਜ਼ੀ ’ਚ ਨੰਬਰ-1 ’ਤੇ ਪਹੁੰਚੇ

ਸਪੋਰਟਸ ਡੈਸਕ। ICC Ranking: ਜਸਪ੍ਰੀਤ ਬੁਮਰਾਹ ਟੈਸਟ ਰੈਂਕਿੰਗ ’ਚ ਦੁਨੀਆ ਦੇ ਨੰਬਰ-1 ਗੇਂਦਬਾਜ ਬਣ ਗਏ ਹਨ। ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ’ਚ 11 ਵਿਕਟਾਂ ਲਈਆਂ ਸਨ। ਜਿਸ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ ਹੈ। ਬੁੱਧਵਾਰ ਨੂੰ ਜਾਰੀ ਤਾਜਾ ਰੈਂਕਿੰਗ ’ਚ ਬੁਮਰਾਹ ਦੇ 870 ਰੇਟਿੰਗ ਅੰਕ ਹਨ, ਜਦਕਿ ਇੱਕ ਹੋਰ ਭਾਰਤੀ ਗੇਂਦਬਾਜ ਰਵੀਚੰਦਰਨ ਅਸ਼ਵਿਨ 869 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਰਵਿੰਦਰ ਜਡੇਜਾ 809 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਬੱਲੇਬਾਜਾਂ ’ਚ ਯਸ਼ਸਵੀ ਜਾਇਸਵਾਲ ਤੀਜੇ ਨੰਬਰ ’ਤੇ ਆ ਗਏ ਹਨ। ICC Ranking

Read This : Tim Southee: ਭਾਰਤ ਦੌਰੇ ਤੋਂ ਪਹਿਲਾਂ ਟਿਮ ਸਾਊਦੀ ਨੇ ਛੱਡੀ ਕਪਤਾਨੀ

ਜਦਕਿ ਵਿਰਾਟ ਕੋਹਲੀ ਇੱਕ ਵਾਰ ਫਿਰ ਟਾਪ-10 ’ਚ ਵਾਪਸੀ ਕਰ ਗਏ ਹਨ। ਉਨ੍ਹਾਂ 6 ਸਥਾਨਾਂ ਦੀ ਛਾਲ ਨਾਲ ਛੇਵੇਂ ਨੰਬਰ ’ਤੇ ਆ ਗਏ ਹਨ। ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੂੰ 5 ਸਥਾਨ ਦਾ ਨੁਕਸਾਨ ਹੋਇਆ ਹੈ। ਉਹ 10ਵੇਂ ਤੋਂ 15ਵੇਂ ਸਥਾਨ ’ਤੇ ਖਿਸਕ ਗਏ ਹਨ। ਜਾਇਸਵਾਲ ਤੇ ਵਿਰਾਟ ਦੇ ਨਾਲ-ਨਾਲ ਰਿਸ਼ਭ ਪੰਤ ਟਾਪ-10 ’ਚ ਮੌਜੂਦ ਤੀਜੇ ਭਾਰਤੀ ਬੱਲੇਬਾਜ ਹਨ। ਇੰਗਲੈਂਡ ਦੇ ਜੋਅ ਰੂਟ ਨੰਬਰ-1 ’ਤੇ ਬਰਕਰਾਰ ਹਨ। ICC Ranking

ICC Ranking

ਗੇਂਦਬਾਜਾਂ ’ਚ ਟਾਪ-2 ’ਚ ਦੋ ਭਾਰਤੀ | ICC Ranking

ਭਾਰਤੀ ਖਿਡਾਰੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਟਾਪ-2 ’ਤੇ ਬਰਕਰਾਰ ਹਨ। ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ’ਤੇ ਤੇ ਰਵੀਚੰਦਰਨ ਅਸ਼ਵਿਨ ਦੂਜੇ ਸਥਾਨ ’ਤੇ ਹਨ। ਪਿਛਲੇ ਹਫਤੇ ਅਸ਼ਵਿਨ ਪਹਿਲੇ ਤੇ ਬੁਮਰਾਹ ਦੂਜੇ ਨੰਬਰ ’ਤੇ ਸਨ। ਰਵਿੰਦਰ ਜਡੇਜਾ ਟਾਪ-10 ’ਚ ਮੌਜੂਦ ਤੀਜੇ ਭਾਰਤੀ ਗੇਂਦਬਾਜ ਹਨ। ਉਹ ਛੇਵੇਂ ਨੰਬਰ ’ਤੇ ਮੌਜੂਦ ਹੈ। ਟਾਪ-10 ਗੇਂਦਬਾਜਾਂ ’ਚ ਭਾਰਤ ਤੋਂ ਇਲਾਵਾ ਅਸਟਰੇਲੀਆ ਦੇ ਤਿੰਨ ਗੇਂਦਬਾਜ ਵੀ ਸ਼ਾਮਲ ਹਨ। ਜੋਸ਼ ਹੇਜਲਵੁੱਡ ਤੀਜੇ ਸਥਾਨ ’ਤੇ, ਪੈਟ ਕਮਿੰਸ ਚੌਥੇ ਸਥਾਨ ’ਤੇ ਤੇ ਨਾਥਨ ਲਿਓਨ ਸੱਤਵੇਂ ਸਥਾਨ ’ਤੇ ਹਨ।

ਟਾਪ-2 ਆਲਰਾਊਂਡਰ ਵੀ ਭਾਰਤੀ | ICC Ranking

ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਵੀ ਭਾਰਤੀ ਖਿਡਾਰੀ ਟਾਪ-2 ’ਤੇ ਮੌਜੂਦ ਹਨ। ਰਵਿੰਦਰ ਜਡੇਜਾ ਪਹਿਲੇ ਤੇ ਰਵੀਚੰਦਰਨ ਅਸ਼ਵਿਨ ਦੂਜੇ ਨੰਬਰ ’ਤੇ ਹਨ। ਅਕਸ਼ਰ ਪਟੇਲ (ਸੱਤਵਾਂ ਸਥਾਨ) ਟਾਪ-10 ’ਚ ਮੌਜੂਦ ਤੀਜਾ ਭਾਰਤੀ ਆਲਰਾਊਂਡਰ ਹੈ।

ਇੱਕਰੋਜ਼ਾ ਬੱਲੇਬਾਜੀ ਰੈਂਕਿੰਗ ਦੇ ਸਿਖਰਲੇ 10 ’ਚ ਤਿੰਨ ਭਾਰਤੀ

ਵਨਡੇ ਫਾਰਮੈਟ ’ਚ ਟਾਪ-10 ਬੱਲੇਬਾਜਾਂ ਦੀ ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜਮ ਪਹਿਲੇ ਸਥਾਨ ’ਤੇ ਮੌਜ਼ੂਦ ਹਨ। ਇਸ ਤੋਂ ਬਾਅਦ ਅਗਲੇ ਤਿੰਨ ਸਥਾਨਾਂ ’ਤੇ ਭਾਰਤੀ ਖਿਡਾਰੀ ਮੌਜ਼ੂਦ ਹਨ। ਰੋਹਿਤ ਸ਼ਰਮਾ ਦੂਜੇ ਸਥਾਨ ’ਤੇ, ਸ਼ੁਭਮਨ ਗਿੱਲ ਤੀਜੇ ਸਥਾਨ ’ਤੇ ਅਤੇ ਵਿਰਾਟ ਕੋਹਲੀ ਚੌਥੇ ਸਥਾਨ ’ਤੇ ਹਨ।

ਕੁਲਦੀਪ ਯਾਦਵ ਤੀਜੇ ਸਥਾਨ ’ਤੇ ਪਹੁੰਚੇ | ICC Ranking

ਵਨਡੇ ਗੇਂਦਬਾਜਾਂ ਦੀ ਰੈਂਕਿੰਗ ’ਚ ਭਾਰਤ ਦੇ ਕੁਲਦੀਪ ਯਾਦਵ ਦੋ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਇਸ ਫਾਰਮੈਟ ’ਚ ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ ਪਹਿਲੇ ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਦੂਜੇ ਸਥਾਨ ’ਤੇ ਹਨ।

ਟੀ-20 ’ਚ ਦੂਜੇ ਸਥਾਨ ’ਤੇ ਸੂਰਿਆ | ICC Ranking

ਟੀ-20 ਬੱਲੇਬਾਜਾਂ ਦੀ ਰੈਂਕਿੰਗ ’ਚ ਟਾਪ-10 ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਅਸਟਰੇਲੀਆ ਦੇ ਟ੍ਰੈਵਿਸ ਹੈਡ ਪਹਿਲੇ ਸਥਾਨ ’ਤੇ ਤੇ ਭਾਰਤ ਦੇ ਸੂਰਿਆਕੁਮਾਰ ਯਾਦਵ ਦੂਜੇ ਸਥਾਨ ’ਤੇ ਹਨ। ਯਸ਼ਸਵੀ ਜਾਇਸਵਾਲ ਇਸ ਫਾਰਮੈਟ ’ਚ ਨੰਬਰ-4 ’ਤੇ ਮੌਜੂਦ ਹੈ। ਜਦਕਿ ਰਿਤੂਰਾਜ ਗਾਇਕਵਾੜ ਨੌਵੇਂ ਸਥਾਨ ’ਤੇ ਹਨ। ਟੀ-20 ਰੈਂਕਿੰਗ ’ਚ ਕੋਈ ਵੀ ਭਾਰਤੀ ਗੇਂਦਬਾਜ ਟਾਪ-10 ’ਚ ਨਹੀਂ ਹੈ। ਰਵੀ ਬਿਸ਼ਨੋਈ ਸਭ ਤੋਂ ਉੱਚੇ ਰੈਂਕਿੰਗ ਵਾਲੇ ਭਾਰਤੀ ਗੇਂਦਬਾਜ ਹਨ। ਉਹ 11ਵੇਂ ਨੰਬਰ ’ਤੇ ਹੈ। ਅਕਸ਼ਰ ਪਟੇਲ 12ਵੇਂ ਸਥਾਨ ’ਤੇ ਹਨ।

LEAVE A REPLY

Please enter your comment!
Please enter your name here