IND vs ENG : ਰੋਮਾਂਚਕ ਮੋੜ ’ਤੇ ਹੈਦਰਾਬਾਦ ਟੈਸਟ, ਭਾਰਤ ਨੂੰ ਜਿੱਤ ਲਈ ਅਜੇ ਵੀ 136 ਦੌੜਾਂ ਦੀ ਜ਼ਰੂਰਤ, ਰਾਹੁਲ-ਅਕਸ਼ਰ ਕ੍ਰੀਜ ’ਤੇ

IND vs ENG

ਚਾਹ ਤੱਕ ਭਾਰਤ ਦਾ ਸਕੋਰ 95/3 ਦੌੜਾਂ | IND vs ENG

  • ਰੋਹਿਤ, ਜਾਇਸਵਾਲ ਅਤੇ ਸ਼ੁਭਮਨ ਸਸਤੇ ’ਚ ਆਊਟ | IND vs ENG

ਹੈਦਰਾਬਾਦ (ਏਜੰਸੀ)। ਹੈਦਰਾਬਾਦ ਟੈਸਟ ਫਿਲਹਾਲ ਬਰਾਬਰੀ ’ਤੇ ਨਜ਼ਰ ਆ ਰਿਹਾ ਹੈ। ਚੌਥੇ ਦਿਨ ਦੂਜੇ ਸੈਸ਼ਨ ਦੀ ਸਮਾਪਤੀ ਤੱਕ ਭਾਰਤ ਨੇ 3 ਵਿਕਟਾਂ ’ਤੇ 95 ਦੌੜਾਂ ਬਣਾ ਲਈਆਂ ਸਨ। ਟੀਮ ਵੱਲੋਂ ਕੇਐੱਲ ਰਾਹੁਲ ਅਤੇ ਅਕਸ਼ਰ ਪਟੇਲ ਨਾਬਾਦ ਪਰਤੇ। ਭਾਰਤ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਮਿਲਿਆ ਹੈ। ਇੰਗਲੈਂਡ ਵੱਲੋਂ ਟਾਮ ਹਾਰਟਲੇ ਨੇ 3 ਵਿਕਟਾਂ ਲਈਆਂ। ਫਿਲਹਾਲ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਚੌਥੇ ਦਿਨ ਦੀ ਚਾਹ ਬ੍ਰੇਕ ਚੱਲ ਰਹੀ ਹੈ। (IND vs ENG)

Punjabi Story : ਬੇਬੇ ਦੀ ਪੈਨਸ਼ਨ | Grandmother’s Pension

ਭਾਰਤ ਵੱਲੋਂ ਰੋਹਿਤ ਸ਼ਰਮਾ 39 ਦੌੜਾਂ ਬਣਾ ਕੇ ਆਊਟ ਹੋਏ ਅਤੇ ਯਸ਼ਸਵੀ ਜੈਸਵਾਲ 15 ਦੌੜਾਂ ਬਣਾ ਕੇ ਆਊਟ ਹੋਏ। ਸ਼ੁਭਮਨ ਗਿੱਲ ਖਾਤਾ ਵੀ ਨਹੀਂ ਖੋਲ੍ਹ ਸਕੇ। ਇੰਗਲੈਂਡ ਦੀ ਟੀਮ ਐਤਵਾਰ ਨੂੰ ਪਹਿਲੇ ਸੈਸ਼ਨ ’ਚ ਆਲ ਆਊਟ ਹੋ ਗਈ ਸੀ। ਉਸ ਨੇ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ। ਓਲੀ ਪੋਪ 196 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਲਈਆਂ। ਪਹਿਲੀ ਪਾਰੀ ’ਚ ਇੰਗਲੈਂਡ ਨੇ 246 ਦੌੜਾਂ ਬਣਾਈਆਂ ਅਤੇ ਭਾਰਤ ਨੇ 436 ਦੌੜਾਂ ਬਣਾਈਆਂ। (IND vs ENG)

ਦੂਜੇ ਸੈਸ਼ਨ ਤੱਕ ਭਾਰਤ ਦਾ ਸਕੋਰ 95/3 | IND vs ENG

ਚੌਥੇ ਦਿਨ ਦੇ ਦੂਜੇ ਸੈਸ਼ਨ ਦੀ ਸਮਾਪਤੀ ਤੱਕ ਟੀਮ ਇੰਡੀਆ ਨੇ 3 ਵਿਕਟਾਂ ਦੇ ਨੁਕਸਾਨ ’ਤੇ 95 ਦੌੜਾਂ ਬਣਾ ਲਈਆਂ ਸਨ। ਅਕਸ਼ਰ ਪਟੇਲ 17 ਦੌੜਾਂ ਅਤੇ ਕੇਐੱਲ ਰਾਹੁਲ 21 ਦੌੜਾਂ ਬਣਾ ਕੇ ਨਾਬਾਦ ਪਰਤੇ। ਇੰਗਲੈਂਡ ਵੱਲੋਂ ਤਿੰਨੋਂ ਵਿਕਟਾਂ ਟਾਮ ਹਾਰਟਲੇ ਨੇ ਲਈਆਂ। ਰੋਹਿਤ ਸ਼ਰਮਾ 39, ਯਸ਼ਸਵੀ ਜੈਸਵਾਲ 15 ਅਤੇ ਸ਼ੁਭਮਨ ਗਿੱਲ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇੰਗਲੈਂਡ ਨੇ ਭਾਰਤ ਨੂੰ 231 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੂੰ ਇੱਥੋਂ ਜਿੱਤਣ ਲਈ 136 ਦੌੜਾਂ ਹੋਰ ਚਾਹੀਦੀਆਂ ਹਨ। ਜਦਕਿ ਇੰਗਲੈਂਡ ਨੂੰ 7 ਵਿਕਟਾਂ ਦੀ ਜ਼ਰੂਰਤ ਹੈ। (IND vs ENG)

5ਵੇਂ ਨੰਬਰ ’ਤੇ ਉਤਰੇ ਅਕਸ਼ਰ ਨੇ ਸੰਭਾਲੀ ਟੀਮ ਦੀ ਕਮਾਨ | IND vs ENG

ਭਾਰਤ ਲਈ ਅਕਸ਼ਰ ਪਟੇਲ ਨੰਬਰ-5 ’ਤੇ ਬੱਲੇਬਾਜੀ ਕਰਨ ਆਏ। ਉਨ੍ਹਾਂ ਨੇ ਰਾਹੁਲ ਨਾਲ ਪਾਰੀ ਸੰਭਾਲੀ। ਅਕਸ਼ਰ ਪਹਿਲੀ ਪਾਰੀ ’ਚ 9ਵੇਂ ਨੰਬਰ ’ਤੇ ਆਏ ਸਨ ਅਤੇ ਜ਼ਿਆਦਾਤਰ ਮੌਕਿਆਂ ’ਤੇ ਇਸ ਨੰਬਰ ’ਤੇ ਬੱਲੇਬਾਜੀ ਕੀਤੀ। ਟੀਮ ਪ੍ਰਬੰਧਨ ਨੇ ਇੰਗਲੈਂਡ ਦੇ ਦੋ ਖੱਬੇ ਹੱਥ ਦੇ ਸਪਿਨਰਾਂ ਟੌਮ ਹਾਰਟਲੇ ਅਤੇ ਜੈਕ ਲੀਚ ਦੇ ਹਮਲੇ ਤੋਂ ਬਚਣ ਲਈ ਉਸ ਨੂੰ ਤਰੱਕੀ ਦਿੱਤੀ। ਅਕਸ਼ਰ ਨੇ ਖੱਬੇ ਹੱਥ ਨਾਲ ਬੱਲੇਬਾਜੀ ਕੀਤੀ ਅਤੇ ਉਹ ਸ਼੍ਰੇਅਸ ਅਈਅਰ ਦੀ ਸਥਿਤੀ ’ਤੇ ਉਤਰੇ। (IND vs ENG)