ਤੇਜ ਹਥਿਆਰ ਨਾਲ ਪਤਨੀ ਵੱਲੋ ਪਤੀ ਦਾ ਕਤਲ

Husband killed by Wife Sachkahoon

ਤੇਜ ਹਥਿਆਰ ਨਾਲ ਪਤਨੀ ਵੱਲੋ ਪਤੀ ਦਾ ਕਤਲ

ਜੀਰਾ (ਸੁਭਮ ਖੁਰਾਣਾ)। ਦਾਣਾ ਮੰਡੀ ਜੀਰਾ ਵਿਖੇ ਦੇਰ ਰਾਤ ਇੱਕ 33 ਸਾਲਾ ਨੋਜਵਾਨ ਦੀ ਪਤਨੀ ਵੱਲੋ ਪਤੀ ਦਾ ਕਤਲ ਕਰਨ ਦਾ ਸਮਾਚਾਰ ਪ੍ਰਪਾਤ ਹੋਈਆ । ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੱਤਰ ਰੂਪ ਸਿੰਘ ਕਿਰਾਏ ਦੇ ਮਕਾਨ ਵਿਚ ਰਹਿੰਦੇ ਪਰਿਵਾਰ ਦੀ ਔਰਤ ਵੱਲੋਂ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਆਪਣੇ ਆਸ਼ਿਕ ਨਾਲ ਮਿਲਕੇ ਉਸ ਦਾ ਕਿਸੇ ਵਸਤੂ ਨਾਲ ਕਤਲ ਕਰ ਦਿੱਤਾ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸਤਨਾਮ ਸਿੰਘ ਦੀ ਭੈਣ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਹ ਉਸ ਦੀ ਭਰਜਾਈ ਸਿੰਮੀ ਇਸੇ ਕਾਰਨ ਆਪਣੇ ਛੇ ਸਾਲ ਦੇ ਪੁੱਤਰ ਨੂੰ ਫਤਿਹਗਡ਼੍ਹ ਪੰਜਤੂਰ ਛੱਡ ਕੇ ਜ਼ੀਰਾ ਰਹਿੰਦੀ ਸੀ ਅਤੇ ਉਸ ਦਾ ਭਰਾ ਉਨ੍ਹਾਂ ਦੇ ਨਾਜਾਇਜ਼ ਸਬੰਧਾਂ ਵਿਚ ਰੋੜਾ ਬਣਦਾ ਸੀ ਜਿਸ ਦੇ ਚੱਲਦਿਆਂ ਬੀਤੀ ਰਾਤ ਉਨ੍ਹਾਂ ਨੇ ਉਸ ਦੇ ਭਰਾ ਸਤਨਾਮ ਸਿੰਘ ਨੂੰ ਪਹਿਲਾਂ ਕੋਈ ਨਸ਼ੀਲੀਆਂ ਗੋਲੀਆਂ ਖਵਾ ਦਿੱਤੀਆਂ ਅਤੇ ਬਾਅਦ ਵਿਚ ਕਿਸੇ ਵਸਤੂ ਨਾਲ ਉਸ ਦੇ ਸਿਰ ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਾਨੂੰ ਫੋਨ ਕਰ ਕੇ ਘਟਨਾ ਸਭ ਦੀ ਦੱਸਿਆ ਜਦੋਂ ਅਸੀ ਇੱਥੇ ਪਹੁੰਚੇ ਤਾ ਸ਼ੱਕ ਹੋਣ ਤੇ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਸਿਟੀ ਪੁਲਿਸ ਮੈਡਮ ਦੀਪਕਾ ਰਾਣੀ ਦੀ ਅਗਵਾਈ ਵਿੱਚ ਜਾਚ ਕੀਤੀ ਤਾ ਇਹ ਤੱਥ ਸਾਹਮਣੇ ਆਏ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।