Indira Gandhi Canal: ਇੰਦਰਾ ਗਾਂਧੀ ਨਹਿਰ ’ਚ ਕਾਰ ਸਮੇਤ ਡਿੱਗੇ ਪਤੀ-ਪਤਨੀ, SDRF ਦੀਆਂ ਟੀਮਾਂ ਵੱਲੋਂ ਤਲਾਸ਼ ਜਾਰੀ

Indira Gandhi Canal
Indira Gandhi Canal: ਇੰਦਰਾ ਗਾਂਧੀ ਨਹਿਰ ’ਚ ਕਾਰ ਸਮੇਤ ਡਿੱਗੇ ਪਤੀ-ਪਤਨੀ, SDRF ਦੀਆਂ ਟੀਮਾਂ ਵੱਲੋਂ ਤਲਾਸ਼ ਜਾਰੀ

ਪਤੀ ਨੇ ਬਚਾਈ ਜਾਨ | Indira Gandhi Canal

ਬੀਕਾਨੇਰ (ਸੱਚ ਕਹੂੰ ਨਿਊਜ਼)। Indira Gandhi Canal: ਬੀਕਾਨੇਰ ’ਚ ਪਤੀ-ਪਤਨੀ ਆਪਣੀ ਕਾਰ ਸਮੇਤ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਏ। ਪਤੀ ਨੇ ਕਾਰ ਤੋਂ ਬਾਹਰ ਆ ਕੇ ਤੈਰ ਕੇ ਆਪਣੀ ਜਾਨ ਬਚਾ ਲਈ ਹੈ ਪਰ ਉਸ ਦੀ ਪਤਨੀ ਤੇ ਕਾਰ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਰੂੜ ਗਏ ਹਨ। ਪੁਲਿਸ ਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਤੇ ਅੱਜ ਸਵੇਰੇ 8 ਵਜੇ ਤੋਂ ਮਹਿਲਾ ਦੀ ਭਾਲ ਜਾਰੀ ਹੈ। ਛੱਤਰਗੜ੍ਹ ਪੁਲਿਸ ਮੁਤਾਬਕ ਅਨੂਪ ਕੁਮਾਰ ਧਾਨਕ (28) ਤੇ ਉਸ ਦੀ ਪਤਨੀ ਰੇਣੂ (26) ਕਾਰ ’ਚ ਸਵਾਰ ਸਨ।

ਇਹ ਵੀ ਪੜ੍ਹੋ : Ladowal Toll Plaza: ਲਾਡੋਵਾਲ ਟੋਲ ਪਲਾਜਾ ਤੋਂ ਆਈ ਵੱਡੀ ਖਬਰ, ਹੋ ਗਈ ਇਹ ਕਾਰਵਾਈ

ਦੋਵੇਂ ਸਿਆਸਰ ਪੰਚਕੋਸਾ (ਬੀਕਾਨੇਰ) ਦੇ ਵਸਨੀਕ ਹਨ। ਵੀਰਵਾਰ ਸ਼ਾਮ ਨੂੰ 4 ਵਜੇ ਸ਼ੇਰਪੁਰਾ-465 ਪਹੁੰਚੇ। ਰਾਤ 9 ਵਜੇ ਸ਼ੇਰਪੁਰਾ ਤੋਂ ਵਾਪਸ ਆਪਣੀ ਢਾਣੀ 660-ਆਰਡੀ ਵੱਲ ਆ ਰਹੇ ਸਨ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ’ਚ ਪਤੀ ਨੇ ਦੱਸਿਆ ਕਿ ਵਾਪਸੀ ਸਮੇਂ ਕਾਰ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਰਹੀ ਸੀ। ਅਚਾਨਕ ਕਿਸੇ ਜਾਨਵਰ ਦੇ ਦਿਖਾਈ ਦੇਣ ਕਾਰਨ ਕਾਰ ਸੰਤੁਲਨ ਗੁਆ ਬੈਠੀ ਤੇ ਪਾਣੀ ’ਚ ਜਾ ਡਿੱਗੀ। ਕਿਸੇ ਤਰ੍ਹਾਂ ਉਸ ਨੇ ਕਾਰ ਦਾ ਗੇਟ ਖੋਲ੍ਹ ਕੇ ਪਾਣੀ ’ਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਦਕਿ ਉਸ ਦੀ ਪਤਨੀ ਰੇਣੂ ਕਾਰ ਸਮੇਤ ਨਹਿਰ ’ਚ ਡੁੱਬ ਗਈ। Indira Gandhi Canal

SDRF ਦੀਆਂ ਟੀਮਾਂ ਵੱਲੋਂ ਮਹਿਲਾ ਦੀ ਭਾਲ ਜਾਰੀ | Indira Gandhi Canal

ਛੱਤਰਗੜ੍ਹ ਪੁਲਿਸ ਤੇ ਐਸਡੀਆਰਐਫ ਦੀਆਂ ਟੀਮਾਂ ਮਹਿਲਾ ਦੀ ਲਗਾਤਾਰ ਭਾਲ ਕਰ ਰਹੀਆਂ ਹਨ। ਟੀਮ ਨੇ ਕਿਸ਼ਤੀ ਰਾਹੀਂ ਨਹਿਰ ’ਚ ਕਈ ਚੱਕਰ ਲਾਏ ਹਨ ਪਰ ਮਹਿਲਾ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਸਵੇਰੇ 8 ਵਜੇ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਜੇ ਤੱਕ ਔਰਤ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਫਿਲਹਾਲ ਕਾਰ ਦਾ ਵੀ ਕੋਈ ਪਤਾ ਨਹੀਂ ਲੱਗਿਆ ਹੈ। ਪੁਲਿਸ ਮਹਿਲਾ ਦੇ ਪਤੀ ਨੂੰ ਸ਼ੱਕ ਦੇ ਘੇਰੇ ’ਚ ਰੱਖ ਕੇ ਪੁੱਛਗਿੱਛ ਕਰ ਰਹੀ ਹੈ। Indira Gandhi Canal