ਭਾਖੜਾ ਨਹਿਰ ਵਿੱਚ ਕਾਰ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ

ਭਾਖੜਾ ਨਹਿਰ ਕੰਢੇ ਰੇਲਿੰਗ ਨਾ ਲੱਗੀ ਹੋਣ ਕਾਰਨ ਪਹਿਲਾਂ ਵੀ ਕਈ ਵਾਰ ਹੋਏ ਹਨ ਹਾਦਸੇ

ਖਨੌਰੀ (ਬਲਕਾਰ ਸਿੰਘ/ਕੁਲਵੰਤ ਸਿੰਘ) ਭਾਖੜਾ ਨਹਿਰ ਤੇ ਸੜਕ ਦੀ ਹਾਲਤ ਖਸਤਾ ਹੋਣ ‘ਤੇ ਕਾਰ ਦਾ ਸੰਤੁਲਨ ਵਿਗੜ ਤੇ ਆਲਟੋ ਕਾਰ ਭਾਖੜਾ ਨਹਿਰ ‘ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਖਨੌਰੀ ਦੇ ਪਤੀ-ਪਤਨੀ ਦਵਾਈ ਲੈਣ ਲਈ ਟੋਹਾਣਾ ਜਾ ਰਹੇ ਸਨ ਜਿਨ੍ਹਾਂ ਦੀ ਕਿ ਮੌਤ ਹੋ ਗਈ ਘਟਨਾ ਤੋਂ ਬਾਅਦ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ  ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਹੈ ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਾਕਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਖਨੌਰੀ ਦੇ ਹੀ ਵਿਅਕਤੀ ਦਵਾਈ ਲੈਣ ਲਈ ਟੋਹਾਣਾ ਜਾ ਰਹੇ ਸਨ

ਅਚਾਨਕ ਕਾਰ ਦਾ ਸੰਤੁਲਨ ਵਿਗੜਨ ਤੇ ਕਾਰ ਨਹਿਰ ਵਿੱਚ ਜਾ ਡਿੱਗੀ ਜਿਸ ਤੋਂ ਬਾਅਦ ਔਰਤ ਦੀ ਲਾਸ਼ ਮਿਲ ਗਈ ਹੈ ਅਤੇ ਮਰਦ ਦੀ ਲਾਸ਼ ਦੀ ਭਾਲ ਜਾਰੀ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਗਵ ਪੁੱਤਰ ਸੁਸ਼ੀਲ ਰਿੰਪੀ ਪਤਨੀ ਰਾਘਵ ਵਾਸੀ ਵਾਰਡ ਨੰਬਰ 12 ਖਨੌਰੀ ਵਜੋਂ ਹੋਈ ਹੈ ਜੋ ਕਿ ਖਨੌਰੀ ‘ਚ ਟੈਲੀਕਾਮ ਦੀ ਦੁਕਾਨ ਕਰਦਾ ਸੀ

ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਇਨ੍ਹਾਂ ਦਾ ਵਿਆਹ ਲਗਭਗ ਛੇ ਸੱਤ ਮਹੀਨੇ ਪਹਿਲਾਂ ਹੀ ਹੋਇਆ ਸੀ ਦੱਸਣਯੋਗ ਇਹ ਹੈ ਕਿ ਭਾਖੜਾ ਨਹਿਰ ਮਹਿਕਮੇ ਦੀ ਢਿੱਲ ਕਾਰਨ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਭਾਖੜਾ ਨਹਿਰ ਦੇ ਕਿਨਾਰੇ ਅੱਜ ਤੱਕ ਕੋਈ ਵੀ ਰੇਲਿੰਗ ਨਹੀਂ ਲੱਗੀ ਜਿਸ ਨਾਲ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ ਹੋ ਸਕਦਾ ਹੈ ਕਿ ਮਹਿਕਮਾ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਕਰਦਾ ਹੋਵੇ ਹੋ ਸਕਦਾ ਹੈ ਕਿ ਜੇਕਰ ਨਹਿਰ ਮਹਿਕਮੇ ਵੱਲੋਂ ਰੇਲਿਗ ਲੱਗੀ ਹੁੰਦੀ ਤਾਂ ਇਨ੍ਹਾਂ ਦੀ ਜਾਨ ਬਚ ਸਕਦੀ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।