ਇਨਸਾਨੀਅਤ : ਕੇਰਲ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਡੇਰਾ ਸੱਚਾ ਸੌਦਾ

Humanity, Dera Sacha Sauda, Comes Forward, Help, Kerala Victims

ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਤੋਂ ਪਹੁੰਚੇ ਸੇਵਾਦਾਰ

ਬੰਗਲੌਰ, ਸੱਚ ਕਹੂੰ ਨਿਊਜ਼ ਕੇਰਲ ‘ਚ ਹੜ੍ਹ ਦੇ ਕਹਿਰ ਨਾਲ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਹੜ੍ਹ ਨਾਲ ਹੁਣ ਤੱਕ ਸੈਂਕੜੇ ਵਿਅਕਤੀ ਜਾਨ ਗੁਆ ਚੁੱਕੇ ਹਨ ਤੇ ਹਜ਼ਾਰਾਂ ਵਿਅਕਤੀ ਹੁਣ ਵੀ ਹੜ੍ਹ ਦੇ ਪਾਣੀ ‘ਚ ਫਸੇ ਹਨ, ਜਿਨ੍ਹਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਟੀਮਾਂ ਜੀਅ-ਜਾਨ ਨਾਲ ਜੁਟੀਆਂ ਹਨ। ਆਫ਼ਤ ਦੀ ਇਸ ਘੜੀ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਵੀ ਮੱਦਦ ਦਾ ਹੱਥ ਵਧਾਇਆ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਥਾਪਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਹੜ੍ਹ ਪੀੜਤਾਂ ਦੇ ਹੰਝੂ ਪੁੰਝ ਰਹੇ ਹਨ। ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਥਿਤ ਰਾਹਤ ਕੈਂਪਾਂ ‘ਚ ਜਾ ਕੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ। (Dera Sacha Sauda)

ਡੇਰਾ ਸੱਚਾ ਸੌਦਾ ਦੇ ਬੰਗਲੌਰ ਦੇ ਜ਼ਿੰਮੇਵਾਰ ਸੰਨੀ ਇੰਸਾਂ ਤੇ ਜਗਤਾਰ ਇੰਸਾਂ ਨੇ ਦੱਸਿਆ ਕਿ ਕੇਰਲ ਦੇ ਸਰਹੱਦੀ ਸੂਬਿਆਂ ਕਰਨਾਟਕ, ਆਂਧਾਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੱਲ੍ਹ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਜਾ ਕੇ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦਾ ਹੱਥ ਵੰਡਾ ਰਹੇ ਹਨ। ਨਾਲ ਹੀ ਰਾਹਤ ਕੈਂਪਾਂ ‘ਚ ਹੜ੍ਹ ਪੀੜਤਾਂ ਨੂੰ ਖਾਣਾ ਤੇ ਹੋਰ  ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। (Dera Sacha Sauda)

ਸੰਨੀ ਇੰਸਾਂ ਨੇ ਦੱਸਿਆ ਕਿ ਇਸ ਦੁੱਖ ਦੀ ਘੜੀ ‘ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪ੍ਰਸ਼ਾਸਨ ਦੇ ਨਾਲ ਹੈ ਜਿੱਥੇ ਵੀ ਜ਼ਰੂਰਤ ਪਵੇਗੀ ਉਹ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਅਭਿਆਨ ‘ਚ ਪ੍ਰਸ਼ਾਸਨ ਦਾ ਹੱਥ ਵਟਾਉਣਗੇ। ਉਨ੍ਹਾਂ ਕਿਹਾ ਕਿ ਕੇਰਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗਰੀਨ ਐੱਸ ਦੇ ਹਜ਼ਾਰਾਂ ਸੇਵਾਦਾਰ ਤਿਆਰ ਹਨ। ਨਾਲ-ਨਾਲ ਸਰਵੇ ਟੀਮਾਂ ਵੀ ਸਰਵੇ ਕਰ ਰਹੀਆਂ ਹਨ। ਸਰਵੇ ਕਾਰਜ ਪੂਰਾ ਹੁੰਦੇ ਹੀ ਰਾਹਤ ਤੇ ਬਚਾਅ ਅਭਿਆਨ ‘ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।