ਪੱਥਰਬਾਜ਼ਾਂ ਦੇ ਮਨੁੱਖੀ ਅਧਿਕਾਰ

Human rights, Patharbaj in Jammu & Kashmir, Article, Human Rights Commission

ਇਹ ਭਾਰਤ ਵਰਗੇ ਹੀ ਦੇਸ਼ ‘ਚ ਸੰਭਵ ਹੈ ਕਿ ਅੱਤਵਾਦੀਆਂ ਨੂੰ ਸੁਰੱਖਿਆ ਦੇਣ ਵਾਲੇ ਕਿਸੇ ਵਿਅਕਤੀ ਨੂੰ ਮੁਆਵਜ਼ਾ ਦੇਣ ਦੀ ਸਿਫ਼ਾਰਸ਼ ਕੋਈ ਕਮਿਸ਼ਨ ਕਰੇ ਜੰਮੂ ਕਸ਼ਮੀਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹ ਅਜੀਬੋ-ਗਰੀਬ ਫ਼ੈਸਲਾ ਦਿੱਤਾ ਹੈ ਕਮਿਸ਼ਨ ਨੇ ਸੂਬਾ ਸਰਕਾਰ ਫੌਜ ਵੱਲੋਂ ਮਨੁੱਖੀ ਢਾਲ ਬਣਾਏ ਗਏ ਪੱਥਰਬਾਜ਼ ਫ਼ਾਰੂਖ਼ ਅਹਿਮਦ ਡਾਰ ਨੂੰ ਮੁਆਵਜ਼ੇ ਦੇ ਤੌਰ ‘ਤੇ 10 ਲੱਖ ਰੁਪਏ ਦੇਣ ਦੀ ਸਿਫ਼ਾਰਸ਼ ਕੀਤੀ ਹੈ ਫ਼ੌਜ ਨੇ ਬੀਤੇ ਦਿਨੀਂ 9 ਅਪਰੈਲ ਨੂੰ ਇਸ ਕਸ਼ਮੀਰੀ ਨੌਜਵਾਨ ਨੂੰ ਪੱਥਰਬਾਜ਼ੀ ਦੇ ਜ਼ੁਰਮ ‘ਚ ਜੀਪ ਦੇ ਅੱਗੇ ਬੰਨ੍ਹਿਆ ਸੀ ਕਸ਼ਮੀਰ ਦੇ ਬੀੜਵਾਹ ‘ਚ 9 ਅਪਰੈਲ ਨੂੰ ਚੋਣਾਂ ਦੌਰਾਨਾਂ ਜਦੋਂ ਹਾਲਾਤ ਬੇਕਾਬੂ ਹੋ ਗਏ ਤਾਂ ਮੇਜਰ ਨਿਤਿਨ ਗੋਗੋਈ ਨੇ ਮਜ਼ਬੂਰੀਵੱਸ ਅਜਿਹਾ ਕੀਤਾ ਕਸ਼ਮੀਰੀ ਨੌਜਵਾਨ ਡਾਰ ਨੂੰ ਜੀਪ ਨਾਲ ਬੰਨ੍ਹਿਆ ਤੇ ਮਨੁੱਖੀ ਢਾਲ ਬਣਾਇਆ ਅਜਿਹਾ ਕਰਨ ਨਾਲ ਪੱਥਰਬਾਜ਼ਾਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਣ ਵਾਲੀ ਝੜਪ ਇੱਕਦਮ ਬੰਦ ਹੋ ਗਈ

ਕਮਿਸ਼ਨ ਨੇ ਮੁਆਵਜ਼ੇ ਦੀ ਸਿਫ਼ਾਰਸ਼ ਕਰਕੇ ਪੱਥਰਬਾਜ਼ਾਂ ਨੂੰ ਉਤਸ਼ਾਹਿਤ ਕਰਦਿਆਂ ਭਵਿੱਖ ‘ਚ ਉਨ੍ਹਾਂ ਨੂੰ ਉਕਸਾਉਣ ਦਾ ਕੰਮ ਕੀਤਾ ਹੈ ਜਦੋਂ ਗੈਰ ਕਾਨੂੰਨੀ ਤੇ ਦੇਸ਼ਧ੍ਰੋਹ ਕਰਨ ‘ਤੇ ਵੀ  ਮੁਆਵਜ਼ਾ ਮਿਲਣ ਲੱਗੇ ਤਾਂ ਭਲਾਂ ਕਸ਼ਮੀਰੀ ਨੌਜਵਾਨ ਪੱਥਰਬਾਜ਼ੀ ਕਰਨੋਂ ਕਿਉਂ ਬਾਜ਼ ਆਉਣਗੇ? ਹੈਰਾਨੀ ਹੈ ਕਿ ਮੁਆਵਜ਼ੇ ਦੇ ਪਿਛੋਕੜ ‘ਚ ਲੁਕਿਆ ਇਹ ਸਵਾਲ ਕਮਿਸ਼ਨ ਮੁਖੀ ਨੂੰ  ਸਮਝ ਨਹੀਂ ਆਇਆ

ਕੁਝ ਇਸੇ ਤਰ੍ਹਾਂ ਦਾ ਕੰਮ ਜੰਮੂ-ਕਸ਼ਮੀਰ ਸਰਕਾਰ ਨੇ ਬੁਰਹਾਨ ਵਾਨੀ ਦੀ ਮੌਤ ਦਾ ਮੁਆਵਜ਼ਾ ਦੇ ਕੇ ਕੀਤਾ ਸੀ ਇਹ ਮੁਆਵਜ਼ਾ ਮਹਿਬੂਬਾ ਮੁਫ਼ਤੀ ਦੀ ਉਸ ਸਰਕਾਰ ਨੇ ਦਿੱਤਾ, ਜੋ ਭਾਰਤੀ ਜਨਤਾ ਪਾਰਟੀ ਦੀ ਮੱਦਦ ਨਾਲ ਬਣੀ ਹੈ ਸੱਤਾ ‘ਚ ਰਹਿਣ ਦਾ ਇਹ ਲਾਲਚ ਕਸ਼ਮੀਰ ਨੂੰ ਕਿੱਥੇ ਲਿਜਾ ਕੇ ਛੱਡੇਗਾ, ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਖੈਰ, ਕਮਿਸ਼ਨ ਤੇ  ਸਰਕਾਰ ਦੋਵੇਂ ਹੀ ਅੱਤਵਾਦੀਆਂ ਨੂੰ ਮੁਆਵਜ਼ਾਂ ਦੇ ਕੇ ਉਨ੍ਹਾਂ ਨੂੰ ਲਗਾਤਾਰ ਦੇਸ਼ਧ੍ਰੋਹ ਲਈ ਉੁਕਸਾਉਣ ਦਾ ਕੰਮ ਕਰ ਰਹੇ ਹਨ ਕੁਝ ਅਜਿਹਾ ਹੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਫਾਰੂਖ ਅਹਿਮਦ ਡਾਰ ਦੇ ਪੱਖ ‘ਚ ਉਸਨੂੰ ਜੀਪ ਨਾਲ ਬੰਨ੍ਹਣ ਦੀ ਫੋਟੋ ਤੇ ਵੀਡੀਓ ਨੂੰ ਟਵੀਟ ਕਰਕੇ ਕਰ ਦਿੱਤਾ ਸੀ

ਇਸ ਤੋਂ ਬਾਦ ਮੁੱਦਾ ਭਖ਼ ਗਿਆ 15 ਅਪਰੈਲ ਨੂੰ ਜੰਮੂ-ਕਸ਼ਮੀਰ ਪੁਲਿਸ ਨੇ 53 ਰਾਸ਼ਟਰੀ ਰਾਇਫ਼ਲ ਦੇ ਮੇਜਰ ਦੇ ਖਿਲਾਫ਼ ਐਫ਼ ਆਈ ਆਰ ਦਰਜ ਕੀਤੀ ਗਈ ਇਸ ਤੋਂ ਬਾਦ ਇਸ ਵਿਵਾਦ ‘ਚ ਬੁਕਰ ਪੁਰਸਕਾਰ ਜੇਤੂ ਅਰੂਧੰਤੀ ਰਾਏ ਤੇ ਫ਼ਿਲਮੀ ਐਕਟਰ ਪਰੇਸ਼ ਰਾਵਲ ਵੀ ਕੁੱਦ ਪਏ ਅਰੂਧੰਤੀ ਵੱਲੋਂ ਕਸ਼ਮੀਰੀਆਂ ਦੀ ਹਮਾਇਤ ਕਰਨ ‘ਤੇ ਪਰੇਸ਼ ਨੇ ਕਿਹਾ ਸੀ ਕਿ ਕਸ਼ਮੀਰ ‘ਚ ਪੱਥਰਬਾਜ਼ਾਂ ਦੀ ਬਜਾਇ ਅਰੂਧੰਤੀ ਨੂੰ ਬੰਨ੍ਹਿਆ ਜਾਣਾ ਚਾਹੀਦਾ ਸੀ ਇਹ ਮਾਮਲਾ ਉਦੋਂ ਭਖ਼ਿਆ ਜਦੋਂ ਫ਼ੌਜ ਨੇ ਮੇਜਰ ਗੋਗੋਈ ਨੂੰ ਸਨਮਾਨਿਤ ਕੀਤਾ ਸੀ ਇਸ ਤੋਂ ਬਾਦ ਫ਼ੌਜ ਮੁਖੀ ਵਿਪਨ ਰਾਵਤ ਨੇ ਸਿਆਸਤਦਾਨਾਂ ਤੇ ਸਿਆਸੀ ਵਿਸ਼ਲੇਸ਼ਕਾਂ ਦੀ ਅਲੋਚਨਾ ਨੂੰ ਦਰਕਿਨਾਰ ਕਰਦਿਆਂ ਸਫ਼ਾਈ ਦਿੱਤੀ ਕਿ ਭਾਰਤੀ ਫੌਜ ਆਮਤੌਰ ‘ਤੇ ਮਨੁੱਖੀ ਕਵਚ ਦੀ ਵਰਤੋਂ ਨਹੀਂ ਕਰਦੀ, ਪਰੰਤੂ ਅਧਿਕਾਰੀਆਂ ਨੂੰ ਹਾਲਾਤਾਂ ਮੁਤਾਬਕ ਕੁਝ ਤੱਤਕਾਲੀ ਸਖ਼ਤ ਕਦਮ ਚੁੱਕਣੇ ਪੈਂਦੇ ਹਨ ਵੱਖਵਾਦੀਆਂ ਵੱਲੋਂ ਪੱਥਰਬਾਜ਼ਾਂ ਨੂੰ ਉਕਸਾਉਣ ਦਾ ਕੰਮ ਪੈਸੇ ਦੇ ਕੇ ਲਗਾਤਾਰ ਹੋ ਰਿਹਾ ਹੈ

ਹੁਰੀਅਤ ਨੇ ਆਗੂਆਂ ਦੇ ਬਿਆਨਾਂ ‘ਤੇ ਗੌਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੱਥਰਬਾਜ਼ਾਂ ਨੂੰ ਉਕਸਾਉਣ ਦਾ ਕੰਮ ਮਿੱਥੇ ਢੰਗ ਨਾਲ ਹੋ ਰਿਹਾ ਹੈ ਕੁਝ ਸਮਾਂ  ਪਹਿਲਾਂ ਟੀ ਵੀ ਸਮਾਚਾਰ ਚੈਨਲ  ਨੇ ਇੱਕ ਸਟਿੰਗ ਅਪ੍ਰੇਸ਼ਨ ਜ਼ਰੀਏ ਇਹ ਸਨਸਨੀਖੇਜ਼ ਖੁਲਾਸਾ ਕੀਤਾ ਸੀ ਕਿ ਹੁਰੀਅਤ ਦੇ ਆਗੂਆਂ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹਨ ਤੇ ਉਹ ਉੱਥੋਂ ਪੈਸਾ ਤੇ  ਹੋਰ ਸਾਧਨ ਲੈ ਕੇ ਪੱਥਰਬਾਜ਼ਾਂ ਨੂੰ ਫ਼ੌਜ਼ ਖਿਲਾਫ਼ ਉਕਸਾ ਕੇ ਘਾਟੀ ਦਾ ਮਾਹੌਲ ਖਰਾਬ ਕਰ ਰਹੇ ਹਨ ਇਨ੍ਹਾਂ ਆਗੂਆਂ ਦੀਆਂ ਕੱਟੜਪੰਥੀ ਗੱਲਾਂ ਨਾਲ ਕਸ਼ਮੀਰੀ ਨੌਜਵਾਨ ਗੁਮਰਾਹ ਹੋ ਜਾਂਦੇ ਹਨ ਤੇ ਅੱਤਵਾਦੀਆਂ ਦੀ ਮੱਦਦ ਕਰਨ ਲੱਗ ਜਾਂਦੇ ਹਨ

ਇਸ ਰਾਸ਼ਟਰ ਵਿਰੋਧੀ ਖੁਲਾਸੇ ਦੇ ਬਾਵਜ਼ੂਦ ਇਨ੍ਹਾਂ ਆਗੂਆਂ ਨੂੰ ਸਰਕਾਰੀ ਸਹੂਲਤਾਂ ਤੇ ਸੁਰੱਖਿਆ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ ਇਨ੍ਹਾਂ ਦੇ ਖਾਤੇ ਵੀ ਅਜੇ ਤੱਕ ਬੰਦ ਨਹੀਂ ਕੀਤੇ ਗਏ, ਜਿਨ੍ਹਾਂ ‘ਚ ਹਵਾਲਾ ਦੇ ਜ਼ਰੀਏ ਪਾਕਿਸਤਾਨ ਤੋਂ ਪੈਸਾ ਆਉਂਦਾ ਹੈ ਐਨਆਈਏ ਨੇ ਟੀਵੀ ਚੈਨਲ ਦੇ ਖੁਲਾਸੇ ਤੋਂ ਬਾਦ ਵੱਖਵਾਦੀਆਂ ‘ਤੇ ਸ਼ਿਕੰਜਾ ਕਸਿਆ ਜ਼ਰੂਰ ਹੈ ਪਰੰਤੂ ਇਹ ਕਾਰਵਾਈ ਪੁਖ਼ਤਾ  ਨਹੀਂ ਕਹੀ ਜਾ ਸਕਦੀ ਇਹੀ ਵਜ੍ਹਾ ਹੈ ਕਿ ਕਸ਼ਮੀਰ ‘ਚ ਅਣ ਐਲਾਨੇ ਯੁਧ ਦਾ ਮਾਹੌਲ ਬਣਿਆ ਹੋਇਆ ਹੈ, ਜਿਸਦਾ ਨਤੀਜਾ ਨਿਹੱਥੇ ਤੇ ਬੇਕਸੂਰ ਅਮਰਨਾਥ ਯਾਤਰੀਆਂ ‘ਤੇ ਹੋਏ ਹਮਲੇ ਦੇ ਰੂਪ ‘ਚ ਦੇਖਣ ‘ਚ ਆਇਆ ਹੈ

ਵੱਖਵਾਦੀਆਂ ਨਾਲ ਢਿੱਲ ਦਾ ਹੀ ਨਤੀਜਾ ਹੈ ਕਿ ਕਸ਼ਮੀਰ ‘ਚ ਅਰਾਜਕਤਾ ਲਗਾਤਾਰ ਫ਼ੈਲ ਰਹੀ ਹੈ ਨਤੀਜੇ ਵਜੋਂ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ‘ਚ ਭਾਰਤੀ ਜ਼ਮੀਨ ‘ਤੇ ਆ ਕੇ ਪਾਕਿ ਫੌਜ ਤੇ ਅੱਤਵਾਦੀ ਹਮਲੇ ਕਰ  ਰਹੇ ਹਨ ਰੋਜ਼ਾਨਾ ਜਵਾਨ ਸ਼ਹੀਦ ਹੋ ਰਹੇ ਹਨ ਇੱਥੋਂ ਤੱਕ ਕਿ ਸ਼ਹੀਦਾਂ ਦੀਆਂ ਲਾਸ਼ਾਂ ਦਾ ਵੀ ਅਨਾਦਰ ਕੀਤਾ ਜਾ ਰਿਹਾ ਹੈ ਸ੍ਰੀਨਗਰ ਨੇ ਨੌਹੱਟਾ ਇਲਾਕੇ ‘ਚ ਜਾਮੀਆ ਮਸਜ਼ਿਦ ਕੋਲ ਵਾਪਰੀ ਘਟਨਾ ‘ਚ ਇੱਕ ਡੀਐਸਪੀ ਮੁਹੰਮਦ ਅਯੂਬ ਪੰਡਿਤ ਨੂੰ ਡਿਊਟੀ ‘ਤੇ ਤਾਇਨਾਤ ਰਹਿੰਦੇ ਮਾਰ ਦਿੱਤਾ ਗਿਆ ਉਨ੍ਹਾਂ ਨੂੰ ਬੇਰਹਿਮੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ

ਇਸ ਘਟਨਾ ਦਾ ਮਤਲਬ  ਹੈ ਕਿ ਸ੍ਰੀਨਗਰ, ਪੁਲਿਸ ਅਧਿਕਾਰੀਆਂ ਲਈ ਵੀ ਅਸੁਰੱਖਿਅਤ ਹੋ ਚੁੱਕਾ ਹੈ , ਜਨਤਾ ਦੀ ਤਾਂ ਔਕਾਤ ਹੀ ਕੀ ਹੈ? ਇਨ੍ਹਾਂ ਘਟਨਾਵਾਂ ਤੋਂ ਜਾਹਿਰ ਹੁੰਦਾ ਹੈ ਕਿ ਨਾ ਤਾਂ ਨੋਟਬੰਦੀ ਦਾ ਅਸਰ ਹੋਇਆ ਅਤੇ ਨਾ ਹੀ ਪ੍ਰਧਾਨ ਮੰਤਰੀ ਵੱਲੋਂ ਸੰਸਾਰ ਪੱਧਰ ‘ਤੇ ਅੱਤਵਾਦ ਦੇ ਪੋਸ਼ਕ ਦੇ ਰੂਪ ‘ਚ ਪਾਕਿਸਤਾਨ ਦੇ ਖਿਲਾਫ਼ ਮੁਹਿੰਮ ਚਲਾਈ ਹੋਈ ਹੈ, ਉਸ ਦਾ ਕੋਈ ਅਸਰ ਦਿਖਾਈ ਦਿੰਦਾ ਹੈ ਮੋਦੀ ਦੀ ਕੂਟਨੀਤਿਕ ਹਮਲਾਵਰਤਾਂ ਦੇ ਬਾਵਜ਼ੂਦ ਚੀਨ ਤਾਂ ਪਾਕਿ ਦਾ ਖੁੱਲ੍ਹਾ ਮੱਦਦਗਾਰ ਹੈ ਹੀ, ਰੂਸ ਨਾਲ ਵੀ ਉਸ ਦੀ ਨੇੜਤਾ ਵਧਦੀ ਜਾ ਰਹੀ ਹੈ ਜਦੋਂ ਕਿ ਰੂਸ ਕਈ ਦਹਾਕਿਆਂ ਤੋਂ  ਭਾਰਤ ਦਾ ਕਰੀਬੀ ਤੇ ਸ਼ੁੱਭਚਿੰਤਕ ਰਿਹਾ ਹੈ

ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਜੋ ਮਨੁੱਖੀ ਅਧਿਕਾਰਾਂ ਦਾ ਅਸਲੀ ਉਲੰਘਣ ਕਰਨ ਵਾਲੇ ਹਨ, ਉਨ੍ਹਾਂ ਨੂੰ ਮੁਆਵਜ਼ਾ ਤੇ ਸੁਰੱਖਿਆ ਕਿਉਂ? ਭਾਰਤੀ ਦੰਡ ਸਹਿੰਤਾ ਮੁਤਾਬਕ  ਤਾਂ ਦੇਸ਼ਧ੍ਰੋਹ ਦੇ ਜ਼ੁਰਮ ‘ਚ ਸਜ਼ਾ ਦੇ ਹੱਕਦਾਰ ਹਨ ਅੱਤਵਾਦ ਤੇ ਵੱਖਵਾਦ ਜਦੋਂ ਨਾਗਰਿਕਾਂ ਦੇ ਸ਼ਾਂਤੀ ਨਾਲ ਜਿਉਣ ਦੇ ਅਧਿਕਾਰ ‘ਚ ਦਖ਼ਲ ਦਿੰਦੇ ਹਨ ਤਾਂ ਰਾਜ ਨੂੰ ਉਨ੍ਹਾਂ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਪੈਂਦੀ ਹੈ, ਅਜਿਹੇ ‘ਚ ਜੇਕਰ ਸੁਰੱਖਿਆ ਬਲਾਂ ਨਾਲ ਜ਼ਿਆਦਤੀ ਵੀ ਹੋ ਜਾਵੇ ਤਾਂ ਉਸਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੈ ਪਰੰਤੂ ਭਾਰਤ ‘ਚ ਮਨੁੱਖੀ ਅਧਿਕਾਰ ਕਮਿਸ਼ਨ ਸੁਰੱਖਿਆ ਬਲਾਂ ਦੀ ਬਜਾਇ ਅੱਤਵਾਦੀਆਂ ਦੀ ਪੈਰਵੀ ਕਰਦੇ ਨਜ਼ਰ ਆ ਰਹੇ ਹਨ ਡਾਰ ਨੂੰ ਮੁਆਵਜ਼ੇ ਦੀ ਸਿਫਾਰਸ਼ ਤੇ ਬੁਰਹਾਨ ਵਾਨੀ ਦੇ ਵਾਰਸਾਂ ਨੂੰ ਰਾਜ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਇਸੇ ਲੜੀ ਦੀਆਂ ਕੜੀਆਂ ਹਨ ਜਦੋਂ ਕਿ ਕਸ਼ਮੀਰ ‘ਚ ਅੱਤਵਾਦ ਮਨੁੱਖੀ ਅਧਿਕਾਰਾਂ ਤੇ ਲੋਕਤੰਤਰ ‘ਤੇ ਖਤਰੇ ਦੇ ਰੂਪ ‘ਚ ਉੱਭਰਿਆ ਹੈ

ਪੰਜਾਬ ‘ਚ ਇਸੇ ਤਰ੍ਹਾਂ ਦਾ ਅੱਤਵਾਦ ਉੱਭਰਿਆ ਸੀ ਪਰੰਤੂ ਪ੍ਰਧਾਨ ਮੰਤਰੀ ਪੀ ਵੀ ਨਰਸਿੰਘ ਰਾਵ ਤੇ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਦ੍ਰਿੜ ਇੱਛਾ ਸ਼ਕਤੀ ਨੇ ਉਸਨੂੰ ਖਤਮ ਕਰ ਦਿੱਤਾ ਸੀ ਕਸ਼ਮੀਰ ਦਾ ਵੀ ਦੁਸ਼ਚੱਕਰ ਤੋੜਿਆ ਜਾ ਸਕਦਾ ਹੈ, ਜੇਕਰ ਉਥੋਂ ਦੀ ਸਰਕਾਰ ਮਜ਼ਬੂਤ ਇਰਾਦੇ ਵਾਲੀ ਹੋਵੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਸਰਕਾਰ ਅਜਿਹੇ ਦੋਰਾਹੇ ‘ਤੇ ਖੜ੍ਹੀ ਹੈ ਜਿੱਥੇ ਇੱਕ ਪਾਸੇ ਉਨ੍ਹਾਂ ਦੀ ਸਰਕਾਰ ਭਾਜਪਾ ਨਾਲ ਗਠਜੋੜ ਹੋਣ ਕਾਰਨ ਕੇਂਦਰ ਦਾ ਪੱਖ ਪੂਰਦੀ ਦਿਖਦੀ ਹੈ ਤੇ ਦੂਜੇ ਪਾਸ ਹੁਰੀਅਤ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕਰਦੀ ਹੈ

ਇਸੇ ਕਾਰਨ ਉਹ ਹੁਰੀਅਤ ਆਗੂਆਂ ਨਾਲ ਜੁੜੇ ਸਬੂਤ ਮਿਲਣ ਦੇ ਬਾਵਜ਼ੂਦ ਕੋਈ ਸਖ਼ਤ ਕਾਰਵਾਈ ਨਹੀਂ ਕਰ ਪਾ ਰਹੀ ਨਤੀਜੇ ਵਜੋਂ ਰਾਜ ਦੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ ਮਹਿਬੂਬਾ ਨਾ ਤਾਂ ਜਨਤਾ ਦਾ ਭਰੋਸਾ ਜਿੱਤਣ ‘ਚ ਕਾਮਯਾਬ ਹੋਈ ਤੇ ਨਾ ਹੀ ਕਾਨੂੰਨ ਵਿਵਸਥਾ ਨੂੰ ਏਨਾ ਮਜ਼ਬੂਤ ਕਰ ਸਕੀ ਕਿ ਵੱਖਵਾਦੀ ਤੇ ਅੱਤਵਾਦੀ ਖੌਫ਼ ਖਾਣ ਲੱਗ ਜਾਣ ਦਰਅਸਲ ਮਹਿਬੂਬਾ ਅੰਦਰ ਅਸਰਦਾਰ ਪਹਿਲ ਕਰਨ ਦੀ ਇੱਛਾ ਸ਼ਕਤੀ ਨਜ਼ਰ ਨਹੀਂ ਆਉਂਦੀ

ਭਾਜਪਾ ਨੂੰ ਵੀ ਸਾਂਝੀ ਸਰਕਾਰ ਦਾ ਇਹ ਸੌਦਾ ਆਉਣ ਵਾਲੇ ਸਮੇਂ ਮਹਿੰਗਾ ਪੈ ਸਕਦਾ ਹੈ ਇਸ ਲਈ ਕੇਂਦਰ ਸਰਕਾਰ ਤੇ ਭਾਜਪਾ ਨੂੰ ਸਵੈ ਪੜਚੋਲ ਕਰਕੇ ਜੰਮੂ ਕਸ਼ਮੀਰ ਦੇ ਸਿਅਸੀ ਤੇ ਸੁਰੱਖਿਆ ਸਬੰਧੀ ਹਾਲਾਤਾਂ  ਦਾ ਦੁਬਾਰਾ ਮੁਲਾਂਕਣ ਕਰਨ ਦੀ ਲੋੜ ਹੈ ਕਿਉਂਕਿ ਕੇਂਦਰ ਤੇ ਰਾਜ ਦੋਵੇਂ ਥਾਈਂ ਭਾਜਪਾ ਸੱਤਾ ‘ਚ ਹੋਣ ਦੇ ਬਾਵਜ਼ੂਦ ਅੱਤਵਾਦ, ਵੱਖਵਾਦ ਤੇ ਹਿੰਸਾ ਦਾ ਕੁਚੱਕਰ ਕਸ਼ਮੀਰ ‘ਚ ਜਾਰੀ ਹੈ ਫੌਜੀਆਂ ਤੇ ਸ਼ਰਧਾਲੂਆਂ ‘ਤੇ ਜਿਸ ਤਰ੍ਹਾਂ ਕਹਿਰ ਜਾਰੀ ਹੈ, ਉਸਨੂੰ ਦੇਸ਼ ਹੁਣ ਬਰਦਾਸ਼ਤ ਕਰਨ ਦੇ ਮੂਡ ‘ਚ ਨਹੀਂ ਹੈ ਇਸ ਲਈ ਪੂਰਨ ਬਹੁਮਤ ਵਾਲੀ ਭਾਜਪਾ ਤੋਂ ਇਸ ਮੋਰਚੇ ‘ਤੇ ਤੱਤਕਾਲੀ ਕਾਰਵਾਈ ਦੀ ਸਖ਼ਤ ਆਸ ਹੈ ਵਕਤ ਦੀ ਇਹੀ ਮੰਗ ਹੈ

ਪ੍ਰਮੋਦ ਭਾਰਗਵ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।