ਐਚਪੀਸੀਐਲ ਅਤੇ ਈਕੋ ਗਲੋਬਲ ਸੋਸਾਇਟੀ ਨੇ ਪੌਦੇ ਲਾ ਮਨਾਇਆ ਵਾਤਾਵਰਨ ਦਿਵਸ 

Environment Day
ਬਠਿੰਡਾ: ਐਚਪੀਸੀਐਲ ਅਤੇ ਈਕੋ ਗਲੋਬਲ ਸੋਸਾਇਟੀ ਨੇ ਪੌਦੇ ਲਗਾ ਕੇ ਮਨਾਇਆ ਵਾਤਾਵਰਨ ਦਿਵਸ 
(ਸੁਖਜੀਤ ਮਾਨ) ਬਠਿੰਡਾ। ਵਾਤਾਵਰਣ ਦਿਵਸ ਮੌਕੇ ਬਠਿੰਡਾ ਨੇੜਲੇ ਪਿੰਡ ਨਸੀਬਪੁਰਾ ਵਿਖੇ ਭਾਰਤ ਦੀ ਸਭ ਤੋਂ  ਵੱਡੀ ਤੇ ਪਹਿਲੀ ਕੰਪਨੀ ਐਚਪੀਸੀਐਲ 2ਜੀ ਇਥਨੋਲ ਰਿਫਾਇਨਰੀ ਦੇ ਪ੍ਰੋਜੈਕਟ ਇੰਚਾਰਜ ਇਖਲਾਕ ਅਹਿਮਦ ਅਤੇ ਰਿਸ਼ੀ ਕਾਂਤ ਪਾਂਡੇ ਸੀਨੀਅਰ ਪ੍ਰੋਜੈਕਟ ਇੰਜੀਨੀਅਰ ਐਂਡ ਸਿਵਲ ਬਾਇਓਮਾਸ ਸਪੀਡ ਬਾਇਓਫਿਊਲ ਦੇ ਐਮ ਡੀ ਅਤੇ ਈਕੋ ਗਲੋਬਲ ਸੋਸਾਇਟੀ ਦੇ ਚੇਅਰਮੈਨ ਜਗਸੀਰ ਸਿੰਘ ਮਾਨ ਵੱਲੋਂ ਮਿਲ ਕੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਐਚਪੀਸੀਐਲ ਦੇ ਪਰਾਲੀ ਸਟੋਰ ਡੰਪ ਨਸੀਬਪੁਰਾ, ਕੋਟਬਖਤੂ ਅਤੇ ਕੋਟਸਮੀਰ ਵਿਖੇ ਪੌਦੇ ਲਗਾਏ ਗਏ।  Environment Day

ਇਹ ਵੀ ਪੜ੍ਹੋ: ਵਿਜੀਲੈਂਸ ਬਿਉਰੋ ਦੇ ਅਧਿਕਾਰੀਆਂ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਲਾਏ ਬੂਟੇ

  ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਮਾਨ ਨੇ ਧਰਤੀ ਦੇ ਵੱਧ ਰਹੇ ਤਾਪਮਾਨ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨੂੰ ਠੱਲ ਪਾਉਣ ਦਾ ਇੱਕੋ ਇੱਕ ਤਰੀਕਾ ਵੱਧ ਤੋਂ ਵੱਧ ਪੌਦੇ ਲਗਾਉਣਾ, ਉਨ੍ਹਾਂ ਦੀ ਸਾਂਭ-ਸੰਭਾਲ ਤੇ ਦਰੱਖਤਾਂ ਦੀ ਕਟਾਈ ਨੂੰ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਐਚਪੀਸੀਐਲ 2 ਜੀ ਇਥਨੋਲ ਰਿਫਾਇਨਰੀ ਦੇ ਅਧਿਕਾਰੀਆਂ ਵੱਲੋਂ ਈਕੋ ਗਲੋਬਲ ਸੋਸਾਇਟੀ ਦੇ ਸਹਿਯੋਗ ਨਾਲ ਲਗਤਾਰ ਲੋਕਾਂ ਨੂੰ ਵਾਤਾਵਰਣ ਬਚਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦਾ ਸੱਦਾ ਦਿੱਤਾ ਜਾਂਦਾ ਹੈ। Environment Day
Environment Day
ਬਠਿੰਡਾ: ਐਚਪੀਸੀਐਲ ਅਤੇ ਈਕੋ ਗਲੋਬਲ ਸੋਸਾਇਟੀ ਨੇ ਪੌਦੇ ਲਗਾ ਕੇ ਮਨਾਇਆ ਵਾਤਾਵਰਨ ਦਿਵਸ
ਉਨ੍ਹਾਂ ਦੱਸਿਆ ਕਿ ਇਸ ਵਾਰ ਕੰਪਨੀ ਵੱਲੋਂ ਇੱਕ ਲੱਖ ਤੀਹ ਹਜ਼ਾਰ ਮੀਟਰਕ ਟਨ ਪਰਾਲੀ ਦੀ ਖਰੀਦ ਕੀਤੀ ਗਈ ਹੈ ਜਿਸ ਨਾਲ ਬਠਿੰਡਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਵਾਤਾਵਰਣ ਵਿੱਚ ਕਾਫੀ ਬਦਲਆ ਆਇਆ ਹੈ। ਇਸ ਦੇ ਨਾਲ ਹੀ ਜਿਥੇ ਕਿਸਾਨਾਂ ਦੀ ਕਮਾਈ ਵਿੱਚ ਵਾਧਾ ਹੋਇਆ ਹੋਇਆ ਹੈ ਉਥੇ ਹੀ ਵਾਤਾਵਰਣ ਦੀ ਸ਼ੁਧਤਾ ਵਿੱਚ ਵੀ ਫਾਇਦਾ ਹੋਇਆ ਹੈ।

ਪੌਦੇ ਲਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ

ਇਸ ਮੌਕੇ ਕੰਪਨੀ ਅਧਿਕਾਰੀਆਂ ਨੇ ਦਿਨੋ ਦਿਨ ਵਾਤਾਵਰਨ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਸੰਤੁਲਨ ਰੱਖਣ ਲਈ ਵਧੇਰੇ ਪੌਦੇ ਲਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਵੀ ਸੱਦਾ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸੀਜਨ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਖੇਤੀਬਾੜੀ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਇਸ ਇਲਾਕੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਇਸ ਨਾਲ ਹੀ ਪਰਾਲੀ ਦੀ ਖਰੀਦ ਕਰਕੇ ਪਰਾਲੀ ਨੂੰ ਅੱਗ ਨਾ ਲਗਾਉਣ ਵਿੱਚ ਮੱਦਦ ਕੀਤੀ ਜਾਵੇਗੀ। ਇਸ ਮੌਕੇ ਵਾਤਾਵਰਣ ਪ੍ਰੇਮੀ ਜਗਜੀਤ ਸਿੰਘ ਮਾਨ, ਕੰਪਨੀ ਤੇ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।