ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਸਫ਼ੈਦ ਵਾਲ ਹੋਣਗ...

    ਸਫ਼ੈਦ ਵਾਲ ਹੋਣਗੇ ਕੁਦਰਤੀ ਕਾਲੇ, ਛੱਡੋ ਕਲਰ ਕੈਮੀਕਲ ਵਾਲੇ ! ਪੂਰੀ ਜਾਣਕਾਰੀ ਲਈ ਇਹ ਚਾਰ ਤਰੀਕੇ ਪੜ੍ਹ ਲਓ

    Hair Care Tips

    ਇਹ ਚਾਰ ਚੀਜਾਂ ਮਹਿੰਦੀ ’ਚ ਮਿਲਾ ਕੇ ਲਾਓ ਤਾਂ ਨਤੀਜੇ ਮਿਲਣਗੇ ਨਿਰਾਲੇ | Hair Care Tips

    Hair Care Tips : ਅੱਜ ਦੇ ਦੌਰ ’ਚ ਬੇਢੰਗਾ ਖਾਣ-ਪਾਣ, ਬੇਢੰਗੀ ਦਿਨਚਰਿਆ ਕਾਰਨ ਨੌਜਵਾਨਾਂ ਦੇ ਵਾਲ ਵੀ ਸਫ਼ੈਦ ਹੁੰਦੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਦਿਨਚਰਿਆ ਤੇ ਸਹੀ ਖਾਣ-ਪਾਣ ’ਤੇ ਧਿਆਨ ਦੇਣਾ ਜ਼ਰੂਰੀ ਹੈ। ਇਸ ਭੱਜਦੌੜ ਭਰੀ ਜ਼ਿੰਦਗੀ ’ਚ ਸਮੇਂ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਲੋਕ ਆਪਣੇ ਸਰੀਰ, ਆਪਣੇ ਵਾਲਾਂ ’ਤੇ ਧਿਆਨ ਨਹੀਂ ਦੇ ਪਾਉਂਦੇ ਅਤੇ ਜਲਦਬਾਜ਼ੀ ’ਚ ਆਪਣੇ ਵਾਲਾਂ ’ਤੇ ਕੈਮੀਕਲ ਵਾਲੇ ਕਲਰ ਕਰਕੇ ਜਲਦੀ ਵਾਲ ਕਾਲੇ ਕਰਨਾ ਚਾਹੁੰਦੇ ਹਨ। (Hair Care Tips)

    White hair will be natural black

    ਉਹ ਮਹਿੰਦੀ ਦੀ ਵਰਤੋਂ ਕਰਨਾ ਚਾਹੁੰਦੇ ਹਨ ਪਰ ਮਹਿੰਦੀ ਨਾਲ ਵਾਲਾਂ ’ਤੇ ਢੰਗ ਨਾਲ ਰੰਗ ਨਹੀਂ ਚੜ੍ਹਦਾ ਅਤੇ ਜਾਣਕਾਰੀ ਦੀ ਘਾਟ ਕਾਰਨ ਕੈਮੀਕਲ ਵਾਲੇ ਕਲਰ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਅੱਜ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਉਹ ਚੀਜ਼ਾਂ ਜਿਨ੍ਹਾਂ ਨੂੰ ਮਹਿੰਦੀ ’ਚ ਮਿਲਾ ਕੇਕਲਾਉਣ ਨਾਲ ਤੁਹਾਡੇ ਸਫ਼ੈਦ ਵਾਲੇ ਕੁਦਰਤੀ ਕਾਲੇ ਤੇ ਸੰਘਣੇ ਹੋ ਜਾਂਦੇ ਹਨ ਅਤੇ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਵਾਲ ਕਦੇ ਸਫ਼ੈਦ ਵੀ ਸਨ ਜਾਂ ਨਹੀਂ। ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਅਜਿਹਾ ਚਕਤਕਾਰ ਹੋ ਸਕਦਾ ਹੈ। ਜਾਂ ਕਹਿ ਲਓ ਸਫ਼ੈਦ ਵਾਲਾਂ ਨੂੰ ਕਾਲੇ ਕਿਵੇਂ ਕਰੀਏ?

    ਮਹਿੰਦੀ ਤੇ ਆਂਵਲਾ | Hair Care Tips

    ਜੇਕਰ ਤੁਸੀਂ ਸਫ਼ੈਦ ਵਾਲਾਂ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਅਤੇ ਉਨ੍ਹਾ ਨੂੰ ਕਲਰ ਕਰਨ ਲਈ ਕੈਮੀਕਲ ਵਾਲੇ ਕਲਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਮਹਿੰਦੀ ’ਚ ਆਂਵਲੇ ਦੀ ਵਰਤੋਂ ਕਰਕੇ ਤੁਸੀਂ ਕੈਮੀਕਲ ਵਾਲੇ ਕਲਰ ਤੋਂ ਬਚ ਸਕਦੇ ਹੋ। ਇਸ ਲਈ ਤੁਸੀਂ ਕੀ ਕਰਨਾਂ ਹੈ ਕਿ ਸਭ ਤੋਂ ਪਹਿਲਾਂ ਲੋਹੇ ਦੀ ਕੜਾਹੀ ਲੈਣੀ ਹੈ ਫਿਰ ਉਸ ’ਚ ਦੋ-ਤਿੰਨ ਸੁੱਕੇ ਆਂਵਲੇ ਪਾ ਕੇ ਰਾਤ ਭਰ ਲਈ ਇੱਕ ਕੱਪ ਪਾਣੀ ’ਚ ਭਿਓਂ ਕੇ ਰੱਖਣਾ ਹੈ। ਸਵੇਰੇ ਉੱਠ ਕੇ ਉਸੇ ਪਾਣੀ ’ਚ ਮਹਿੰਦੀ ਨੂੰ ਘੋਲ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ਪੇਸਟ ਨੂੰ ਵਾਲਾਂ ’ਚ ਲਾ ਕੇ 3-4 ਘੰਟਿਆਂ ਲਈ ਛੱਡ ਦਿਓ। 3-4 ਘੰਟਿਆਂ ਬਾਅਦ ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ ਅਤੇ ਫਰਕ ਦੇਖੋ। ਤੁਸੀਂ ਦੇਖੋਗੇ ਕਿ ਤੁਹਾਡੇ ਵਾਲਾਂ ਦਾ ਰੰਗ ਕੁਦਰਤੀ ਕਾਲਾ ਨਜ਼ਰ ਆਉਣ ਲੱਗੇਗਾ ਅਤੇ ਵਾਲ ਤੰਦਰੁਸਤ ਨਜ਼ਰ ਆਉਣ ਲੱਗ ਜਾਣਗੇ।

    ਮਹਿੰਦੀ ’ਚ ਮਿਲਾਓ ਕਾਫ਼ੀ ਇੰਡੀਗੋ ਪਾਊਡਰ

    ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲੇ ਕੁਦਰਤੀ ਕਾਲੇ ਤੇ ਸੰਘਣੇ ਹੋਣ ਤਾਂ ਮਹਿੰਦੀ ’ਚ ਕੌਫ਼ੀ ਅਤੇ ਇੰਡੀਗੋ ਪਾਊਡਰ ਮਿਕਸ ਕਰਕੇ ਆਪਣੇ ਵਾਲਾਂ ’ਤੇ ਲਾਓ। ਤੁਸੀਂ ਤਿੰਨ-ਚਾਰ ਚਮਚ ਮਹਿੰਦੀ ਲੈ ਕੇ ਐਨਾ ਹੀ ਇੰਡੀਗੋ ਪਾਊਡਰ ਮਿਕਸ ਕਰ ਲਓ। ਫਿਰ ਇਸ ’ਚ ਇੱਕ ਚਮਚ ਕੌਫ਼ੀ ਪਾਊਡਰ ਵੀ ਮਿਕਸ ਕਰ ਲਓ ਅਤੇ ਥੋੜ੍ਹਾ ਜਿਹਾ ਗਰਮ ਪਾਣੀ ਕਰਕੇ ਇਸ ਦਾ ਸਮੂਥ ਪੇਸਟ ਬਣਾ ਲਓ। ਇਸ ਪੇਸਟ ਦੀ ਵਰਤੋਂ ਆਪਣੇ ਵਾਲਾਂ ’ਤੇ ਕਰੋ। ਕਰੀਬ 3-4 ਘੰਟਿਆਂ ਤੱਕ ਇਸ ਪੇਸਟ ਨੂੰ ਆਪਣੇ ਵਾਲਾਂ ’ਤੇ ਲਾ ਕੇ ਛੱਡ ਦਿਓ ਅਤੇ ਫਿਰ ਸਾਦੇ ਤਰੀਕੇ ਨਾਲ ਆਪਣੇ ਵਾਲਾਂ ਨੂੰ ਧੋ ਦਿਓ। ਇਸ ਪੇਸਟ ਦਾ ਪ੍ਰਭਾਵ ਤੁਹਾਡੇ ਵਾਲਾਂ ’ਤੇ ਸਾਫ਼ ਨਜ਼ਰ ਆਵੇਗਾ। ਵਾਲ ਕੁਦਰਤੀ ਹੈਲਦੀ ਤੇ ਕਾਲੇ ਨਜ਼ਰ ਆਉਣ ਲੱਗਣਗੇ।

    ਕੇਲੇ ਨਾਲ ਮਹਿੰਦੀ | Hair Care Tips

    ਸਫ਼ੈਦ ਵਾਲਾਂ ਨੂੰ ਲੈਚੂਰਲ ਕਾਲਾ ਕਰਨ ਲਈ ਤੁਸੀਂ ਮਹਿੰਦੀ ’ਚ ਕੇਲਾ ਮਿਲਾ ਕੇ ਵੀ ਲਾ ਸਕਦੇ ਹੋ ਜਿਸ ਦਾ ਚੰਗਾ ਨਤੀਜਾ ਮਿਲਦਾ ਹੈ। ਇਸ ਨਾਲ ਵਾਲ ਚੰਗੀ ਤਰ੍ਹਾਂ ਕਲਰ ਹੋ ਜਾਂਦੇ ਹਨ ਅਤੇ ਸੰਘਣੇ ਕਾਲੇੇ ਵੀ ਹੋ ਜਾਂਦੇ ਹਨ। ਤੁਸੀਂ ਇਸ ਲਈ ਕੀ ਕਰਨਾ ਹੈ ਕਿ ਇੱਕ ਪੱਕਿਆ ਹੋਇਆ ਕੇਲਾ ਲੈਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਕੇ ਪੇਸਟ ਬਣਾ ਲੈਣਾ ਹੈ। ਫਿਰ ਇਸਪੇਸਟ ’ਚ 3-4 ਚਮਚ ਮਹਿੰਦੀ ਪਾਊਡਰ ਮਿਕਸ ਕਰ ਲਓ ਅਤੇ ਵਾਲਾਂ ’ਤੇ ਲਾ ਕੇ ਪੰਦਰਾਂ ਮਿੰਟ ਲਈ ਛੱਡ ਦਿਓ। ਫਿਰ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।

    ਮਹਿੰਦੀ ’ਚ ਮਿਲਾਓ ਤੇਲ

    ਸਫ਼ੈਦ ਵਾਲਾਂ ਨੂੰ ਕੁਦਰਤੀ ਕਾਲੇ ਕਰਨ ਲਈ ਮਹਿੰਦੀ ’ਚ ਸਰ੍ਹੋਂ, ਨਾਰੀਅਲ ਜਾਂ ਫਿਰ ਅਰਿੰਡ ਦਾ ਤੇਲ ਮਿਲਾ ਕੇ ਵਰਤ ਸਕਦੇ ਹੋ। ਇਸ ਲਈ 50 ਗ੍ਰਾਮ ਤੇਲ ’ਚ ਦੋ-ਤਿੰਨ ਚਮਚ ਮਹਿੰਦੀ ਪਾਊਡਰ ਮਿਲਾ ਕੇ ਲੋਹੇ ਦੀ ਕੜਾਹੀ ’ਚ ਇਸਨੂੰ ਪਾ ਕੇ ਉਦੋਂ ਤੱਕ ਗਰਮ ਕਰੋ, ਜਦੋਂ ਤੱਕ ਇਹ ਕਾਲਾ ਨਾ ਹੋ ਜਾਵੇ। ਇਸ ਨੂੰ ਬਾਅਦ ’ਚ ਠੰਢਾ ਹੋਣ ਲਈ ਰੱਖ ਦਿਓ। ਠੰਢਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਕੱਚ ਦੀ ਬੋਤਲ ’ਚ ਭਰ ਕੇ ਰੱਖ ਲਓ। ਫਿਰ ਇਹ ਮਿਸ਼ਰਨ ਵਾਲਾਂ ’ਤੇ ਚਾਰ-ਪੰਜ ਘੰਟਿਆਂ ਲਈ ਲਾ ਕੇ ਛੱਡ ਦਿਓ। ਇਸ ਤੋਂਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ ਅਤੇ ਫਰਕ ਦੇਖੋ ਕਿ ਤੁਹਾਡੇ ਵਾਲ ਸੰਘਣੇ ਕਾਲੇ ਤੇ ਕੁਦਰਤੀ ਸਿਹਤਮੰਦ ਹੋ ਜਾਣਗੇ।

    ਨੋਟ: ਇਸ ਲੇਖ ’ਚ ਦਿੱਤੀ ਗਈ ਜਾਣਕਾਰੀ ਸਧਾਰਨ ਗਿਆਨ ਲਈ ਦਿੱਤੀ ਗਈ ਹੈ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ। ਵਧੇਰੇ ਜਾਣਕਾਰੀ ਲਈ ਤੁਸੀਂ ਕਿਸੇ ਸਪੈਸ਼ਲਿਸਟ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ।

    ਇਹ ਵੀ ਪੜ੍ਹੋ : ਕ੍ਰਿਸ਼ਨ ਚੰਦ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

    LEAVE A REPLY

    Please enter your comment!
    Please enter your name here