ਵੀਆਈਪੀ ਕਲਚਰ ਨੂੰ ਅੱਗੇ ਰੱਖਣਾ ਕਿੰਨਾ ਜਾਇਜ਼!

ਵੀਆਈਪੀ ਕਲਚਰ ਨੂੰ ਅੱਗੇ ਰੱਖਣਾ ਕਿੰਨਾ ਜਾਇਜ਼!

ਲਾਕ ਡਾਊਨ ਹੋਵੇ ਜਾਂ ਨਾ ਹੋਵੇ, ਸਾਨੂੰ ਰੋਜ਼ਾਨਾ ਅਧਾਰ ‘ਤੇ ਆਪਣੇ ਸ਼ਾਸਕਾਂ ਦੇ ਬੇਤੁਕੇ ਨਖਰਿਆਂ, ਕਾਰਨਾਮਿਆਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ‘ਕਿਸੇ ਨਿਯਮ ਦਾ ਪਾਲਣ ਨਾ ਕਰਨਾ’ ਉਨ੍ਹਾਂ ਦੇ ਇਨ੍ਹਾਂ ਕਾਰਨਾਮਿਆਂ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਦੀ ਬਜਾਇ ਉਹ ਕਾਨੂੰਨ ਦੁਆਰਾ ਸ਼ਾਸਨ ਕਰਦੇ ਹਨ ਅਤੇ ਜੇਕਰ ਕਦੇ ਕਿਸੇ ਨੇ ਜਾਣੇ-ਅਣਜਾਣੇ ਉਨ੍ਹਾਂ ਦੇ ਇਨ੍ਹਾਂ ਕਾਰਨਾਮਿਆਂ ‘ਤੇ ਸਵਾਲ ਉਠਾ ਦਿੱਤਾ ਤਾਂ ਉਨ੍ਹਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਮੈਂ ਖਾਸ ਹਾਂ ਤੁਸੀਂ ਕੌਣ?

ਕੁਝ ਲੋਕ ਇਸ ਨੂੰ ” ਮੈਂ ਤੁਹਾਡੇ ਤੋਂ ਜ਼ਿਆਦਾ ਸਨਮਾਨਿਤ ਹਾਂ’ ਦੇ ਓਰਵੇਲੀਅਨ ਸਿੰਡਰੋਮ ਅਤੇ ਵੀਆਈਪੀ ਸੱਭਿਆਚਾਰ ਨੂੰ ਬਸਤੀਵਾਦੀ ਅਤੇ ਸਾਮੰਤੀ ਸੋਚ ਦਾ ਨਤੀਜਾ ਕਹਿ ਸਕਦੇ ਹਨ ਪਰੰਤੂ ਤੁਸੀਂ ਸਾਰੇ ਇਸ ਨੂੰ ਗੱਲ ਨਾਲ ਸਹਿਮਤ ਹੋਵਾਂਗੇ ਕਿ ਇਹ ਵੀਆਈਪੀ ਕਲਚਰ ਚਾਰੇ ਪਾਸੇ ਪਸਰੀ ਹੋਈ ਹੈ ਅਤੇ ਇਸ ‘ਚ ਹਮੇਸ਼ਾ ਹੋਰ ਦੀ ਮੰਗ ਕਰਨ ਦੇ ਓਲੀਵਰ ਡਿਸਆਰਡਰ ਦਾ ਤੜਕਾ ਵੀ ਲੱਗਾ ਹੈ ਉਹ ਹਮੇਸ਼ਾ ਸਾਡਾ ਹੱਕ ‘ਚ ਵਿਸ਼ਵਾਸ ਕਰਦੇ ਹਨ ਜਿਸ ਨੂੰ ਚਾਹੁਣ ਉਹ ਧਮਕਾ ਸਕਦੇ ਹਨ, ਆਪਣੀਆਂ ਸ਼ਕਤੀਆਂ ਅਤੇ ਸਰਕਾਰੀ ਵਸੀਲਿਆਂ ਦੀ ਦੁਰਵਰਤੋਂ ਕਰਦੇ ਹਨ ਅਤੇ ਇਹੀ ਨਹੀਂ ਉਨ੍ਹਾਂ ਨੂੰ ਸਾਡੇ ਅਤੇ ਤੁਹਾਡੇ ਪੈਸਿਆਂ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ

ਪਿਛਲੇ ਹਫ਼ਤੇ ਅਨੇਕਾਂ ਜਨਤਕ ਮੀਟਿੰਗਾਂ, ਵਿਆਹ ਅਤੇ ਹੋਰ ਸਮਾਰੋਹ ਰੱਦ ਕੀਤੇ ਗਏ ਪਰੂੰਤ ਸਾਨੂੰ ਆਪਣੇ ਨਵੇਂ ਮਹਾਰਾਜਿਆਂ ਦੀ ਸ਼ਾਨੋ-ਸ਼ੌਕਤ ਇਨ੍ਹਾਂ ਸਮਾਰੋਹਾਂ ‘ਚ ਦੇਖਣ ਨੂੰ ਮਿਲੀ ਇਨ੍ਹਾਂ ‘ਚੋਂ ਸਭ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੇ ਲਾਕ ਡਾਊਨ ਦੇ ਸਾਰੇ ਨਿਯਮਾਂ ਨੂੰ ਤੋੜਦੇ ਹੋਏ ਆਪਣੇ ਪੋਤਰੇ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਕੁਮਾਰਾਸਵਾਮੀ ਦੇ ਬੇਟੇ ਦਾ ਵਿਆਹ ਬੰਗਲੁਰੂ ਦੇ ਨਜ਼ਦੀਕ ਇੱਕ ਫ਼ਾਰਮ ਹਾਊਸ ‘ਚ ਕੀਤਾ

ਉਨ੍ਹਾਂ ਇਸ ਗੱਲ ਦੀ ਪਰਵਾਹ ਵੀ ਨਹੀਂ ਕੀਤੀ ਕਿ ਬੰਗਲੁਰੂ ਰੈੱਡ ਜੋਨ ‘ਚ ਹੈ ਅਤੇ ਉੱਥੇ  ਸੂਬੇ ‘ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਇਸ ਸਮਾਰੋਹ ‘ਚ ਲੋਕਾਂ ਨੇ ਨਾ ਤਾਂ ਮਾਸਕ ਪਹਿਨੇ ਸਨ, ਨਾ ਦਸਤਾਨੇ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਸੀ ਜਦੋਂ ਇਸ ਬਾਰੇ ਕੁਮਾਰਾਸਵਾਮੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ‘ਘਰੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਮੁਸ਼ਕਲ ਸੀ ਇਸ ਲਈ ਅਸੀਂ ਫਾਰਮ ਹਾਊਸ ਆਏ ਸੂਬਾ ਸਰਕਾਰ ਤੋਂ ਪਹਿਲਾਂ ਹੀ ਸਾਰੀਆਂ ਮਨਜ਼ੂਰੀਆਂ ਲਈਆਂ ਜਾ ਚੁੱਕੀਆਂ ਹਨ ਅਤੇ ਕਈ ਫੈਮਲੀ ਡਾਕਟਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ’ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ‘ਗੌੜਾ ਪਰਿਵਾਰ ਨੇ ਸਾਡੇ ਤੋਂ 60 ਕਾਰਾਂ ਉੱਥੇ ਲਿਜਾਣ ਦੀ ਆਗਿਆ ਮੰਗੀ ਸੀ’ ਕਿਵੇਂ?

ਇਹ ਸਭ ਕੁਝ ਸੂਬੇ ਦੇ ਮੁੱਖ ਮੰਤਰੀ ਭਾਜਪਾ ਦੇ ਯੇਦੂਰੱਪਾ ਦੇ ਅਸ਼ੀਰਵਾਦ ਨਾਲ ਹੀ ਹੋਇਆ ਹੋਵੇਗਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਆਹ ਸਮਾਰੋਹ ‘ਤੇ ਨਜ਼ਰ  ਰੱਖੀ ਗਈ ਅਤੇ ਇਸ ਦੀ ਵੀਡੀਓਗ੍ਰਾਫ਼ੀ ਕੀਤੀ ਗਈ ਇਹੀ ਨਹੀਂ ਖੁਦ ਯੇਦੂਰੱਪਾ ਨੇ ਵੀ ਪਿਛਲੇ ਮਹੀਨੇ ਭਾਜਪਾ ਦੇ ਇੱਕ ਆਗੂ ਦੇ ਵਿਆਹ ਸਮਾਰੋਹ ‘ਚ ਭਾਗ ਲਿਆ ਸੀ ਜਿਸ ‘ਚ ਦੋ ਹਜ਼ਾਰ ਮਹਿਮਾਨ ਹਾਜ਼ਰ ਸਨ ਸੂਬੇ ਦੇ ਅਧਿਕਾਰੀਆਂ ਤੋਂ ਜਦੋਂ ਪੁੱਛਿਆ ਗਿਆ ਕਿ ਇਸ ਸਮਾਰੋਹ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ‘ਤੇ ਕਾਰਵਾਈ ਕੀਤੀ ਜਾਵੇਗੀ ਪਰੰਤੂ ਕਿਸ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ ਅਤੇ ਕਿਸ ਨੂੰ ਸਜ਼ਾ ਦਿੱਤੀ ਜਾਵੇਗੀ?

ਕਿਸੇ ਨੂੰ ਨਹੀਂ ਇਹ ਸਿਲਸਿਲਾ ਇੱਥੇ ਨਹੀਂ ਖ਼ਤਮ ਹੁੰਦਾ ਦੇਸ਼ ‘ਚ ਲੋਕ ਆਪਣੀ ਜਾਨ ਬਚਾਉਣ ਲਈ ਚਿੰਤਤ ਹਨ ਅਤੇ ਭੁੱਖੇ ਢਿੱਡ ਸੌਂ ਰਹੇ ਹਨ ਤਾਂ ਚੰਡੀਗੜ੍ਹ ‘ਚ ਕੰਵਾਰਟੀਨ ‘ਚ ਰੱਖੇ ਗਏ ਵੀਆਈਪੀ ਲੋਕਾਂ ਦੇ ਨਖਰੇ ਦੇਖਣ ਨੂੰ ਮਿਲੇ ਉਹ ਤਾਜ਼ੀ ਸਟਾਬ੍ਰੇਰੀ, ਕੀਵੀ, ਸਿਲੇਰੀ ਰੈੱਡ  ਕੇਬੇਜ਼, ਅੱਧੇ ਪੱਕੇ ਬ੍ਰੈਡ ਅਤੇ ਆਈਸਕ੍ਰੀਮ ਦੀ ਮੰਗ ਕਰ ਰਹੇ ਹਨ

ਉਨ੍ਹਾਂ ਨੂੰ ਇਸ ਗੱਲ ‘ਤੇ ਸੰਤੋਸ਼ ਰੱਖਣਾ ਚਾਹੀਦਾ ਸੀ ਕਿ ਲਾਕ ਡਾਊਨ ‘ਚ ਜੋ ਕੁਝ ਮਿਲ ਰਿਹਾ ਹੈ ਉਹ ਕਾਫ਼ੀ ਹੈ ਕੁਝ ਵੀਆਈਪੀ ਲੋਕਾਂ ਨੇ ਓਲਿਵ ਆਇਲ ਦੀ ਮੰਗ ਕੀਤੀ ਕਿਉਂਕਿ ਉਹ ਘਰੇ ਓਲਿਵ ਆਇਲ ‘ਚ ਪੱਕਿਆ ਖਾਣਾ ਖਾਂਦੇ ਹਨ ਇਹੀ ਨਹੀਂ ਜ਼ਰੂਰੀ ਹਦਾਇਤਾਂ ਦਾ ਉਲੰਘਣ ਕਰਦੇ ਹੋਏ ਉਹ ਘੁੰਮਣ ਜਾਣ, ਆਪਣੇ ਸਾਥੀਆਂ ਦੇ ਨਾਲ ਗੋਲਫ਼ ਖੇਡਣ ਦੀ ਮੰਗ ਕਰਦੇ, ਆਪਣੇ ਬਿਊਟੀਸ਼ੀਅਨ, ਨਾਈ, ਫਲ ਵੇਚਣ ਵਾਲੇ ਆਦਿ ਲਈ ਪਾਸ ਜਾਰੀ ਕਰਨ ਦੀ ਮੰਗ ਕਰਦੇ ਹਨ ਅਤੇ ਉਨ੍ਹਾਂ ਦੇ ਇਨ੍ਹਾਂ ਨਖ਼ਰਿਆਂ ਨਾਲ ਪਹਿਲਾਂ ਤੋਂ ਕੰਮ ਦੇ ਬੋਝ ਥੱਲੇ ਦੱਬੇ ਸੁਰੱਖਿਆ ਬਲਾਂ ਦਾ ਕੰਮ ਵਧ ਰਿਹਾ ਹੈ

ਹੈਦਰਾਬਾਦ ‘ਚ ਇੱਕ ਵਿਧਾਇਕ ਨੇ ਖਾਲੀ ਰੋਡ ਨੂੰ ਆਪਣੇ ਬੇਟੇ ਤੇ ਉਸ ਦੇ ਦੋਸਤਾਂ ਨੂੰ ਮੋਟਰ ਰੇਸਿੰਗ ਟਰੈਕ ਦੇ ਰੂਪ ‘ਚ ਵਰਤਣ ਦਿੱਤਾ ਜਿੱਥੇ ਉਹ ਆਪਣੀਆਂ ਫੈਂਸੀ ਕਾਰਾਂ ਨੂੰ ਭਜਾਉਂਦੇ ਨਜ਼ਰ ਆਏ ਅਤੇ ਨਿਯਮਾਂ ਨੂੰ ਤਾਕ ‘ਤੇ ਰੱਖਦੇ ਹੋਏ ਕਰਨਾਟਕ ਦੇ ਭਾਜਪਾ ਵਿਧਾਇਕ ਨੇ ਆਪਣੇ ਜਨਮ ਦਿਨ ‘ਤੇ ਸੈਂਕੜੇ ਲੋਕਾਂ ਨੂੰ ਬਿਰਿਆਨੀ ਪਰੋਸੀ ਇਨ੍ਹਾਂ ਘਟਨਾਵਾਂ ‘ਚ ਆਮ ਆਦਮੀ ਦਾ ਮਨ ਦੁਖੀ ਹੋ ਜਾਂਦਾ ਹੈ ਜੋ ਪਹਿਲਾਂ ਹੀ ਲਾਕ ਡਾਊਨ ਨਾਲ ਪੈਦਾ ਹੋਈਆਂ ਸਮੱਸਿਆਵਾਂ ਅਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਅਤੇ ਇਨ੍ਹਾਂ ਲੋਕਾਂ ਦੇ ਇਹ ਨਖ਼ਰੇ ਕੁਝ ਵਿਚਾਰਨਯੋਗ ਸਵਾਲ ਉਠਾਉਂਦੇ ਹਨ ਪਹਿਲਾ, ਕੀ ਜ਼ਿਆਦਾ ਨਹੀਂ ਹੋ ਗਿਆ? ਕੀ ਉਨ੍ਹਾਂ ਨੂੰ ਇਹ ਵਧੇਰੇ ਮਹੱਤਵ ਮਿਲਣਾ ਚਾਹੀਦਾ  ਹੈ?

ਕੀ ਉਹ ਸਾਡੀ ਪਰਵਾਹ ਕਰਦੇ ਹਨ? ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਕਿ ਸਾਡੇ ਜ਼ਿਆਦਾਤਰ ਆਗੂ ਆਪਣੀਆਂ ਜਿੰਮੇਵਾਰੀਆਂ ਦਾ ਇਮਾਨਦਾਰੀ ਅਤੇ ਸਨਮਾਨਜਨਕ ਢੰਗ ਨਾਲ ਪਾਲਣ ਨਹੀਂ ਕਰਦੇ ਹਨ ਤਾਂ ਕੀ ਉਹ ਅਸਲ ਭਾਰਤ ਦੀ ਅਸਲੀਅਤ ਨੂੰ ਜਾਣਦੇ ਹਨ ਜਿਸ ਦੀ ਰੱਖਿਆ ਕਰਨ ਦੀਆਂ ਉਹ ਸਹੁੰਆਂ ਖਾਂਦੇ ਹਨ ਕੀ ਇਹ ਅਧਿਕਾਰ ਅਤੇ ਸੱਚ ਦੇ ਪ੍ਰਤੀਕ ਸਾਡੇ ਸੰਵਿਧਾਨ ‘ਚ ਲਿਖੇ ਗਣਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਨਹੀਂ ਹੈ ਉਨ੍ਹਾਂ ਨੂੰ ਜਨਤਾ ਵੱਲੋਂ, ਜਨਤਾ ਦਾ ਅਤੇ ਜਨਤਾ ਲਈ ਲੋਕਤੰਤਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਲੱਗਦਾ ਹੈ

ਅਸੀਂ ਅਜਿਹੇ ਭਾਰਤ ‘ਚ ਰਹਿ ਰਹੇ ਹਾਂ ਜਿੱਥੇ ਸਿਰਫ਼ ਵੀਵੀਆਈਪੀ ਨੂੰ ਮਹੱਤਵ ਦਿੱਤਾ ਜਾਂਦਾ ਹੈ ਅਤੇ ਜਿੱਥੇ ਅਸੀਂ ਵਿਸ਼ੇਸ਼ ਅਧਿਕਾਰਾਂ ਲਈ ਇੱਕ ਭੀੜੀ ਜਿਹੀ ਅਧਿਕਾਰਿਕ ਪੱਟੀ ‘ਤੇ ਰਹਿ ਰਹੇ ਹਾਂ ਜਿੱਥੇ ਸਾਡੇ ਆਮ ਆਦਮੀ ਅਤੇ ਖਾਸ ਆਦਮੀ ਵਿਚਕਾਰ ਇੱਕ ਡੂੰਘੀ ਖਾਈ ਹੈ ਜਿਸ ਕਰਕੇ ਲੋਕਾਂ ‘ਚ ਸ਼ਾਸਕਾਂ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਜਿਸ ਕਾਰਨ ਲੋਕ ਖੁਦ ਵੀ ਕਾਨੂੰਨਾਂ ਦਾ ਉਲੰਘਣ ਕਰਨ ਲੱਗੇ ਹਨ ਸਾਡੇ ਨਵੇਂ ਮਹਾਰਾਜੇ ਇਸ ਗੱਲ ਨੂੰ ਵੀ ਧਿਆਨ ‘ਚ ਨਹੀਂ ਰੱਖਦੇ ਕਿ ਵੀਆਈਪੀ ਕਲਚਰ ਮੂਲ ਰੂਪ ਵਿਚ ਅਲੋਕਤੰਤਰਿਕ ਹੈ ਇਹ ਸਮਾਨਤਾ ਦੇ ਸਿਧਾਂਤ ਦੇ ਉਲਟ ਹੈ

ਕਿਉਂਕਿ ਇਸ ‘ਚ ਨਾਗਰਿਕਾਂ ਨੂੰ ਸ਼ਾਸਕਾਂ ਵੱਲੋਂ ਨਿਮਨ ਕੋਟੀ ਦਾ ਬਣਾ ਦਿੱਤਾ ਜਾਂਦਾ ਹੈ ਜਿੱਥੇ ਵਿਸ਼ੇਸ਼ ਅਧਿਕਾਰ ਅਤੇ ਪੁਲਿਸ ਸੁਰੱਖਿਆ ਮਾਣ ਦਾ ਵਿਸ਼ਾ ਬਣ ਜਾਂਦਾ ਹੈ ਅਤੇ ਜਿੱਥੇ ਇਹ ਚੀਜਾਂ ਆਮ ਨਾਗਰਿਕਾਂ ਦੀ ਕੀਮਤ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਉੱਥੇ ਇਸ ਵਿਚਾਰ ਨੂੰ ਚੁਣੌਤੀ ਦੇਣ ਦੇ ਕਾਰਨ ਬਣ ਜਾਂਦੇ ਹਨ ਤੁਸੀਂ ਨਹੀਂ ਜਾਣਦੇ ਮੈਂ ਕੌਣ ਹਾਂ! ਮੈਂ ਵੀਆਈਪੀ ਹਾਂ! ਵਰਗੇ ਵਾਕ ਲੋਕਤੰਤਰ ‘ਚ ਪ੍ਰਚੱਲਿਤ ਹੋ ਗਏ ਹਨ 130 ਕਰੋੜ ਤੋਂ ਜ਼ਿਆਦਾ ਜਨਤਾ ਨੂੰ ਅੰਨਦਾਤਾ ਦੇ ਆਗਿਆਕਾਰੀ ਦੇ  ਰੂਪ ‘ਚ ਦੇਖਣਾ ਲੋਕਤੰਤਰ ਦੇ ਅਨੁਰੂਪ ਨਹੀਂ ਹੈ

ਜੱਗੋਂ ਤੇਰ੍ਹਵੀਂ ਦੇਖੋ ਕਿ ਜਿਨ੍ਹਾਂ ਲੋਕਾਂ ਨੂੰ ਜਨਤਾ ਦੀ ਸੇਵਾ ਲਈ ਚੁਣਿਆ ਜਾਂਦਾ ਹੈ ਉਹ ਲੋਕ ਜਨਤਾ ਨੂੰ ਉਨ੍ਹਾਂ ਤੱਕ ਪਹੁੰਚ ਤੋਂ ਵਾਂਝੇ ਰੱਖਦੇ ਹਨ ਇਸ ਭਾਵਨਾ ਨੂੰ ਦਫ਼ਤਰਾਂ ਦੇ ਕਈ ਆਦੇਸ਼ਾਂ ‘ਚ ਵੀ ਪ੍ਰਗਟ ਕੀਤਾ ਗਿਆ ਹੈ ਵੀਆਈਪੀ ਸੁਰੱਖਿਆ ਬੇਲੋੜੀ ਹੈ ਇਹ ਇੱਕ ਘਪਲਾ ਹੈ ਕਿ ਆਮ ਆਦਮੀ ਸੜਕਾਂ ‘ਤੇ ਮਾਰਿਆ ਜਾਂਦਾ ਹੈ ਅਤੇ ਬਜ਼ੁਰਗਾਂ ਨੂੰ ਸੁਰੱਖਿਆ ਨਹੀਂ ਮਿਲਦੀ ਜਦੋਂ ਕਿ ਸਿਆਸੀ ਆਗੂਆਂ ਨੂੰ ਟੈਕਸਦਾਰਾਂ ਦੇ ਪੈਸਿਆਂ ਨਾਲ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ

ਜ਼ਰਾ ਉਲਟੀ ਗੰਗਾ ਦੇਖੋ ਸਾਡੇ ਦੇਸ਼ ‘ਚ ਇੱਕ ਮੁੱਖ ਮੰਤਰੀ 35 ਕਾਰਾਂ ਦੇ ਕਾਫ਼ਲੇ ਨਾਲ ਚੱਲਦਾ ਹੈ ਜਦੋਂਕਿ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਜਾਨ ਮੇਜਰ ਲੋਕਲ ਟ੍ਰੇਨ ‘ਚ ਸਥਾਨਕ ਲੋਕਾਂ ਨਾਲ ਯਾਤਰਾ ਕਰਦੇ ਸਨ ਅਤੇ ਕੋਈ ਉਨ੍ਹਾਂ ਨੂੰ ਸੀਟ ਦੇਣ ਦੀ ਪਰਵਾਹ ਵੀ ਨਹੀਂ ਕਰਦਾ ਸੀ ਹੁਣ ਦੇ ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਸਾਈਕਲ ‘ਤੇ ਮਾਰਕਿਟ ‘ਚ ਖਰੀਦਦਾਰੀ ਕਰ ਲੈਂਦੇ ਹਨ ਅੱਜ ਸਾਡੇ ਸ਼ਾਸਕਾਂ ਦੀ ਨਵੀਂ ਪੀੜ੍ਹੀ ਆ ਗਈ ਹੈ

ਉਨ੍ਹਾਂ ਨੂੰ ਇਸ ਸੱਚਾਈ  ਨੂੰ ਧਿਆਨ ‘ਚ ਰੱਖਣਾ ਹੋਵੇਗਾ ਕਿ ਲੋਕਤੰਤਰ ਸਾਰਿਆਂ ਲਈ ਸਮਾਨਤਾ ਦੇ ਬੁਨਿਆਦੀ ਸਿਧਾਂਤ ‘ਤੇ ਆਧਾਰਿਤ ਹੈ ਹੁਣ ਉਹ ਦਿਨ ਨਹੀਂ ਰਹਿ ਗਏ ਜਦੋਂ ਆਗੂਆਂ ਦਾ ਸਨਮਾਨ ਕੀਤਾ ਜਾਂਦਾ ਸੀ ਅੱਜ ਆਗੂਆਂ ਨੂੰ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਵਿਸ਼ੇਸ਼ ਕਰਕੇ ਕੋਰੋਨਾ ਸੰਕਟ ਦੇ ਸਮੇਂ ਜਦੋਂ ਸਰਲਤਾ ਅਤੇ ਬੁਨਿਆਦੀ ਸਿਧਾਂਤਾਂ ਦਾ ਪਾਲਣ ਆਮ ਤੌਰ ‘ਤੇ ਕੀਤਾ ਜਾ ਰਿਹਾ ਹੈ ਜੇਕਰ ਉਨ੍ਹਾਂ ‘ਚ ਬਦਲਾਅ ਨਹੀਂ ਆਉਂਦਾ ਹੈ ਤਾਂ ਉਹ ਅਪ੍ਰਾਸੰਗਿਕ ਬਣਦੇ ਜਾਣਗੇ ਇਸ ਸਬੰਧੀ ਉਨ੍ਹਾਂ ਨੂੰ ਸਿਰਫ਼ ਵਿਖਾਵਾ ਨਹੀਂ ਸਗੋਂ ਅਸਲੀਅਤ ਵਿਚ ਕਦਮ ਚੁੱਕਣੇ ਹੋਣਗੇ ਤੁਹਾਡਾ ਕੀ ਖਿਆਲ ਹੈ?

ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।