ਮਕਾਨ ਤੇ ਗੱਡੀਆਂ ਲਈ ਕਰਜ਼ੇ ਹੋਣਗੇ ਸਸਤੇ

House, Loans , Cheaper

ਜਾਰੀ ਵਿੱਤੀ ਵਰ੍ਹੇ ‘ਚ ਅਨੁਮਾਨ ਘਟਾ ਕੇ 6.1 ਫੀਸਦੀ ਕੀਤਾ

ਏਜੰਸੀ/ਮੁੰਬਈ। ਘਰ ਤੇ ਗੱਡੀਆਂ ਲਈ ਲੋਨ ਆਦਿ ਲੈਣਾ ਹੋਰ ਸਸਤਾ ਹੋ ਜਾਵੇਗਾ ਰਿਜ਼ਰਵ ਬੈਂਕ ਨੇ ਤਿਉਹਾਰੀ ਸੀਜ਼ਨ ‘ਚ ਘਰ ਤੇ ਕਾਰ ਖਰੀਦਣ ਵਾਲਿਆਂ ਨੂੰ ਤੋਹਫ਼ਾ ਦਿੰਦਿਆਂ ਰੈਪੋ ਦਰ ‘ਚ 25 ਅਧਾਰ ਅੰਕ ਦੀ ਕਟੌਤੀ ਕੀਤੇ ਜਾਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਰਿਵਰਸ ਰੈਪੋ ਦਰ ‘ਚ ਵੀ ਬਦਲਾਅ ਕਰਕੇ ਇਸ ਨੂੰ 4.90 ਫੀਸਦੀ ਕੀਤਾ ਗਿਆ ਹੈ ਰਿਜ਼ਰਵ ਬੈਂਕ ਨੇ ਕਰੰਸੀ ਨੀਤੀ ਕਮੇਟੀ ਦੀ ਤਿੰਨ ਦਿਨਾਂ ਦੀ ਮੀਟਿੰਗ ਤੋਂ ਬਾਅਦ ਅੱਜ ਐਲਾਨ ਕਰਦਿਆਂ ਕਰਜ਼ਾ ਤੇ ਕਰੰਸੀ ਨੀਤੀ ‘ਚ ਰੈਪੋ ਦਰ ਨੂੰ 25 ਆਧਾਰ ਅੰਕ ਘਟਾ ਕੇ 5.40 ਫੀਸਦੀ ਤੋਂ 5.15 ਫੀਸਦੀ ਕਰ ਦਿੱਤਾ ਹੈ ਰੈਪੋ ਦਰ ਦੀ ਇਹ ਦਰ ਪਿਛਲੇ ਸਾਢੇ 9 ਸਾਲਾਂ ਤੋਂ ਬਾਅਦ ਦੀ ਸਭ ਤੋਂ ਘੱਟ ਹੈ ਰੈਪੋ ਦਰ ਦਾ ਇਹ ਪੱਧਰ ਮਾਰਚ 2010 ਤੋਂ ਬਾਅਦ ਸਭ ਤੋਂ ਘੱਟ ਹੈ ਰਿਵਰਸ ਰੈਪੋ ਦਰ ‘ਚ ਵੀ ਬਦਲਾਅ ਕਰਕੇ ਇਸ ਨੂੰ 4.90 ਫੀਸਦੀ ਕੀਤਾ ਗਿਆ ਹੈ। Loans

 ਜਦੋਂਕਿ ਬੈਂਕ ਦਰ 5.40 ਫੀਸਦੀ ਕੀਤੀ ਗਈ ਹੈ ਰੈਪੋ ਦਰ ‘ਚ ਕਮੀ ਨਾਲ ਘਰ ਤੇ ਕਾਰਾਂ ਲਈ ਕਰਜ਼ੇ ਸਸਤੇ ਹੋ ਜਾਣਗੇ ਰਿਜ਼ਰਵ ਬੈਂਕ ਨੇ ਲਗਾਤਾਰ ਪੰਜਵੀਂ ਵਾਰ ਨੀਤੀਗਤ ਦਰਾਂ ‘ਚ ਬਦਲਾਅ ਕੀਤਾ ਹੈ ਪੰਜ ਵਾਰ ‘ਚ ਰੈਪੋ ਦਰ ‘ਚ ਕੁੱਲ 135 ਆਧਾਰ ਅੰਕ ਦੀ ਕਟੌਤੀ ਕੀਤੀ ਜਾ ਚੁੱਕੀ ਹੈ ਰੈਪੋ ਦਰ ਉਹ ਹੈ ਜਿਸ ‘ਚ ਬੈਂਕ ਆਪਣੇ ਰੋਜ਼ਾਨਾ ਦੇ ਕੰਮਕਾਜ ਲਈ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਂਦਾ ਹੈ ਬੈਂਕਾਂ ਨੂੰ ਇਸ ਕਰਜ਼ੇ ‘ਤੇ ਵਿਆਜ਼ ਦੇਣਾ ਪੈਂਦਾ ਹੈ, ਜਿਸ ਨੂੰ ਰੇਪੋ ਦਰ ਕਿਹਾ ਜਾਂਦਾ ਹੈ ਨੀਤੀ ‘ਚ ਜਾਰੀ ਵਿੱਤ ਵਰ੍ਹੇ ਲਈ ਛੋਟੇ ਘਰੇਲੂ ਉਤਪਾਦ (ਜੀਡੀਪੀ) ਦਾ ਅਨੁਮਾਨ ਘਟਾ ਕੇ 6.1 ਫੀਸਦੀ ਕੀਤਾ ਗਿਆ ਹੈ ਪਹਿਲਾਂ ਇਹ ਅਨੁਮਾਨ 6.9 ਫੀਸਦੀ ਲਾਇਆ ਗਿਆ ਸੀ ਆਉਂਦੇ ਵਿੱਤ ਵਰ੍ਹੇ ਲਈ ਜੀਡੀਪੀ ਅਨੁਮਾਨ ਨੂੰ ਵੀ ਸੋਧ ਕਰਕੇ 7.2 ਫੀਸਦੀ ਕੀਤਾ ਗਿਆ ਹੈ।Loans

ਦੇਸ਼ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ, ਘਬਰਾਉਣ ਦੀ ਲੋੜ ਨਹੀਂ

ਜਾਰੀ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਜੀਡੀਪੀ ਦੀ ਵਾਧਾ ਦਰ ਘਟਾ ਕੇ 5 ਫੀਸਦੀ ‘ਤੇ ਆ ਗਈ ਹੈ ਜੋ ਇਸ ਦਾ ਛੇ ਸਾਲਾਂ ਦਾ ਹੇਠਲਾ ਪੱਧਰ ਹੈ ਆਰਬੀਆਈ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ ਕਿ ਸਰਕਾਰ ਦੇ ਟੈਕਸਾਂ ‘ਚ ਕਟੌਤੀ ਤੋਂ ਬਾਅਦ ਸੂਬਾਈ ਫੰਡ ਟੀਚਾ ਹਾਸਲ ਕਰਨ ਦੀ ਉਸਦੀ ਵਚਨਬੱਧਤਾ ਸਬੰਧੀ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਹੈ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ ਤੇ ਸਥਿਰ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here