ਐਲਗਰ-ਕਾਕ ਦੇ ਸੈਂਕੜਿਆਂ ‘ਤੇ ਭਾਰੀ ਪਿਆ ਅਸ਼ਵਿਨ ਦਾ ਪੰਜਾ

Ashwin's, Punjab, Dominated, Elgar-Kak's, Hundreds

ਟੈਸਟ ਲੜੀ: ਦੱਖਣੀ ਅਫਰੀਕਾ ਨੇ ਪਹਿਲੇ ਮੁਕਾਬਲੇ ਦੇ ਤੀਜੇ ਦਿਨ ਬਣਾਈਆਂ 8 ਵਿਕਟਾਂ ‘ਤੇ 385 ਦੌੜਾਂ

ਏਜੰਸੀ/ਵਿਸ਼ਾਖਾਪਟਨਮ। ਓਪਨ ਡੀਨ ਐਲਗਰ (160) ਅਤੇ ਵਿਕਟਕੀਪਰ ਕਵਿੰਟਨ ਡੀ ਕਾਕ (111) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਨ੍ਹਾਂ ਦਰਮਿਆਨ ਛੇਵੀਂ ਵਿਕਟ ਲਈ 164 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ‘ਚ ਅੱਠ ਵਿਕਟਾਂ ‘ਤੇ 385 ਦੌੜਾਂ ਬਣਾ ਲਈਆਂ ਪਰ ਤਜ਼ਰਬੇਕਾਰ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ 128 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕਰਕੇ ਟੀਮ ਇੰਡੀਆ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ।

ਭਾਰਤ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 502 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਐਲਾਨ ਕੀਤੀ ਸੀ ਦੱਖਣੀ ਅਫਰੀਕਾ ਹਾਲੇ ਭਾਰਤ ਦੇ ਸਕੋਰ ਤੋਂ 117 ਦੌੜਾਂ ਪਿੱਛੇ ਹੈ ਜਦੋਂਕਿ ਉਸ ਦੀਆਂ ਦੋ ਵਿਕਟਾਂ ਬਾਕੀ ਹਨ ਅਸ਼ਵਿਨ ਨੇ ਕੱਲ੍ਹ ਦੋ ਵਿਕਟਾਂ ਲਈਆਂ ਸਨ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਤਿੰਨ ਵਿਕਟਾਂ ਹਾਸਲ ਕਰਕੇ ਕਰੀਅਰ ‘ਚ 27ਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਪੂਰੀਆਂ ਕੀਤੀਆਂ ਦੱਖਣੀ ਅਫਰੀਕਾ ਨੇ ਤਿੰਨ ਵਿਕਟਾਂ ‘ਤੇ39 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਓਪਨਰ ਡੀਨ ਐਲਗਰ ਨੇ 27 ਅਤੇ ਤੇਂਬਾ ਬਾਵੁਮਾ ਨੇ ਦੋ ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਐਲਗਰ ਨੇ 287 ਗੇਂਦਾਂ ‘ਚ 18 ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 160 ਦੌੜਾਂ ਬਣਾਈਆਂ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਹਾਵੀ ਹੋਣ ਤੋਂ ਰੋਕੀ ਰੱਖਿਆ।

ਵਿਕਟਕੀਪਰ ਡੀ ਕਾਕ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 163 ਗੇਂਦਾਂ ‘ਚ 16 ਚੌਕਾਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 111 ਦੌੜਾਂ ਬਣਾਈਆਂ ਕਪਤਾਨ ਫਾਫ ਡੂ ਪਲੇਸਿਸ ਨੇ 103 ਗੇਂਦਾਂ ‘ਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 55 ਦੌੜਾਂ ਦਾ ਯੋਗਦਾਨ ਦਿੱਤਾ ਮਹਿਮਾਨ ਟੀਮ ਦੀ ਪਾਰੀ ‘ਚ ਡਿੱਗੀਆਂ ਅੱਠ ਵਿਕਟਾਂ ‘ਚ ਸੱਤ ਵਿਕਟਾਂ ਭਾਰਤੀ ਸਪਿੱਨਰਾਂ ਦੇ ਹਿੱਸੇ ‘ਚ ਗਈਆਂ ਆਫ ਸਪਿੱਨਰ ਅਸ਼ਵਿਨ ਨੇ 41 ਓਵਰਾਂ ‘ਚ 128 ਦੌੜਾਂ ‘ਤੇ ਪੰਜ ਵਿਕਟਾਂ ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਨੇ 37 ਓਵਰਾਂ ‘ਚ 116 ਦੌੜਾਂ ‘ਤੇ ਦੋ ਵਿਕਟਾਂ ਲਈਆਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 14 ਓਵਰਾਂ ‘ਚ 44 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ 32 ਸਾਲਾਂ ਐਲਗਰ ਨੇ ਆਪਣੇ ਕਰੀਅਰ ਦਾ 12ਵਾਂ ਸੈਂਕੜਾ ਲਾਇਆ ।

ਜਦੋਂਕਿ 26 ਸਾਲਾਂ ਡੀ ਕਾਕ ਨੇ ਆਪਣਾ ਪੰਜਵਾਂ ਸੈਂਕੜਾ ਲਾਇਆ ਐਲਗਰ ਨੇ ਜਡੇਜਾ ਦੀ ਗੇਂਦ ‘ਤੇ ਚੇਤੇਸ਼ਵਰ ਪੁਜਾਰਾ ਨੂੰ ਕੈਚ ਫੜਾ ਦਿੱਤਾ ਡੀ ਕਾਕ ਨੂੰ ਅਸ਼ਵਿਨ ਨੇ ਬੋਲਡ ਕਰ ਦਿੱਤਾ ਐਲਗਰ ਨੇ ਭਾਰਤ ਖਿਲਾਫ ਪਹਿਲਾ ਸੈਂਕੜਾ ਲਾਇਆ ਉਨ੍ਹਾਂ ਨੇ ਡੀ ਕਾਕ ਨਾਲ ਛੇਵੀਂ ਵਿਕਟ ਲਈ 164 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਐਲਗਰ ਨੇ 287 ਗੇਂਦਾਂ ਦੀ ਪਾਰੀ ‘ਚ 18 ਚੌਕੇ ਅਤੇ 4 ਛੱਕੇ ਲਾਏ ਕਪਤਾਨ ਡੂ ਪਲੇਸਿਸ ਨੇ ਆਪਣਾ 20ਵਾਂ ਅਰਧ ਸੈਂਕੜਾ ਲਾਇਆ ਉਹ 55 ਦੌੜਾਂ ਬਣਾ ਕੇ ਆਊਟ ਹੋਏ ਐਲਗਰ ਅਤੇ ਡੂ ਪਲੇਸਿਸ ਨੇ ਪੰਜਵੀਂ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ ਤੇਂਬਾ ਬਾਵੁਮਾ ਨੇ 18 ਦੌੜਾਂ ਬਣਾਈਆਂ ਬਾਵੁਮਾ ਨੂੰ ਇਸ਼ਾਂਤ ਸ਼ਰਮਾ ਨੇ ਲੱਤ ਅੜਿੱਕਾ ਆਊਟ ਕੀਤਾ ਸਟੰਪ ਸਮੇਂ ਸੇਨੂਰਾਨ ਮੁਥੁਸਾਮੀ 12 ਅਤੇ ਕੇਸ਼ਵ ਮਹਾਰਾਜ ਤਿੰਨ ਦੌੜਾਂ ਕੇ ਕ੍ਰੀਜ਼ ‘ਤੇ ਸਨ।

ਸਭ ਤੋਂ ਤੇਜ਼ 200 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਰਵਿੰਦਰ ਜਡੇਜਾ।

ਵਿਸ਼ਾਖਾਪਟਨਮ ਭਾਰਤ ਦੇ ਰਵਿੰਦਰ ਜਡੇਜਾ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ੀ ਨਾਲ 200 ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ ਜਡੇਜਾ ਨੇ ਸ਼ੁੱਕਰਵਾਰ ਨੂੰÎ ਇੱਥੋਂ ਦੇ ਐਸੀਏ-ਵੀਸੀਏ ਸਟੇਡੀਅਮ ‘ਚ ਖੇਡੇ ਜਾ ਰਹੇ ਟੈਸਟ ਮੈਚ ‘ਚ ਇਹ ਮੁਕਾਮ ਹਾਸਲ ਕੀਤਾ ਰਵਿੰਦਰ ਜਡੇਜਾ ਨੇ ਡੀਨ ਐਲਗਰ ਨੂੰ ਚੇਤੇਸ਼ਵਰ ਪੁਜਾਰਾ ਹੱਥੋਂ ਕੈਚ ਕਰਵਾ ਕੇ ਇਹ ਉਪਲੱਬਧੀ ਹਾਸਲ ਕੀਤੀ ਜਡੇਜਾ ਨੇ ਇਸ ਮਾਮਲੇ ‘ਚ ਸ੍ਰੀਲੰਕਾ ਦੇ ਰੰਗਨਾ ਹੈਰਾਥ ਨੂੰ ਪਿੱਛੇ ਛੱਡਿਆ ਹੈਰਾਥ ਨੇ 47 ਟੈਸਟ ਮੈਚਾਂ ‘ਚ 200 ਵਿਕਟਾਂ ਪੂਰੀਆਂ ਕੀਤੀਆ ੰਸਨ ਤਾਂ ਉੱਥੇ ਜਡੇਜਾ ਨੇ 44 ਟੈਸਟ ਮੈਚਾਂ ‘ਚ ਇਹ ਮੁਕਾਮ ਹਾਸਲ ਕੀਤਾ ਤੀਜੇ ਸਥਾਨ ‘ਤੇ ਅਸਟਰੇਲੀਆ ਦੇ ਮਿਸ਼ੇਲ ਜਾਨਸਨ ਹਨ, ਜਿਨ੍ਹਾਂ ਨੇ 49 ਮੈਚਾਂ ‘ਚ ਅਜਿਹਾ ਕੀਤਾ ਸੀ ਉਨ੍ਹਾਂ ਤੋਂ ਬਾਅਦ ਅਸਟਰੇਲੀਆ ਦੇ ਹੀ ਮਿਸ਼ੇਲ ਸਟਾਰਕ ਨੇ ਜਿਨ੍ਹਾਂ ਨੇ 200 ਵਿਕਟਾਂ ਲੈਣ ਲਈ ਜਾਨਸਨ ਤੋਂ ਇੱਕ ਮੈਚ ਜ਼ਿਆਦਾ ਖੇਡਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।