ਹੁਸ਼ਿਆਰਪੁਰ : ਹਾਦਸੇ ‘ਚ 2 ਦੀ ਮੌਤ, 12 ਜ਼ਖਮੀ

Hoshiarpur, People, Killed, Injured, Accident

ਹੁਸ਼ਿਆਰਪੁਰ । ਹੁਸ਼ਿਆਰਪੁਰ ਸਥਿਤ ਕਸਬਾ ਗੜ੍ਹਸ਼ੰਕਰ ਦੇ ਨੇੜੇ ਬੀਤੀ ਰਾਤ ਇਕ ਟੈਂਕਰ ਅਤੇ ਟਾਟਾ 407 ਦੀ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਦਿÂਕ ਪਰਿਵਾਰ ਆਪਣੇ ਪਿੰਡ ਸੋਲੀ ਨਿਵਾਸੀ ਕੁਝ ਲੋਕ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਕਿਸੇ ਲੁਧਿਆਣਾ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਗੜ੍ਹਸ਼ੰਕਰ ਨੇੜੇ ਤਹਿਸੀਲ ਕੰਪਲੈਕਸ ਦੇ ਕੋਲ ਸਾਹਮਣੇ ਤੋਂ ਆ ਰਹੇ ਇਕ ਟੈਂਕਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਟਾਟਾ 407 ਸਵਾਰ 14 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਜਦੋਂ ਕਿ ਜ਼ਖਮੀਆਂ ਤੋਂ 4 ਦੀ ਹਾਲਤ ਗੰਭਰੀ ਹੋਣ ਕਰਕੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖਮੀਆਂ ਦਾ ਇਲਾਜ ਚੱਾ ਰਿਹਾ ਹੈ। ਮੌਕੇ ‘ਤ ਪਹੁੰਚੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।