ਆਖ਼ਰ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਲਈ ਵੀਜ਼ਾ ਸੇਵਾ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਸਰਕਾਰ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਕਰੀਬ ਇੱਕ ਮਹੀਨੇ ਤੋਂ ਦੋਵਾਂ ਮੁਲਕਾਂ ਦਰਮਿਆਨ ਬਣੇ ਤਣਾਅ ਭਰੇ ਸਬੰਧਾਂ ਕਾਰਨ ਕੈਨੇਡਾ ਵੱਸਦੇ ਭਾਰਤੀ ਮੂਲ ਦੇ ਲੋਕ ਸਹਿਮੇ ਹੋਏ ਸਨ ਪ੍ਰਵਾਸੀਆਂ ਦੀ ਇਹ ਚਿੰਤਾ ਜਾਇਜ਼ ਵੀ ਸੀ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਭਾਰਤ ’ਚ ਹਨ ਇਹ ਚੀਜ਼ ਭਾਰਤ ਦੀ ਤਾਕਤ ਵੀ ਹੈ ਭਾਵੇਂ ਲੱਖਾਂ ਲੋਕਾਂ ਨੇ ਪੱਛਮੀ ਮੁਲਕਾਂ ਦੀ ਨਾਗਰਿਕਤਾ ਹਾਸਲ ਕਰ ਲਈ ਹੈ ਪਰ ਉਹਨਾਂ ਦਾ ਦਿਲ ਅੱਜ ਵੀ ਭਾਰਤ ਲਈ ਧੜਕਦਾ ਹੈ ਜਦੋਂ ਰਿਸ਼ੀ ਸੁਨਕ ਵਰਗੇ ਆਗੂ, ਜਿਨ੍ਹਾਂ ਦਾ ਜਨਮ ਹੀ ਵਿਦੇਸ਼ੀ ਧਰਤੀ ’ਤੇ ਹੋਇਆ, ਜੇਕਰ ਉਹ ਵੀ ਭਾਰਤ ਨੂੰ ਆਪਣਾ ਮੁਲਕ ਮੰਨਦੇ ਹਨ ਤਾਂ ਫਿਰ ਜਿਹੜੇ ਲੋਕ 20-30 ਸਾਲ ਪਹਿਲਾਂ ਗਏ ਸਨ। (India-Canada Relations)
ਉਹਨਾਂ ਦਾ ਭਾਰਤ ਨਾਲ ਮੋਹ ਹੋਣਾ ਤਾਂ ਸੁਭਾਵਿਕ ਵੀ ਹੈ ਭਾਰਤੀ ਮੂਲ ਦੇ ਲੋਕਾਂ ਦਾ ਆਪਣੀ ਵਤਨ ਭੂਮੀ ਨਾਲ ਜੁੜੇ ਰਹਿਣਾ ਆਰਥਿਕ ਤੌਰ ’ਤੇ ਭਾਰਤ ਲਈ ਫਾਇਦੇ ਵਾਲੀ ਗੱਲ ਹੈ ਪ੍ਰਵਾਸੀਆਂ ਦਾ ਆਪਣੇ ਪਿਛਲੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣਾ ਮਨੁੱਖੀ ਤੇ ਸੰਵੇਦਨਸ਼ੀਲ ਮਸਲਾ ਵੀ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਸਲ ’ਚ ਇੱਕ ਵੱਖਵਾਦੀ ਆਗੂ ਦੇ ਕਤਲ ਦੀ ਘਟਨਾ ਤੋਂ ਬਾਅਦ ਭਾਰਤ-ਕੈਨੇਡਾ ਦਰਮਿਆਨ ਸਬੰਧ ਇੰਨੇ ਜ਼ਿਆਦਾ ਵਿਗੜ ਗਏ ਸਨ ਕਿ ਭਾਰਤ ਸਰਕਾਰ ਨੇ ਕੈਨੇਡਾ ਦੇ ਦਰਜਨਾਂ ਸਫੀਰਾਂ ਨੂੰ ਵਾਧੂ ਦੱਸਦੇ ਹੋਏ ਵਾਪਸ ਭੇਜ ਦਿੱਤਾ ਸੀ ਇਸ ਕਦਮ ਨਾਲ ਕੈਨੇਡਾ ਸਰਕਾਰ ਨੂੰ ਕਾਫ਼ੀ ਸੇਕ ਲੱਗਾ ਸੀ ਭਾਵੇਂ ਮਸਲਾ ਪੂਰੀ ਤਰ੍ਹਾਂ ਹੱਲ ਤਾਂ ਨਹੀਂ ਹੋਇਆ ਪਰ ਹੁਣ ਇਹ ਜ਼ਰੂਰ ਲੱਗਦਾ ਹੈ। (India-Canada Relations)
ਇਹ ਵੀ ਪੜ੍ਹੋ : ਸਾਰਸ ਮੇਲਾ: ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ
ਕਿ ਕੈਨੇਡਾ ਸਰਕਾਰ ਮਾਮਲੇ ਨੂੰ ਬਹੁਤਾ ਵਧਾਉਣਾ ਫਾਇਦੇਮੰਦ ਨਹੀਂ ਮੰਨਦੀ ਭਾਰਤ ਵੱਲੋਂ ਸਫੀਰਾਂ ਦੀ ਵਾਪਸੀ ’ਤੇ ਕੈਨੇਡਾ ਸਰਕਾਰ ਦੀ ਪ੍ਰਤੀਕਿਰਿਆ ਕੋਈ ਬਹੁਤੀ ਤਿੱਖੀ ਨਹੀਂ ਨਜ਼ਰ ਆਈ ਅੰਤਰਰਾਸ਼ਟਰੀ ਸਥਿਤੀਆਂ ਵੀ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਏਸ਼ੀਆ ’ਚ ਭਾਰਤ ਨਾਲੋਂ ਟੁੱਟਣਾ ਪੱਛਮੀ ਦੇਸ਼ਾਂ ਲਈ ਕੋਈ ਫਾਇਦੇ ਵਾਲਾ ਸੌਦਾ ਨਹੀਂ ਹੈ ਭਾਰਤ ਸਰਕਾਰ ਨੇ ਭਾਵੇਂ ਸ਼ੁਰੂਆਤੀ ਦੌਰ ’ਚ ਸਖ਼ਤ ਫੈਸਲੇ ਲਏ ਹਨ ਪਰ ਮਾਨਵੀ ਮਸਲਿਆਂ ਨੂੰ ਕੂਟਨੀਤਿਕ ਨਫੇ-ਨੁਕਸਾਨ ਤੋਂ ਉੱਪਰ ਮੰਨ ਕੇ ਮਾਹੌਲ ਨੂੰ ਹਲਕਾ-ਫੁਲਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤ ਸਰਕਾਰ ਦੇ ਰਵੱਈਏ ’ਚ ਸਖਤੀ ਤੇ ਨਰਮੀ ਦਾ ਸੁਮੇਲ ਸੁਰੱਖਿਆ। (India-Canada Relations)
ਜਿੰਮੇਵਾਰੀ ਤੇ ਮਾਨਵਵਾਦੀ ਨਜ਼ਰੀਏ ਨੂੰ ਸਮੱਰਪਣ ਦੀ ਨਿਸ਼ਾਨੀ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਦੋਵੇਂ ਮੁਲਕ ਆਪਸੀ ਕਿਸੇ ਵੀ ਮਸਲੇ ਨੂੰ ਪੂਰੀ ਤਰ੍ਹਾਂ ਸੁਲਝਾਉਣ ਲਈ ਆਪਸੀ ਵਿਸ਼ਵਾਸ ਨੂੰ ਬਹਾਲ ਕਰਨਗੇ ਭਾਰਤ-ਕੈਨੇਡਾ ਦੇ ਸਬੰਧ ਇਸ ਡੂੰਘਾਈ ਤੱਕ ਪਹੁੰਚ ਚੁੱਕੇ ਹਨ ਕਿ ਦੋਵਾਂ ਮੁਲਕਾਂ ’ਚ ਪੈਦਾ ਹੋਈ ਦਰਾੜ ਕਰੋੜਾਂ ਲੋਕਾਂ ਨੂੰ ਆਰਥਿਕ, ਸਮਾਜਿਕ ਤੇ ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਦੀ ਹੈ ਚੰਗਾ ਹੋਵੇ ਜੇ ਸਾਂਝ ਤੇ ਦੋਸਤੀ ਦੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਕੈਨੇਡਾ ਸਰਕਾਰ ਭਾਰਤ ਦੇ ਤਾਜ਼ਾ ਫੈਸਲੇ ਦੇ ਜਵਾਬ ’ਚ ਰਚਨਾਤਮਕ ਮਾਹੌਲ ਪੈਦਾ ਕਰੇ। (India-Canada Relations)