ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਹੈਕ

(ਏਜੰਸੀ) ਨਵੀਂ ਦਿੱਲੀ। ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਨੂੰ ਅੱਜ ਹੈਕ ਕਰ ਦਿੱਤਾ ਗਿਆ ਇਸ ਕਾਰਨ ਅਧਿਕਾਰੀਆਂ ਨੂੰ ਇਹ ਆਰਜ਼ੀ ਤੌਰ ‘ਤੇ ਇਸ ਨੂੰ ਰੋਕਣਾ ਪਿਆ ਇੱਕ ਅਧਿਕਾਰੀ ਨੇ ਦੱਸਿਆ ਕਿ ਹੈਕਿੰਗ ਦੀ ਜਾਣਕਾਰੀ ਮਿਲਦੇ ਹੀ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨੇ  ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਨੂੰ ਤੁਰੰਤ ਰੋਕ ਦਿੱਤਾ ਅਧਿਕਾਰੀ ਨੇ ਦੱਸਿਆ ਕਿ ਕੰਪਿਊਟਰ ਐਮਰਜੰਸੀ ਪ੍ਰਤੀਕਿਰਿਆ ਟੀਮ ਘਟਨਾ ਦੀ ਜਾਣਕਾਰੀ ਲੈ ਰਹੀ ਹੈ ਅੱਗੇ ਦੇ ਬਿਊਰੇ ਦੀ ਉਡੀਕ ਹੈ।

ਪਿਛਲੇ ਮਹੀਨੇ ਪਾਕਿਸਤਾਨ ਅਧਾਰਿਤ ਸ਼ੱਕੀ ਵਿਅਕਤੀਆਂ  ਨੇ ਐੱਨਐਸਜੀ ਦੀ ਵੈੱਬਸਾਈਟ ਨੂੰ ਹੈਕ ਕਰ ਦਿੱਤਾ ਸੀ ਤੇ ਇਸ ‘ਤੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਵਿਰੋਧੀ ਗੱਲ ਲਿਖ ਦਿੱਤੀਆਂ ਸਲ ਇਸ  ਸਾਲ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਪਿਛਲੇ ਚਾਰ ਸਾਲ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ਦੀਆਂ 700 ਤੋਂ ਜ਼ਿਆਦਾ ਵੈੱਬਸਾਈਟਾਂ ਹੈਕ ਕੀਤੀਆਂ ਜਾ ਚੁੱਕੀਆਂ ਹਨ ਤੇ ਸਾਈਬਰ ਅਪਰਾਧਾਂ ਵਿੱਚ ਸ਼ਮੂਲੀਅਤ ਦੇ ਮਾਮਲੇ ਵਿੱਚ 8,348 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ 

LEAVE A REPLY

Please enter your comment!
Please enter your name here