ਵਿਆਹੀ ਭੈਣ ਦੀ ਜਾਇਦਾਦ ‘ਤੇ ਭਰਾ ਦਾ ਕੋਈ ਹੱਕ ਨਹੀਂ : ਸੁਪਰੀਮ ਕੋਰਟ

ਸੁਪਰੀਮ ਕੋਰਟ (Supreme Court) ਦਾ ਆਦੇਸ਼

(ਏਜੰਸੀ)  ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਕਿਹਾ ਹੈ ਕਿ ਕੋਈ ਵੀ ਆਦਮੀ ਆਪਣੀ ਭੈਣ ਦੀ ਜਾਇਦਾਦ, ਜੋ ਉਸ ਨੂੰ ਉਸ ਦੇ ਪਤੀ ਤੋਂ ਪ੍ਰਾਪਤ ਹੋਈ ਹੋਵੇ,’ ‘ਤੇ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ ਅਜਿਹਾ ਇਸ ਲਈ ਕਿਉਂਕਿ ਭਰਾ ਨੂੰ ਭੈਣ ਦੀ ਜਾਇਦਾਦ ਦਾ ਵਾਰਿਸ ਜਾਂ ਉਸ ਦੇ ਪਰਿਵਾਰ ਦਾ ਮੈਂਬਰ ਨਹੀਂ ਮੰਨਿਆ ਜਾਵੇਗਾ ਮੁੱਖ ਅਦਾਲਤ ਨੇ ਹਿੰਦੂ ਉਤਰਾਧਿਕਾਰ ਐਕਟ ਦੀ ਇੱਕ ਤਜਵੀਜ਼ ਦਾ ਹਵਾਲਾ ਵੀ ਦਿੱਤਾ।

ਇਹ ਤਜ਼ਵੀਜ਼ ਕਾਨੂੰਨਣ ਵਸੀਹਤ ਨਾ ਬਣਨ ਵਾਲੀ ਔਰਤ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਦੇ ਉਤਰਾਧਿਕਾਰ ਨਾਲ ਜੁੜਿਆ ਹੈ, ਬਰਸ਼ਤੇ ਔਰਤ ਦੀ ਮੌਤ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਹੋਈ ਹੋਵੇ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਤੇ ਭਾਨੂਮਤੀ ਦੀ ਬੈਂਚ ਨੇ ਕਿਹਾ ਕਿ ਅਨੁਛੇਦ (15) ‘ਚ  ਪ੍ਰਯੁਕਤ ਭਾਸ਼ਾ ਮੁਤਾਬਕ ਔਰਤ ਦੇ ਪਤੀ ਜਾਂ ਸਹੁਰੇ ਜਾਂ ਸਹੁਰੇ ਘਰ ਤੋਂ ਪ੍ਰਾਪਤ ਜਾਇਦਾਦ ਪਤੀ: ਸਹੁਰੇ ਦੇ ਵਾਰਿਸਾਂ ਨੂੰ ਹੀ ਤਬਦੀਲ ਹੋਵੇਗੀ।

ਸੁਪਰੀਮ ਕੋਰਟ ਦਾ ਆਦੇਸ਼

ਮੁੱਖ ਅਦਾਲਤ ਨੇ ਇੱਕ ਵਿਅਕਤੀ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਇਹ ਕਿਹਾ  ਪਟੀਸ਼ਨਕਰਤਾ ਨੇ ਮਾਰਚ 2015 ਦੇ ਉਤਰਾਖੰਡ ਹਾਈ ਕੋਰਟ  ਦੇ ਆਦੇਸ਼ ਨੂੰ ਚੁਣੌਤੀ ਦਿੱਤੀ  ਸੀ , ਜਿਸ ਵਿੱਚ ਉਸ ਨੂੰ ਵਿਆਹੀ ਹੋਈ  ਭੈਣ ਦੇ ਦੇਹਰਾਦੂਨ ਸਥਿਤ ਜਾਇਦਾਦ ਵਿੱਚ ਅਣਰਜਿਸਟਰਡ ਨਿਵਾਸੀ ਦੱਸਿਆ  ਿਗਆਸੀ ਇਸ ਘਰ ਵਿੱਚ ਉਸ ਦੀ ਭੈਣ ਕਿਰਾਏ ‘ਤੇ ਰਹਿੰਦੀ ਸੀ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਇਸ ਸੰਪਤੀ ਨੂੰ ਸਾਲ 1940 ਵਿੱਚ ਵਿਅਕਤੀ ਦੀ ਭੈਣ ਦੇ ਸਹੁਰੇ ਨੇ ਕਿਰਾਏ ‘ਤੇ ਲਿਆ ਸੀ, ਬਆਦ ‘ਚ ਮਹਿਲਾ  ਦਾ ਪਤੀ ਇੱਥੋਂ ਦਾ ਕਿਰਾਏਦਾਰ ਬਣ ਗਿਆ ਪਤੀ ਦੀ ਮੌਤ ਤੋਂ ਬਾਅਦ ਜਾਇਦਾਦ ਦੀ ਕਿਰਾਏਦਾਰ ਮਹਿਲਾ ਬਣ ਗਈ

ਬੈਂਚ ਨੇ ਕਿਹਾ ਕਿ ਪਹਿਲੀ ਅਪੀਲੀ ਅਦਾਤ ਤੇ ਹਾਈ ਕੋਰਟ ਦਾ ਫੈਸਲਾ ਸਹੀ ਹੈ ਕਿ ਅਪੀਲ ਕਰਤਾ ਕਾਨੂੰਨ ਤਹਿਤ ਨਾ ਤਾਂ ਵਾਰਸ ਹੈ ਤੇ ਨਾ ਹੀ ਪਰਿਵਾਰ ਹੈ ਲਲਿਤਾ (ਭੈਣ) ਦੀ ਮੌਤ ਦੀ ਸਥਿਤੀ ਵਿੱਚ, ਜੇਕਰ ਭੈਣ ਦਾ ਕੋਈ ਬੱਚਾ ਨਹੀਂ ਹੈ ਤਾਂ ਹਿੰਦੂ ਉਤਰਾਧਿਕਾਰੀ ਕਾਨੂੰਨ ਦੀ ਧਾਰਾ  15(2) (ਬੀ) ਤਹਿਤ ਕਿਰਾਏਦਾਰੀ ਉਨ੍ਹਾਂ ਦੇ ਪਤੀ ਦੇ ਵਾਰਸ ਕੋਲ ਤਬਦੀਲ ਹੋ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ