ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟੋਕੀਓ ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈ

Congress

ਹਾਕੀ ਦੀ ਟੀਮ ਨੂੰ ਵਧਾਈ, ਲਾਏ ਨਾਰੇ ‘ਚੱਕ ਦੇ ਇੰਡੀਆ’ ਤੇ ‘ਭਾਰਤ ਮਾਤਾ ਦੀ ਜੈ’ 

ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਟੋਕੀਓ ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਹੈ ਉਨ੍ਹਾਂ ਅੱਜ ਟਵੀਟ ਕਰਕੇ ਕਿਹਾ ਕਿ ਭਾਰਤ ਨੇ ਪੁਰਸ਼ ਹਾਕੀ ਮੁਕਾਬਲੇ ’ਚ ਜਰਮਨੀ ਨੂੰ ਹਰਾਇਆ, ਕਾਂਸੀ ਤਮਗਾ ਜਿੱਤਿਆ ਹਾਕੀ ਦੀ ਟੀਮ ਨੂੰ ਵਧਾਈ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਝੂਮ-ਝੂਮ ਕੇ ਨੱਚੋ ਝੂਮ-ਝੂਮ ਕੇ ਗਾਓ ।

ਉਨ੍ਹਾਂ ਭਾਰਤੀ ਹਾਕੀ ਟੀਮ ਦੀ ਇਸ ਜਿੱਤ ’ਤੇ ਆਪਣੇ ਹੀ ਅੰਦਾਜ਼ ’ਚ ਅੰਬਾਲਾ ’ਚ ਆਪਣੇ ਟੀ ਪੁਆਇੰਟ ’ਤੇ ‘ਚੱਕ ਦੇ ਇੰਡੀਆ’ ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਾਏ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਪੂਰਾ ਮੈਚ ਟੀ ਪੁਆਇੰਟ ’ਤੇ ਵੇਖਿਆ ਤੇ ਜਿਵੇਂ ਹੀ ਭਾਰਤੀ ਪੁਰਸ਼ ਹਾਕੀ ਟੀਮ ਨੇ ਜਿੱਤ ਹਾਸਲ ਕੀਤੀ ਤੁਰੰਤ ਵਿੱਜ ਤੇ ਉਨ੍ਹਾਂ ਦੇ ਸਾਥੀਆਂ ਨੇ ‘ਚੱਕ ਦੇ ਇੰਡੀਆ’ ਤੇ ‘ਭਾਰਤ ਮਾਤਾ ਦੀ ਜੈ ਜੈਕਾਰ’ ਕੀਤੀ।

ਵਿੱਜ ਨੇ ਕਿਹਾ ਕਿ ਭਾਰਤ ਨੇ ਆਖਰਕਾਰ ਕਰਕੇ ਵਿਖਾਇਆ ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਗੋਲਮ ਮੈਡਲ ਨਾ ਮਿਲਣ ਦੀ ਕਸਕ ਹੈ ਪਰ ਕਾਂਸੀ ਤਮਗਾ ਲੈ ਕੇ 135 ਕਰੋੜ ਦੇਸ਼ ਵਾਸੀਆਂ ਦਾ ਸਿਰ ਭਾਰਤੀ ਪੁਰਸ਼ ਹਾਕੀ ਟੀਮ ਨੇ ਉੱਚਾ ਕਰ ਦਿੱਤਾ ਹੈ ਵਿੱਜ ਨੇ ਕਿਹਾ ਕਿ ਅੱਜ ਹਰ ਦੇਸ਼ ਵਾਸੀ ਝੂਮ ਰਿਹਾ ਹੈ, ਨੱਚ ਰਿਹਾ ਹੈ, ਗਾ ਰਿਹਾ ਹੈ, ਇੰਨੀ ਵੱਡੀ ਪ੍ਰਾਪਤੀ ਇੰਨੇ ਸਾਲਾਂ ਬਾਅਦ ਭਾਰਤ ਨੂੰ ਮਿਲੀ ਹੈ ਵਿੱਜ ਨੇ ਕਿਹਾ ਕਿ ਸਾਡੇ ਬਾਕੀ ਖਿਡਾਰੀ ਵੀ ਅੱਗੇ ਵਧ ਰਹੇ ਹਨ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਦੇਸ਼ ਦਾ ਨਾਂਅ ਰੌਸ਼ਨ ਕਰਨਗੇ।

41 ਸਾਲਾਂ ਬਾਅਦ ਕਾਂਸੀ ਤਮਗਾ ਜਿੱਤਿਆ

ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਟੋਕੀਓ ਓਲੰਪਿਕ ’ਚ ਕਾਂਸੀ ਤਮਗਾ ਜਿੱਤ ਲਿਆ ਹੈ ਭਾਰਤ ਨੇ 1980 ਤੋਂ ਬਾਅਦ ਪਹਿਲੀ ਵਾਰ ਓਲੰਪਿਕ ’ਚ ਕੋਈ ਤਮਗਾ ਆਪਣੇ ਨਾਂਅ ਕੀਤਾ ਹੈ ਸਿਮਰਨਜੀਤ ਸਿੰਘ ਦੇ ਦੋ ਗੋਲਾਂ ਸਦਕਾ ਭਾਰਤ ਨੇ ਦੋ ਵਾਰ ਪੱਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਕਾਂਸੀ ਤਮਗਾ ਦੇ ਪਲੇਅ ਆਫ਼ ਮੁਕਾਬਲੇ ’ਚ ਜਰਮਨੀ ਨੂੰ 5-4 ਨਾਲ ਹਰਾ ਕੇ ਓਲੰਪਿਕ ’ਚ 41 ਸਾਲਾਂ ਬਾਅਦ ਕਾਂਸੀ ਤਮਗਾ ਜਿੱਤਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ