(ਰਣਜੀਤ ਇੰਸਾਂ) ਆਕਲੈਂਡ/ਨਿਊਜ਼ੀਲੈਂਡ। ਪਵਿੱਤਰ ਐੱਮ.ਐੱਸ.ਜੀ. ਭੰਡਾਰੇ ਦੀ ਖੁਸ਼ੀ ਵਿਚ ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਸਪੈਸ਼ਲ ਨਾਮ ਚਰਚਾ ਬੜੀ ਧੂਮ ਧਾਮ ਨਾਲ ਕੀਤੀ ਗਈ। ਭੰਡਾਰੇ ਦੀ ਨਾਮ ਚਰਚਾ ’ਚ ਸ਼ਾਨਦਾਰ ਸਜਾਵਟ ਕੀਤੀ ਗਈ। ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਕਵੀਰਾਜਾਂ ਵੱਲੋਂ ਪਵਿੱਤਰ ਅਵਤਾਰ ਮਹੀਨੇ ਅਤੇ ਸੇਵਾ ਪ੍ਰਥਾਏ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। (Ram Rahim)
ਇਹ ਵੀ ਪੜ੍ਹੋ: ਰਾਮ-ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ : ਪੂਜਨੀਕ ਗੁਰੂ ਜੀ
ਇਸ ਮੌਕੇ ਜਿੰਮੇਵਾਰਾਂ ਵੱਲੋਂ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਦੇ ਕੰਮਾਂ ’ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਪਵਿੱਤਰ ਐੱਮ ਐੱਸ ਜੀ ਭੰਡਾਰੇ ਅਤੇ ਅਜ਼ਾਦੀ ਦਿਹਾੜੇ ਮੌਕੇ ਸਾਧ-ਸੰਗਤ ਵੱਲੋਂ ਵੱਡੇ ਪੱਧਰ ’ਤੇ ਪੌਦੇ ਲਗਾਉਣ ਲਈ ਹੁਣੇ ਤੋਂ ਹੀ ਤਿਆਰੀਆਂ ਕੀਤੀਆਂ ਜਾਣ। ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ। ਇਸ ਭੰਡਾਰੇ ਦੀ ਨਾਮ ਚਰਚਾ ’ਚ ਸਾਧ-ਸੰਗਤ ਦੀ ਨਿਊਜ਼ੀਲੈਂਡ ’ਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹਾਜ਼ਰੀ ਰਿਕਾਰਡ ਕੀਤੀ ਗਈ।