ਸਾਡੇ ਨਾਲ ਸ਼ਾਮਲ

Follow us

19 C
Chandigarh
Tuesday, February 17, 2026
More
    Home Breaking News MSG ਭੰਡਾਰੇ ’ਤ...

    MSG ਭੰਡਾਰੇ ’ਤੇ ਤਿਆਰ ਹੋ ਰਹੇ ਇਸ ਪ੍ਰਸ਼ਾਦ ਤੋਂ ਸਾਧ-ਸੰਗਤ ਜੀ ਨਾ ਰਹਿ ਜਾਓ ਵਾਂਝੇ

    MSG Bhandara

    ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ (ਗੁਰਗੱਦੀ ਨਸ਼ੀਨੀ) ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ ਕੱਲ੍ਹ ਮੰਗਲਵਾਰ ਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਮੌਕੇ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪਵਿੱਤਰ ਭੰਡਾਰੇ ’ਤੇ ਸਾਧ-ਸੰਗਤ ਲਈ ਖਾਸ ਪ੍ਰਸ਼ਾਦ ਬਣਾਇਆ ਜਾ ਰਿਹਾ ਹੈ। ਪ੍ਰਸ਼ਾਦ ਅਤੇ ਲੰਗਰ ਬਣਾਉਣ ਲਈ ਹਜ਼ਾਰਾਂ ਸੇਵਾਦਾਰਾਂ ਦਿਨ-ਰਾਤ ਜੁਟੇ ਹੋਏ ਹਨ।

    ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਦਰਬਾਰ

    ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸਾਰੇ ਮਰਗਾਂ ਨੂੰ ਸਵਾਗਤੀ ਗੇਟ ਤੇ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ ਹੈ।

    ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਉਣਗੇ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ 154 ਕਾਰਜਾਂ ਨੂੰ ਨਵੀਂ ਗਤੀ ਦੇਵੇਗੀ।

    ਤਸਵੀਰਾਂ : ਸ਼ੁਸ਼ੀਲ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here