31873 ਪੌਦੇ ਲਾ ਕੇ ਮਨਾਇਆ ਜ਼ਿਲਾ ਬਠਿੰਡਾ ਦੀ ਸਾਧ-ਸੰਗਤ ਨੇ ਪਵਿੱਤਰ ਅਵਤਾਰ ਦਿਵਸ
ਬਠਿੰਡਾ, (ਸੁਖਜੀਤ ਮਾਨ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਵਸ ਸਾਧ-ਸੰਗਤ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲਾ ਬਠਿੰਡਾ ‘ਚ ਸਾਧ-ਸੰਗਤ ਵੱਲੋਂ 31873 ਪੌਦੇ ਲਾਏ ਗਏ। ਸੇਵਾਦਾਰਾਂ ਵੱਲੋਂ ਇਨਾਂ ਪੌਦਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਲਈ ਗਈ ਹੈ। ਵੇਰਵਿਆਂ ਮੁਤਾਬਿਕ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਮੌਕੇ ਹਰ ਸਾਲ ਪੌਦੇ ਲਾਉਂਦੀ ਹੈ। ਇਸ ਵਾਰ ਵੀ ਸਾਧ-ਸੰਗਤ ਨੇ ਕੋਰੋਨਾ ਮਹਾਂਮਾਰੀ ਦੇ ਬਾਵਜ਼ੂਦ ਸਿਹਤ ਸਬੰਧੀ ਸਾਵਧਾਨੀਆਂ ਨੂੰ ਧਿਆਨ ‘ਚ ਰੱਖਦਿਆਂ ਕਿਸੇ ਇੱਕ ਥਾਂ ‘ਤੇ ਵੱਡਾ ਇਕੱਠ ਕਰਨ ਦੀ ਥਾਂ ਆਪੋ-ਆਪਣੇ ਖੇਤਾਂ, ਘਰਾਂ ਜਾਂ ਹੋਰ ਸਾਂਝੀਆਂ ਥਾਵਾਂ ਆਦਿ ‘ਚ ਪੌਦੇ ਲਾਏ।
ਬਠਿੰਡਾ ਸ਼ਹਿਰ ‘ਚ ਪੌਦੇ ਲਾਉਣ ਦੀ ਸ਼ੁਰੂਆਤ ਪੌਲੀਟੈਕਨਿਕ ਕਾਲਜ਼ ‘ਚੋਂ ਕੀਤੀ ਗਈ ਜਿੱਥੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਤੇ 45 ਮੈਂਬਰ ਗੁਰਦੇਵ ਸਿੰਘ ਸਮੇਤ ਹੋਰ ਜਿੰਮੇਵਾਰ ਸੇਵਾਦਾਰਾਂ ਨੇ ਪਹਿਲਾ ਪੌਦਾ ਲਾਇਆ। ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਪੂਜਨੀਕ ਹਜ਼ੂਰ ਪਿਤਾ ਜੀ, ਸ਼ਾਹੀ ਪਰਿਵਾਰ ਅਤੇ ਦੇਸ਼-ਵਿਦੇਸ਼ ਦੀ ਸਾਧ ਸੰਗਤ ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ। 45 ਮੈਂਬਰ ਗੁਰਦੇਵ ਸਿੰਘ ਬਠਿੰਡਾ ਨੇ ਦੱਸਿਆ ਕਿ ਅਜ਼ਾਦੀ ਦਿਵਸ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਮੌਕੇ ਅੱਜ ਸਾਧ-ਸੰਗਤ ਵੱਲੋਂ ਜ਼ਿਲੇ ਭਰ ‘ਚ ਇਹ ਪੌਦੇ ਆਪਣੇ ਘਰਾਂ, ਖੇਤਾਂ, ਸਾਂਝੀਆਂ ਥਾਵਾਂ ਅਤੇ ਨਾਮ ਚਰਚਾ ਘਰਾਂ ਆਦਿ ‘ਚ ਲਗਾਏ ਹਨ।
ਇਸ ਤੋਂ ਇਲਾਵਾ ਬਲਾਕ ਸਲਾਬਤਪੁਰਾ ‘ਚ ਪੌਦੇ ਲਾਉਣ ਦੀ ਸ਼ੁਰੂਆਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ ਸਲਾਬਤਪੁਰਾ ‘ਚੋਂ ਸੇਵਾਦਾਰ ਜੋਰਾ ਸਿੰਘ ਇੰਸਾਂ ਆਦਮਪੁਰਾ, ਸੁਖਦੇਵ ਸਿੰਘ ਇੰਸਾਂ ਪੱਖੋ ਅਤੇ ਦਿਨੇਸ਼ ਇੰਸਾਂ ਵੱਲੋਂ ਕੀਤੀ ਗਈ। ਜ਼ਿਲੇ ਭਰ ‘ਚ ਸਾਧ ਸੰਗਤ ਵੱਲੋਂ ਜਿੱਥੇ-ਜਿੱਥੇ ਵੀ ਪੌਦੇ ਲਾਏ ਗਏ ਸਭ ਤੋਂ ਪਹਿਲਾਂ ਸਭ ਨੇ ਮਿਲਕੇ ਅਰਦਾਸ ਬੇਨਤੀ ਦਾ ਸ਼ਬਦ ਬੋਲਿਆ ਅਤੇ ਇੱਕ-ਦੂਜੇ ਨੂੰ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਬਲਾਕ ਬਠਿੰਡਾ ਅਤੇ ਰਾਮਪੁਰਾ ਦੀ ਸਾਧ ਸੰਗਤ ਵੱਲੋਂ 12 ਗਰਭਵਤੀ ਮਹਿਲਾਵਾਂ ਨੂੰ ਪੌਸਟਿਕ ਆਹਾਰ ਲਈ ਰਾਸ਼ਨ ਦਿੱਤਾ ਗਿਆ ਅਤੇ ਬੇਸਹਾਰਾ ਪਸ਼ੂਆਂ ਨੂੰ 10 ਟਰਾਲੀਆਂ ਹਰਾ ਵੀ ਪਾਇਆ ਗਿਆ
ਬਲਾਕ ਪੌਦੇ
- ਗੋਨਿਆਣਾ 5100
- ਬਾਂਡੀ 4150
- ਚੁੱਘੇ ਕਲਾਂ 4100
- ਬਠਿੰਡਾ 3853
- ਮੌੜ ਮੰਡੀ 3500
- ਨਸੀਬਪੁਰਾ ਰਾਮਾ 3050
- ਤਲਵੰਡੀ ਸਾਬੋ 2250
- ਭੁੱਚੋ ਮੰਡੀ 2070
- ਸਲਾਬਤਪੁਰਾ 1550
- ਬਾਲਿਆਂਵਾਲੀ 1500
- ਰਾਮਪੁਰਾ 750
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ