ਸਾਡੇ ਨਾਲ ਸ਼ਾਮਲ

Follow us

20.2 C
Chandigarh
Sunday, February 8, 2026
More
    Home Breaking News ਪੰਜਾਬ ਦੇ ਇਸ ਜ਼...

    ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ

    Holiday
    ਪੰਜਾਬ ਸਰਕਾਰ ਵੱਲੋਂ ਐਲਾਨੀ ਛੁੱਟੀ ਦੀ ਸੰਕੇਤਕ ਫੋਟੋ।

    ਜਲੰਧਰ। ਪਹਾੜਾਂ ’ਤੇ ਪਏ ਭਾਰੀ ਮੀਂਹ ਨੇ ਦੇਸ਼ ਭਰ ਵਿੱਚ ਹੜ੍ਹਾਂ ਦੇ ਹਾਲਾਤ ਬਣਾ ਦਿੱਤੇ। ਪਿਛਲੇ ਹਫ਼ਤੇ ਤੋਂ ਲਗਾਤਾਰ ਪੰਜਾਬ ਵਿੱਚ ਵੀ ਹਾਲਾਤ ਵਿਗੜੇ ਹੋਏ ਹਨ। ਇਸ ਦੌਰਾਨ ਪੰਜਾਬ ਭਰ ਵਿੱਚ ਛੁੱਟੀਆਂ (Holidays) ਕਰ ਦਿੱਤੀਆਂ ਗਈਆਂ ਸਨ। ਹਾਲਾਤ ਥੋੜ੍ਹੇ ਆਮ ਹੋਣ ਤੋਂ ਬਾਅਦ ਮੁੜ ਸਕੂਲ ਖੋਲ੍ਹ ਦਿੱਤੇ ਗਏ। ਇਸ ਦੇ ਨਾਲ ਹੀ ਜਲੰਧਰ ਵਿੱਚ ਪਾਣੀ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਨੂੰ ਦੇਖਦੇ ਹੋਏ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਕ ਲੋਹੀਆਂ ਖਾਸ ਅਤੇ ਸਬ ਡਵੀਜਨ ਸ਼ਾਹਕੋਟ ਦੇ 4 ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

    ਮੁੰਡੀ ਚੋਹਲੀਆਂ, ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ ਅਤੇ ਧੱਕਾ ਬਸਤੀ ਦੇ ਪ੍ਰਾਇਮਰੀ ਸਕੂਲਾਂ ਵਿੱਚ 24 ਜੁਲਾਹੀ ਤੋਂ 26 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿੱਚ ਰਾਹਤ ਕੈਂਪ ਲਾਏ ਗਏ ਹਨ। ਜਿਸ ਕਰਕੇ ਬੱਚਿਆਂ ਨੂੰ ਸਕੂਲ ਵਿੱਚ ਨਾ ਆਉਣ ਲਈ ਕਿਹਾ ਗਿਆ ਹੈ।

    ਜਾਣਕਾਰੀ ਅਨੁਸਾਰ ਲੋਹੀਆਂ ਇਲਾਕੇ ਵਿੱਚ ਪੈਂਦੇ ਮੰਡ ਖੇਤਰ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਨਾਲ ਪੈਂਦੇ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਕਾਫ਼ੀ ਤੇਜ਼ੀ ਨਾਲ ਵਧ ਰਿਹਾ ਹੈ। ਮੰਡ ਖੇਤਰ ਦੇ ਕੁਝ ਪਿੰਡਾਂ ਵਿੱਚ ਅਲਰਟ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਭਾਰੀ ਬਾਰਸ਼ ਦੇ ਸੰਕੇਤ ਹਨ ਅਤੇ ਆਪਣਾ ਅਤੇ ਮਾਲ ਡੰਗਰ ਦਾ ਬੰਦੋਬਸਤ ਕੀਤਾ ਜਾਵੇ।

    ਪ੍ਰਸ਼ਾਸਨ ਨੇ ਜਾਰੀ ਕੀਤਾ ਪੱਤਰ | Holidays

    ਜਲੰਧਰ ਦੇ ਡੀਸੀ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਪਿਛਲੇ ਸਮੇਂ ਦੌਰਾਨ ਭਾਰੀਮੀਂਹ ਕਰਕੇ ਸਬ ਡਿਵੀਜਨ ਸ਼ਾਹਕੋਟ ਦੇ ਲੋਹੀਆਂ ਬਲਾਕ ਦੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਸਬ ਡਵੀਜਨ ਸ਼ਾਹਕੋਟ ਦੇ ਲੋਹੀਆਂ ਬਲਾਕ ਦੇ ਲੋਕਾਂ ਦੇ ਜੀਵਨ ’ਤੇ ਅਸਰ ਪਿਆ ਹੈ ਅਤੇ ਇਸ ਸਬੰਧੀ ਸਕੂਲਾਂ ਵਿੱਚ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਬ ਡਵੀਜਨ ਸ਼ਾਹਕੋਟ ਦੇ ਸਿਰਫ਼ ਲੋਹੀਆਂ ਬਲਾਕ ਹੇਠ ਲਿਖੇ ਸਕੂਲਾਂ ਤੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਕੀਤੀ ਜਾਣੀ ਬਣਦੀ ਹੈ।

    ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ

    ਇਸ ਲਈ ਮੈਂ ਵਿਸ਼ੇਸ਼ ਸਾਰੰਗਲ, ਆਈਏਐੱਸ, ਡਿਪਟੀ ਕਮਿਸ਼ਨਰ, ਜਲੰਧਰ ਹੜ੍ਹਾਂ ਦੇ ਮੌਜ਼ੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਮਿਤੀ 24 ਜੁਲਾਈ 2023 ਤੋਂ 26 ਜੁਲਾਈ 2023 ਤੱਕ ਬਲਾਕ ਲੋਹੀਆਂ ਖਾਸ ਸਬ ਡਵੀਜਨ ਸ਼ਾਹਕੋਟ ਦੇ ਚੋਣਵੇਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰਦਾ ਹਾਂ।

    Holidays

    LEAVE A REPLY

    Please enter your comment!
    Please enter your name here