School Holiday: ਸੂਬੇ ਦੇ ਇਹ ਜ਼ਿਲ੍ਹਿਆਂ ’ਚ ਸਕੂਲ ਤੇ ਕਾਲਜ਼ ਇਨ੍ਹੇਂ ਦਿਨ ਰਹਿਣਗੇ ਬੰਦ, ਹੋਇਆ ਛੁੱਟੀ ਦਾ ਐਲਾਨ!

School Holiday
School Holiday: ਸੂਬੇ ਦੇ ਇਹ ਜ਼ਿਲ੍ਹਿਆਂ ’ਚ ਸਕੂਲ ਤੇ ਕਾਲਜ਼ ਇਨ੍ਹੇਂ ਦਿਨ ਰਹਿਣਗੇ ਬੰਦ, ਹੋਇਆ ਛੁੱਟੀ ਦਾ ਐਲਾਨ!

School Holiday: ਮੈਸੂਰ (ਏਜੰਸੀ)। ਕਰਨਾਟਕ ਸੂਬੇ ਦੇ ਮੈਸੂਰ ਜ਼ਿਲੇ ’ਚ ਬੀਤੇ ਦਿਨ ਭਾਵ ਐਤਵਾਰ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਸੋਮਵਾਰ ਨੂੰ ਜ਼ਿਲੇ ਦੀਆਂ ਆਂਗਨਵਾੜੀਆਂ, ਸਕੂਲਾਂ ਤੇ ਕਾਲਜਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : Farmers Delhi Protests: ਕਿਸਾਨਾਂ ਦੇ ਦਿੱਲੀ ਕੂਚ ਸਬੰਧੀ ਪ੍ਰਸ਼ਾਸਨ ਅਲਰਟ! ਬਾਰਡਰ ’ਤੇ ਚੈਕਿੰਗ, ਲੱਗਿਆ ਲੰਬਾ ਜਾਮ!

ਮੈਸੂਰ ’ਚ 24 ਘੰਟਿਆਂ ਤੋਂ ਲਗਾਤਾਰ ਮੀਂਹ ਜਾਰੀ | School Holiday

ਜ਼ਿਲ੍ਹਾ ਕਮਿਸ਼ਨਰ ਜੀ ਲਕਸ਼ਮੀਕਾਂਤ ਰੈੱਡੀ ਨੇ ਮੌਸਮ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਇਹਤਿਆਤ ਵਜੋਂ ਵਿਭਾਗ ਨੇ ਸੋਮਵਾਰ ਨੂੰ ਆਂਗਣਵਾੜੀ, ਸਕੂਲਾਂ ਤੇ ਪ੍ਰੀ-ਯੂਨੀਵਰਸਿਟੀ ਕਾਲਜਾਂ ’ਚ ਛੁੱਟੀ ਦਾ ਹੁਕਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੈਸੂਰ ’ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ, ਜਿਸ ਨੂੰ ਵੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਇਹਤਿਆਤੀ ਕਦਮ ਚੁੱਕਦਿਆਂ ਆਂਗਣਵਾੜੀਆਂ, ਸਕੂਲ ਤੇ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ। ਜ਼ਿਲ੍ਹੇ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੜਕ ’ਤੇ ਆਵਾਜਾਈ ਵੀ ਠੱਪ ਹੋ ਗਈ ਹੈ। Mysore School Holiday

ਭਾਰੀ ਮੀਂਹ ਤੋਂ ਬਾਅਦ ਕਰਨਾਟਕ ਦੇ ਮੰਡਿਆ, ਕੋਲਾਰ, ਚਾਮਰਾਜਨਗਰ ਤੇ ਚਿੱਕਬੱਲਾਪੁਰ ਦੇ ਸਾਰੇ ਸਕੂਲਾਂ ਤੇ ਕਾਲਜਾਂ ’ਚ ਸੋਮਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਉਂਕਿ ਮੰਡਿਆ ਜ਼ਿਲ੍ਹੇ ’ਚ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ 2 ਦਸੰਬਰ ਨੂੰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਦੇ ਮੱਦੇਨਜ਼ਰ ਬੱਚਿਆਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਾਰੇ ਸਕੂਲ ਤੇ ਪ੍ਰੀ-ਯੂਨੀਵਰਸਿਟੀ ਕਾਲਜ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮੰਡੀ ਦੇ ਡੀਸੀ ਡਾ. ਕੁਮਾਰ ਅਨੁਸਾਰ ਆਉਣ ਵਾਲੇ ਸ਼ਨਿੱਚਰਵਾਰ ਨੂੰ ਪੂਰਾ ਦਿਨ ਕਲਾਸਾਂ ਲਾਈਆਂ ਜਾਣਗੀਆਂ।