ਹਾਕੀ ਵਿਸ਼ਵ ਕੱਪ: 44 ਫੀਸਦੀ ਮੁਕਾਬਲੇ ਖ਼ਤਮ, 24 ਸਾਲਾਂ ‘ਚ ਸਭ ਤੋਂ ਘੱਟ ਗੋਲ 

 to 
 

 14 ਮੈਚਾਂ ‘ਚ ਗੋਲ ਔਸਤ 3.5 ਪ੍ਰਤੀ ਮੈਚ, ਪਿਛਲੇ ਵਿਸ਼ਵ ਕੱਪ ‘ਚ ਸੀ 4.26

ਭੁਵਨੇਸ਼ਵਰ, 6 ਦਸੰਬਰ
ਹਾਕੀ ਵਿਸ਼ਵ ਕੱਪ ‘ਚ ਪਹਿਲੀ ਵਾਰ ਕ੍ਰਾਸਓਵਰ ਦੇ ਮੁਕਾਬਲੇ ਹੋਣਗੇ ਹਰ ਪੂਲ ਦੀਆਂ ਚਾਰ ਵਿੱਚੋਂ ਤਿੰਨ ਟੀਮਾਂ ਦਾ ਅਗਲੇ ਗੇੜ ‘ਚ ਪਹੁੰਚਣਾ ਤੈਅ ਹੈ ਇਸ ਕਾਰਨ ਇਸ ਵਿਸ਼ਵ ਕੱਪ ‘ਚ ਹਰ ਮੈਚ ‘ਚ ਗੋਲ ਦਾ ਔਸਤ 24 ਸਾਲ ‘ਚ ਸਭ ਤੋਂ ਘੱਟ ਹੋ ਗਿਆ ਹੈ ਹੁਣ ਤੱਕ ਹੋਏ 14 ਮੁਕਾਬਲਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ 49 ਗੋਲ ਹੋਏ ਭਾਵ ਕਿ ਹਰ ਮੈਚ ‘ਚ 3. 5 ਗੋਲ ਪਿਛਲੇ ਵਿਸ਼ਵ ਕੱਪ ਦੇ ਹਰ ਮੈਚ ‘ਚ ਔਸਤਨ 4.26 ਗੋਲ ਹੋਏ ਸਨ ਮਾਹਿਰ ਮੰਨ ਰਹੇ ਹਨ ਕਿ ਕ੍ਰਾਸਓਵਰ ਦੇ ਕਾਰਨ ਟੀਮਾਂ ਰੱਖਿਆਤਮਕ ਖੇਡ ਰਹੀਆਂ ਹਨ
10 ਮਿੰਟ ਘੱਟ ਹੋਣ ਦਾ ਵੀ ਪਿਆ ਫਰਕ: ਇਸ ਵਾਰ ਵਿਸ਼ਵ ਕੱਪ ‘ਚ 15-15 ਮਿੰਟ ਦੇ ਚਾਰ ਕੁਆਰਟਰ ਦੇ ਹਿਸਾਬ ਨਾਲ 60-60 ਮਿੰਟ?ਦੇ ਮੈਚ ਖੇਡੇ ਜਾ ਰਹੇ ਹਨ ਪਿਛਲੀ ਵਾਰ ਵਿਸ਼ਵ ਕੱਪ ‘ਚ 35-35 ਮਿੰਟ ਦੇ ਦੋ ਹਾਫ ਸਨ ਇਸ ਤਰ੍ਹਾਂ ਮੈਚ ‘ਚ 10 ਮਿੰਟ ਘੱਟ ਹੋ ਗਏ ਹਨ 1 ਸਤੰਬਰ 2014 ਤੋਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਸਾਰੇ ਮੈਚਾਂ ਨੂੰ ਚਾਰ ਕੁਆਰਟਰ ਦੇ ਹਿਸਾਬ ਨਾਲ ਕਰਾਉਣ ਦਾ ਫੈਸਲਾ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।