Hisar Ghaggar Drain: ਹਿਸਾਰ ਘੱਗਰ ਡਰੇਨ ਦਾ ਬੰਨ੍ਹ ਟੁੱਟਿਆ, ਡੇਰਾ ਸ਼ਰਧਾਲੂ ਬੰਨ੍ਹਣ ’ਚ ਜੁਟੇ, ਵੱਡੀ ਗਿਣਤੀ ਸੇਵਾਦਾਰ ਪਹੁੰਚੇ

Hisar Ghaggar Drain
Hisar Ghaggar Drain: ਹਿਸਾਰ ਘੱਗਰ ਡਰੇਨ ਦਾ ਬੰਨ੍ਹ ਟੁੱਟਿਆ, ਡੇਰਾ ਸ਼ਰਧਾਲੂ ਬੰਨ੍ਹਣ ’ਚ ਜੁਟੇ, ਵੱਡੀ ਗਿਣਤੀ ਸੇਵਾਦਾਰ ਪਹੁੰਚੇ

Hisar Ghaggar Drain: ਸਰਸਾ। ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਗੁੜੀਆ ਖੇੜਾ ਅਤੇ ਮੋਡੀਆ ਖੇੜਾ ਪਿੰਡਾਂ ਵਿਚਕਾਰ ਅੱਜ ਸ਼ਨਿੱਚਰਵਾਰ ਸਵੇਰੇ ਹਿਸਾਰ ਘੱਗਰ ਡਰੇਨ ਦਾ ਸੇਮਨਾਲਾ ਟੁੱਟ ਗਿਆ। ਪਾਣੀ ਦੇ ਵਹਾਅ ਵਿੱਚ ਅਚਾਨਕ ਵਾਧਾ ਹੋਣ ਕਾਰਨ ਆਲੇ-ਦੁਆਲੇ ਦੇ ਖੇਤਾਂ ਅਤੇ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਦਾ ਖ਼ਤਰਾ ਪੈਦਾ ਹੋ ਗਿਆ।

Hisar Ghaggar Drain

ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ, ਪ੍ਰਸ਼ਾਸਨ ਨੇ ਤੁਰੰਤ ਮਦਦ ਮੰਗੀ। ਪ੍ਰਸ਼ਾਸਨ ਵੱਲੋਂ ਸੂਚਨਾ ਮਿਲਦੇ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰ ਮੌਕੇ ’ਤੇ ਪਹੁੰਚ ਗਏ। ਸੇਵਾਦਾਰਾਂ ਨੇ ਡਰੇਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤਸਵੀਰਾਂ ’ਚ ਵੇਖ ਸਕਦੇ ਹੋ ਕੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜੋਸ਼ ਦੇਖਦੇ ਹੀ ਬਣਦਾ ਹੈ। ਦੱਸਿਆ ਜਾ ਰਿਹਾ ਹੈ ਕੁਝ ਸਮੇਂ ਬਾਅਦ ਇਸ ਬੰਨ੍ਹ ਨੂੰ ਪੂਰ ਲਿਆ ਜਾਵੇਗਾ। Hisar Ghaggar Drain

Read Also : ਪਿੰਡ ਸਸਰਾਲੀ ਲਾਗੇ ਸਤਲੁਜ ਦਾ ਬੰਨ ਖੁਰਿਆ