ਅਮਰੀਕਾ ‘ਚ ਵੀ ਵੱਸਦਾ ਹੈ ਹਿੰਦੀ ਦਾ ਸੰਸਾਰ

Hindi, Inhabited, UnitedStates

ਰਮੇਸ਼ ਠਾਕੁਰ

ਵਿਦੇਸ਼ਾਂ ‘ਚ ਹਿੰਦੀ ਨੂੰ ਸਮਝਣ ਅਤੇ ਜਾਣਨ ਦਾ ਪ੍ਰਚਲਣ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਵਧਿਆ ਹੈ ਸੰਸਾਰ ਦੀਆਂ ਤਕਰੀਬਨ ਵੱਡੀਆਂ ਯੂਨੀਵਰਸਿਟੀਆਂ ‘ਚ ਹਿੰਦੀ ਪੜ੍ਹਾਈ ਜਾਣ ਲੱਗੀ ਹੈ ਅਮਰੀਕੀ ਮਹਿਲਾ ਲੇਖਕ, ਨਾਟਕਕਾਰ ਤੇ ਹਾਲੀਵੁੱਡ ਹੈਰੋਇਨ ਕਮਲੇਸ਼ ਚੌਹਾਨ ਗੌਰੀ ਅਮਰੀਕਾ ‘ਚ ਹਿੰਦੀ ਦੇ ਪ੍ਰਸਾਰ ਲਈ ਸਾਲਾਂ ਤੋਂ ਸਖ਼ਤ ਯਤਨ ਕਰ ਰਹੇ ਹਨ ਉਨ੍ਹਾਂ ਦੇ ਲਿਖੇ ਦੋ ਨਾਵਲ ‘ਸੱਤ ਸਮੁੰਦਰ ਪਾਰ’ ਅਤੇ ‘ਸੱਤ ਫੇਰਿਆਂ ਨਾਲ ਧੋਖਾ’ ਅਮਰੀਕਾ ‘ਚ ਕਾਫ਼ੀ ਪੜ੍ਹੇ ਜਾ ਰਹੇ ਹਨ ਦੋਵਾਂ ਨਾਵਲਾਂ ‘ਚ ਉਨ੍ਹਾਂ ਨੇ ਤਲਖ਼ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਪਿਛਲੇ ਦਿਨੀਂ ਉਹ ਭਾਰਤ ‘ਚ ਸਨ, ਪੇਸ਼ ਹਨ ਉਸ ਦੌਰਾਨ ਉਨ੍ਹਾਂ ਨਾਲ ਰਮੇਸ਼ ਠਾਕੁਰ ਦੀ ਹੋਈ ਗੱਲਬਾਤ ਦੇ ਕੁਝ ਅੰਸ਼:-

ਇਸ ਗੱਲ ‘ਚ ਕਿੰਨੀ ਸੱਚਾਈ ਹੈ ਕਿ ਹਿੰਦੁਸਤਾਨ ਦੇ ਮੁਕਾਬਲੇ ਵਿਦੇਸ਼ਾਂ ‘ਚ ਹਿੰਦੀ ਦਾ ਪ੍ਰਚਲਣ ਜ਼ਿਆਦਾ ਵਧ ਰਿਹਾ ਹੈ?

-ਬਹੁਤ ਤੇਜ਼ੀ ਨਾਲ ਹਰੇਕ ਯੂਨੀਵਰਸਿਟੀ ‘ਚ ਹਿੰਦੀ ਪੜ੍ਹਨ-ਪੜ੍ਹਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਇਆ ਹੈ ਵਿਦੇਸ਼ੀ ਧਰਤੀ ‘ਤੇ ਜੋ ਸਿਰਫ਼ ਅੰਗਰੇਜ਼ੀ ਨੂੰ ਹੀ ਸਭ ਕੁਝ ਮੰਨਦੇ ਹਨ, ਹੁਣ ਅਜਿਹੇ ਲੋਕਾਂ ਦਾ ਹਿੰਦੀ ਸਾਹਿਤ ਅਤੇ ਲੇਖਨ ਨਾਲ ਜੁੜੇ ਲੋਕਾਂ ਪ੍ਰਤੀ ਨਜ਼ਰੀਆ ਬਦਲਿਆ ਹੈ ਉਹ ਹੁਣ ਮਾਣ-ਸਨਮਾਨ ਦੇਣ ਲੱਗੇ ਹਨ ਹਿੰਦੀ ਦੀ ਦੁਨੀਆ ਅਣਗਿਣਤੀ ਹੈ ਜਿਸਦਾ ਵਿਸਥਾਰ ਹੁਣ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ ਹੈ ਅਮਰੀਕਾ ਦੀਆਂ ਯੂਨੀਵਰਸਿਟੀਆਂ ‘ਚ ਹਿੰਦੀ ਪੜ੍ਹਾਈ ਜਾਣ ਲੱਗੀ ਹੈ ਨਿਊਜਰਸੀ ‘ਚ ਮੈਂ ਖੁਦ ਹਿੰਦੀ ਦੀ ਕਲਾਸ ਲਾਉਂਦੀ ਹਾਂ ਹਿੰਦੀ ਭਾਰਤ ‘ਚ ਹੀ ਨਹੀਂ, ਬਲਕਿ ਪੂਰੇ ਸੰਸਾਰ ‘ਚ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ ਇਸ ਭਾਸ਼ਾ ਨੂੰ ਸਹਿਜ਼ਤਾ ਨਾਲ ਸਿੱਖਿਆ ਜਾਵੇ, ਇਸ ਲਈ ਕੁਝ ਯੂਨੀਵਰਸਿਟੀਆਂ ‘ਚ ਰਿਸਰਚ ਤੱਕ ਸ਼ੁਰੂ ਹੋ ਗਏ ਹਨ ਹਿੰਦੀ ਨੂੰ ਹੁਣ ਅਸੀਂ ਘੱਟ ਨਹੀਂ ਮੰਨ ਸਕਦੇ ਇੱਕ ਜ਼ਮਾਨਾ ਸੀ ਜਦੋਂ ਹਿੰਦੀ ਜੁਬਾਨੀ ਲੋਕਾਂ ਨੂੰ ਵਿਦੇਸ਼ਾਂ ‘ਚ ਬੜੀ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ, ਪਰ ਬਦਲਦੇ ਸਮੇਂ ਦੇ ਨਾਲ ਹੁਣ ਵਿਦੇਸ਼ਾਂ ‘ਚ ਹਿੰਦੀ ਬੋਲਣ ਵਾਲਿਆਂ ਨੂੰ ਇੱਜਤ ਦਿੱਤੀ ਜਾਂਦੀ ਹੈ।

ਤੁਹਾਡੇ ਦੋ ਨਾਵਲ ‘ਸੱਤ ਸਮੁੰਦਰ ਪਾਰ’ ਤੇ ‘ਸੱਤ ਫੇਰਿਆਂ ਨਾਲ ਧੋਖਾ’ ਦੀ ਪਾਠਕ ਗਿਣਤੀ ‘ਚ ਬਹੁਤ ਵਾਧਾ ਹੋਇਆ, ਕੀ ਖਾਸ ਹੈ?

-ਮੈਂ ਆਪਣੇ ਨਾਵਲ ‘ਸੱਤ ਫੇਰਿਆਂ ਨਾਲ ਧੋਖਾ’ ‘ਚ ਉਨ੍ਹਾਂ ਧੋਖੇਬਾਜ ਐਨਆਰਆਈ ‘ਤੇ ਵਿਅੰਗ ਕੀਤਾ ਹੈ ਜੋ ਹਿੰਦੁਸਤਾਨੀ ਲੜਕੀਆਂ ਨਾਲ ਵਿਆਹ ਕਰਨ ਤੋਂ ਕੁਝ ਸਮੇਂ ਬਾਦ ਛੱਡ ਦਿੰਦੇ ਹਨ ਨਾਵਲ ‘ਚ ਮੈਂ ਕਈ ਸੱਚੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਬੀਤੇ ਕੁਝ ਸਾਲਾਂ ‘ਚ ਇਸ ਤਰ੍ਹਾਂ ਦੇ ਕੇਸਾਂ ਦਾ ਹੜ੍ਹ ਆਇਆ ਹੋਇਐ ਇਸ ਨਾਵਲ ਦੀ ਸਫ਼ਲਤਾ ਨੂੰ ਲੈ ਕੇ ਮੈਨੂੰ ਸਾਊਥ ਏਸ਼ੀਆ ਮੈਗਜ਼ੀਨ ਵੱਲੋਂ ‘ਐਲਾਇਟ ਐਵਾਰਡ’ ਨਾਲ ਨਵਾਜਿਆ ਗਿਆ ਨਾਲ ਹੀ ਪੰਜਾਬ ਸਾਹਿਤਕ ਅਕਾਦਮੀ ਨੇ ਵੀ ਸਨਮਾਨਿਤ ਕੀਤਾ ਮੇਰੇ ਦੂਜੇ ਨਾਵਲ ਲਈ ਮੈਨੂੰ ‘ਸਪਿਰਟ ਆਫ਼ ਇੰਡੀਆ ਨੇ ਵੂਮੈਨ ਆਫ਼ ਦਾ ਈਅਰ’ ਸਨਮਾਨ ਨਾਲ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਹਿੰਦੀ ਨੂੰ ਹੱਲਾਸ਼ੇਰੀ ਦੇਣ ਲਈ ਮੇਰੇ ਵੱਲੋਂ ਲਿਖੀਆਂ ਗਈਆਂ ਦਰਜਨਾਂ ਕਿਤਾਬਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਤੁਸੀਂ ਆਪਣੀ ਸੰਸਥਾ ‘ਜਾਗ੍ਰਿਤੀ ਸਮੂਹ’ ਜ਼ਰੀਏ ਅਮਰੀਕਾ ‘ਚ ਮਹਿਲਾ ਮਜ਼ਬੂਤੀਕਰਨ ਦੀ ਵੀ ਅਲਖ਼ ਜਗਾ ਰਹੇ ਹੋ?

-ਮੈਂ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ ਜੋ ਸਾਰੇ ਮਹਿਲਾ ਸ਼ਕਤੀਕਰਨ ‘ਤੇ ਆਧਾਰਿਤ ਹਨ ਇਸ ਤੋਂ ਇਲਾਵਾ ਮੈਂ ਅਮਰੀਕਾ ‘ਚ ਸਭ ਤੋਂ ਜਿਆਦਾ ਫੇਮਸ ਹੋਏ ‘ਅਨਾਰਕਲੀ’ ‘ਸਿੰਘਾਸਣ ਖਾਲੀ ਹੈ’ ‘ਮਿਰਜ਼ਾ ਸਾਹਿਬਾਂ’ ‘ਪਤੀ-ਪਤਨੀ ਅਤੇ ਮਕਾਨ’ ਵਰਗੇ ਨਾਟਕਾਂ ‘ਚ ਅਦਾਕਾਰੀ ਵੀ ਕੀਤੀ ਹੈ ਮੇਰੀ ਸੰਸਥਾ ਐਨਆਰਆਈ ਲੋਕਾਂ ਵੱਲੋਂ ਪੀੜਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਕੰਮ ਕਰਦੀ ਹੈ ਮਹਿਲਾ ਸ਼ਕਤੀਕਰਨ ਦੇ ਮੁੱਦਿਆਂ ‘ਤੇ ਭਾਰਤ ‘ਚ ਮੈਨੂੰ ਸੱਦਿਆ ਜਾਂਦਾ ਹੈ ਇਸ ਮੁੱਦੇ ‘ਤੇ ਮੈਂ ਸਾਲਾਂ ਤੋਂ ਭਾਸ਼ਣ ਦੇ ਰਹੀ ਹਾਂ ਭਾਰਤ ਸਰਕਾਰ ਦੇ ਸੱਦੇ ‘ਤੇ ਮੈਂ ਵਿਗਿਆਨ ਭਵਨ ‘ਚ ਕਈ ਭਾਸ਼ਣ ਦਿੱਤੇ ਹਨ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਥੋਂ ਜੋ ਐਨਆਰਆਈ ਵਿਆਹ ਕਰਵਾ ਕੇ ਜਾਵੇ ਉਸਦੀ ਪੂਰੀ ਜਾਂਚ-ਪੜਤਾਲ ਕੀਤੀ ਜਾਵੇ ਇਹੀ ਗੱਲ ਮੈਂ ਅਮਰੀਕਾ ਸਰਕਾਰ ਕੋਲ ਵੀ ਰੱਖੀ ਹੈ ਮੇਰੀ ਸ਼ਿਕਾਇਤ ‘ਤੇ ਅਮਰੀਕਾ ਦੇ ਰਜਿਸਸਟਰਾਰ ਨੇ ਮੈਨੂੰ ਬੁਲਾ ਕੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਮੰਗੀਆਂ।

ਤੁਸੀਂ ਭਾਰਤ ‘ਚ ਜੰਮੇ ਹੋ?

-ਜੀ ਹਾਂ! ਮੇਰਾ ਜਨਮ ਭਾਰਤ ‘ਚ ਹੀ ਹੋਇਆ ਹੈ ਮੇਰੀ ਮਾਂ ਕਸ਼ਮੀਰ ਤੋਂ ਹੈ ਅਤੇ ਪਿਤਾ ਪੰਜਾਬ ਤੋਂ ਮੇਰੇ ਪਿਤਾ ਜੀ ਆਰਮੀ ਅਧਿਕਾਰੀ ਰਹੇ ਹਨ ਅਮਰੀਕੀ ਨਾਗਰਿਕਤਾ ਲੈਣ ਤੋਂ ਬਾਦ ਵੀ ਸਾਡੇ ਅੰਦਰ ਹਿੰਦੁਸਤਾਨ ਵੱਸਦਾ ਹੈ ਮੇਰੇ ਦੋ ਪੁੱਤਰ ਹਨ ਅਤੇ ਦੋਵੇਂ ਹੀ ਅਮਰੀਕਾ ‘ਚ ਵੱਡੇ ਅਧਿਕਾਰੀ ਹਨ, ਪਰ ਘਰ ਦਾ ਵਾਤਾਵਰਨ ਹਿੰਦੀ  ਹੈ ਅਸੀਂ ਆਪਣੀ ਜ਼ਮੀਨ ਤੋਂ ਕਦੇ ਜੁਦਾ ਨਹੀਂ ਹੋਏ ਅਸੀਂ ਆਪਣੀ ਮਿੱਟੀ ਨਾਲ ਬੇਪਨਾਹ ਮੁਹੱਬਤ ਕਰਦੇ ਹਾਂ ਮੇਰਾ ਪੂਰਾ ਪਰਿਵਾਰ ਰੋਜ਼ਾਨਾ ਹਿੰਦੀ ਦੇ ਈ-ਪੇਪਰ ਪੜ੍ਹਦਾ ਹੈ ਮੇਰੇ ਪੁੱਤਰਾਂ ਨੂੰ ਹਿੰਦੀ ਅਖ਼ਬਾਰਾਂ ਅਤੇ ਨਿਊਜ ਚੈਨਲਾਂ ਦੇ ਨਾਂਅ ਯਾਦ ਹਨ।

ਸਾਹਿਤ ਦੀ ਦੁਨੀਆ ‘ਚ ਕਿਵੇਂ ਆਉਣਾ ਹੋਇਆ ਤੁਹਾਡਾ?

-ਦਰਅਸਲ ਹਿੰਦੀ ਨੂੰ ਅੰਗਰੇਜ਼ੀ ਮੁਲਕਾਂ ‘ਚ ਦਲਿੱਦਰ ਮੰਨਿਆ ਜਾਂਦਾ ਰਿਹਾ ਹੈ ਇੱਕ ਸਮਾਂ ਸੀ ਜਦੋਂ ਕੋਈ ਵਿਦੇਸ਼ ‘ਚ ਜਾ ਕੇ ਸਾਡਾ ਭਾਰਤੀ ਹਿੰਦੀ ਬੋਲਦਾ ਸੀ ਤਾਂ ਉਸਦਾ ਮਜ਼ਾਕ ਉਡਾਇਆ ਜਾਂਦਾ ਸੀ ਇਹ ਦੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਸੀ ਤਾਂ ਹੀ ਮੈਂ ਹਿੰਦੀ ਨੂੰ ਅਮਰੀਕਾ ‘ਚ ਹੱਲਾਸ਼ੇਰੀ ਦੇਣ ਦੀ ਧਾਰੀ ਤੇ ਚੁੱਕ ਲਈ ਕਲਮ ਮੈਂ ਆਪਣੀ ਮੁਹਿੰਮ ‘ਚ ਅੱਜ ਖੁਦ ਨੂੰ ਸਫ਼ਲ ਹੁੰਦੇ ਹੋਏ ਦੇਖ ਰਹੀ ਹਾਂ ਮੇਰੇ ਨਾਲ ਹੁਣ ਲੱਖਾਂ ਲੋਕ ਜੁੜੇ ਹੋਏ ਹਨ ਯੂਐਨਏ ‘ਚ ਜਦੋਂ ਕਿਸੇ ਭਾਰਤੀ ਆਗੂ ਨੇ ਹਿੰਦੀ ‘ਚ ਭਾਸ਼ਣ ਦਿੱਤਾ ਤਾਂ ਲੋਕਾਂ ਦੀ ਮਾਨਸਿਕਤਾ ‘ਚ ਕਾਫ਼ੀ ਬਦਲਾਅ ਆਇਆ ਹਿੰਦੀ ਸਿੱਖਣ ਦੀ ਲਲਕ ਅੱਜ ਅੰਗਰੇਜਾਂ ‘ਚ ਜਿਸ ਕਦਰ ਵਧੀ ਹੈ ਉਹ ਦੇਖਣੀ ਬਣਦੀ ਹੈ ਅਜਿਹੇ ਲੋਕਾਂ ਦੇ ਮੇਰੇ ਕੋਲ ਰੋਜ਼ਾਨਾ ਮੇਲ ਅਤੇ ਮੈਸੇਜ ਆਉਂਦੇ ਹਨ।

ਹਿੰਦੀ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਸਰਕਾਰ ਨੂੰ ਹੋਰ ਕੀ ਕਰਨਾ ਚਾਹੀਦੈ?

ਦੇਖੋ, ਹਿੰਦੀ ਅਤੇ ਅੰਗਰੇਜ਼ੀ ਵਿਚਕਾਰ ਪੈਦਾ ਹੋਇਆ ਸ਼ਰਮਿੰਦਗੀ ਦਾ ਭੇਦ ਹੁਣ ਮਿਟ ਚੁੱਕਾ ਹੈ ਹਿੰਦੀ ਹੁਣ ਮਜ਼ਬੂਤ ਭਾਸ਼ਾ ਦੇ ਰੂਪ ‘ਚ ਉੱਭਰੀ ਹੈ ਸਰਕਾਰ ਆਪਣੇ ਪੱਧਰ ‘ਤੇ ਯਤਨਸ਼ੀਲ ਹੈ ਇਸ ਨੂੰ ਪ੍ਰਚੱਲਿਤ ਕਰਨਾ ਸਾਡੀ ਨਾਗਰਿਕਾਂ ਦੀ ਪਹਿਲੀ ਜਿੰਮੇਵਾਰੀ ਬਣਦੀ ਹੈ ਭਾਰਤ ਸਰਕਾਰ ਨੂੰ ਆਪਣੇ ਇੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਹਿੰਦੁਸਤਾਨ ‘ਚ ਹੁਣ ਵੀ ਕਈ ਅਜਿਹੀਆਂ ਸੰਸਥਾਵਾਂ ਹਨ ਜਿੱਥੇ ਹਿੰਦੀ ਦਾ ਪ੍ਰਚੱਲਨ ਨਾ ਦੇ ਬਰਾਬਰ ਹੈ ਉੱਥੋਂ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ਆਈਆਈਐਮ ਵਰਗੀਆਂ ਸੰਸਥਾਵਾਂ ‘ਚ ਹਿੰਦੀ ਦਾ ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ ਬੋਲਚਾਲ ‘ਚ ਵੀ ਆਪਣੀ ਜ਼ਮੀਨੀ ਭਾਸ਼ਾ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।