ਸੋਸ਼ਲ ਮੀਡੀਆ ‘ਤੇ ਛਾਇਆ ‘ਹਿੰਦ ਕਾ ਨਾਪਾਕ ਕੋ ਜਵਾਬ’ ਦਾ ਪੋਸਟਰ

Hind Ka Napak Ko Jawab

ਯੂ-ਟਿਊਬ ਤੇ ਫੇਸਬੁੱਕ ‘ਤੇ ਲੱਖਾਂ ਨੇ ਕੀਤਾ ਪਸੰਦਇਸੇ ਮਹੀਨੇ ਆਵੇਗਾ ਫਿਲਮ ਦਾ ਟਰੇਲਰ

ਸੰਦੀਪ ਕੰਬੋਜ ਸਰਸਾ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਉਣ ਵਾਲੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਦੇ ਰਿਲੀਜ਼ ਹੋਏ ਨਵੇਂ ਪੋਸਟਰ ਨੇ ਸੋਸ਼ਲ ਮੀਡੀਆ ‘ਤੇ ਧੁੰਮਾਂ ਪਾ ਦਿੱਤੀਆਂ ਹਨ ਯੂ-ਟਿਊਬ ਹੋਵੇ ਜਾਂ ਟਵਿੱਟਰ, ਫੇਸਬੁੱਕ, ਹਰ ਥਾਂ ਸਿਨੇ ਪ੍ਰੇਮੀਆਂ ਨੇ ਫਿਲਮ ਦੇ ਨਵੇਂ ਪੋਸਟਰ ਨੂੰ ਬੇਹੱਦ ਪਸੰਦ ਕੀਤਾ ਹੈ ਯੂ-ਟਿਊਬ ਤੇ ਟਵਿੱਟਰ ‘ਤੇ ਐਤਵਾਰ ਸ਼ਾਮ ਤੱਕ ਲੱਖਾਂ ਪ੍ਰਸੰਸਕਾਂ ਨੇ ਪੋਸਟਰ ਨੂੰ ਪਸੰਦ ਤੇ ਰੀਟਵੀਟ ਕੀਤਾ

ਪੂਜਨੀਕ ਗੁਰੂ ਜੀ ਵੱਲੋਂ ਆਪਣੇ ਟਵਿੱਟਰ ਹੈਂਡਲ ‘ਤੇ ਲਾਂਚ ਕੀਤੇ ਗਏ ਦਮਦਾਰ ਪੋਸਟਰ ‘ਚ ਭਾਰਤੀ ਫੌਜ ਦੇ ਪਹਿਰਾਵੇ ‘ਚ ਪੂਜਨੀਕ ਗੁਰੂ ਜੀ ਸ਼ੇਰ-ਏ-ਹਿੰਦ ਦੇ ਰੂਪ ‘ਚ ਅਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ ਦੁਸ਼ਮਣਾਂ ਨੂੰ ਮੂੰਹਤੋੜ ਜਵਾਬ ਦਿੰਦੇ ਦਿਖਾਈ ਦੇ ਰਹੇ ਹਨ ਸਿਨੇ ਪ੍ਰੇਮੀਆਂ ਨੇ ਜਿੱਥੇ ਇਸ ਨਵੇਂ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਉੱਥੇ ਜ਼ਿਆਦਾਤਰ ਨੇ ਇਸ ਨੂੰ ਪ੍ਰੋਫਾਇਲ ਪਿਕਚਰ ‘ਚ ਜਗ੍ਹਾ ਦਿੱਤੀ ਸਿਨੇ ਪ੍ਰੇਮੀ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ

ਫਿਲਮ ਰਿਲੀਜ਼ਿੰਗ ਤਾਰੀਕ ਦੇ ਐਲਾਨ ਤੋਂ ਪਹਿਲਾਂ ਹੀ ਬੁੱਕ ਮਾਈ ਸ਼ੋਅ ‘ਤੇ ਹੁਣ ਤੱਕ ਵੱਡੀ ਗਿਣਤੀ ‘ਚ ਸਿਨੇ ਪ੍ਰੇਮੀਆਂ ਨੇ ਫਿਲਮ ਦੇਖਣ ਦੀ ਇੱਛਾ ਪ੍ਰਗਟਾਈ ਹੈ ਫਿਲਮ ਦੇ ਟਰੇਲਰ ਵੀ ਇਸੇ ਮਹੀਨੇ ਆਉਣ ਦੀ ਉਮੀਦ ਹੈ ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਸੁਪਰ ਹੀਰੋ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਹਿਲੀਆਂ ਤਿੰਨ ਫਿਲਮਾਂ ਨੇ ਵੀ ਬਾਕਸ ਆਫਿਸ ‘ਤੇ ਧੁੰਮਾਂ ਪਾਉਂਦਿਆਂ ਸਫ਼ਲਤਾ ਦੇ ਝੰਡੇ ਗੱਡੇ ਹਨ

ਜਾਗਰੂਕਤਾ ਲਈ ਬਣਾਈ ਪਹਿਲੀ ਫਿਲਮ

ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਜਾਗਰੂਕਤਾ ਲਈ ਬਣਾਈ ਪਹਿਲੀ ਫਿਲਮ ‘ਐੱਮਐੱਸਜੀ ਦ ਮੈਸੰਜ਼ਰ’ ਤੇ ਆਦੀਵਾਸੀਆਂ ਦੇ ਜੀਵਨ ‘ਚ ਬਦਲਾਅ ਲਿਆਉਣ ਤੇ ਪਾਖੰਡਵਾਦ ਤਿਆਗਣ ਦਾ ਸੰਦੇਸ਼ ਦੇ ਰਹੀ ਪੂਜਨੀਕ ਗੁਰੂ ਜੀ ਦੀ ਦੂਜੀ ਫਿਲਮ ‘ਐੱਮਐੱਸਜੀ-2 ਦ ਮੈਸੰਜਰ’ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ 500 ਕਰੋੜ ਤੋਂ ਵੀ ਜ਼ਿਆਦਾ ਕਮਾਈ ਕਰਕੇ ਰਿਕਾਰਡ ਕਾਇਮ ਕੀਤੇ ਹਨ,  ਉੱਥੇ ਹੀ ਦੇਸ਼ ਭਗਤੀ ਤੇ ਕੌਮੀ ਸੁਰੱਖਿਆ ਦੀ ਭਾਵਨਾ ਨਾਲ ਲੈੱਸ ਪੂਜਨੀਕ ਗੁਰੂ ਜੀ ਦੀ ਤੀਜੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਨੇ 400 ਕਰੋੜ ਤੋਂ ਜ਼ਿਆਦਾ ਕਮਾਈ ਕਰਕੇ ਵੱਡੇ ਪਰਦੇ ‘ਤੇ ਤਹਿਲਕਾ ਮਚਾਇਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ