ਸੁਖਬੀਰ ਬਾਦਲ ਦੇ ਕਾਫ਼ਲੇ ‘ਤੇ ਪਥਰਾਅ

ਪਿੰਡ ਕੰਧਵਾਲਾ ਹਾਜ਼ਰ ਖਾਂ ਪੁਲਿਸ ਛਾਉਣੀ ‘ਚ ਤਬਦੀਲ

ਰਾਜਿੰਦਰ ਅਰਨੀਵਾਲਾ,ਵਿਧਾਨ ਸਭਾ ਹਲਕਾ ਜਲਾਲਾਬਾਦ ਪਿੰਡ ਕੰਧਵਾਲਾ ਹਾਜ਼ਰ ਖਾਂ ‘ਚ  ਅਕਾਲੀ-ਭਾਜਪਾ ਦੇ ਉਮੀਦਵਾਰ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੋਣ ਕਾਫ਼ਲੇ ਦੀਆਂ ਗੱਡੀਆਂ ‘ਤੇ ਲੋਕਾਂ ਦੇ ਇਕੱਠ ਨੇ ਪਥਰਾਅ ਕਰ ਦਿੱਤਾ ਹਮਲੇ ਪਿੱਛੋਂ ਪੁਲਿਸ ਨੇ ਪਿੰਡ ਨੂੰ  ਛਾਉਣੀ ‘ਚ ਤਬਦੀਲ ਕਰ ਦਿੱਤਾ ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਚੋਣ ਜਲਸਾ ਸੀ.

ਸ੍ਰੀ ਬਾਦਲ ਜਿਉਂ ਹੀ ਇਸ ਚੋਣ ਜਲਸੇ ਨੂੰ ਸੰਬੋਧਨ ਕਰਕੇ ਅਗਲੇ ਪੜਾਅ ਲਈ ਚੱਲੇ ਤਾਂ ਲੋਕਾਂ ਦੇ ਇਕੱਠ ਨੇ ਗੱਡੀਆਂ ‘ਤੇ ਪਥਰਾਅ ਕਰ ਦਿੱਤਾ ਹਾਲਾਂਕਿ ਪਥਰਾਅ ਦੌਰਾਨ ਸੁਖਬੀਰ ਬਾਦਲ ਦੀ ਗੱਡੀ ਕਾਫੀ ਅੱਗੇ ਲੰਘ ਗਈ ਸੀ ਜਦੋਂਕਿ ਕਾਫ਼ਲੇ ‘ਚ ਸ਼ਾਮਲ ਤਿੰਨ-ਚਾਰ ਗੱਡੀਆਂ ਦਾ ਨੁਕਸਾਨ ਹੋ ਗਿਆ ਇਸ ਪਥਰਾਅ ਵਿੱਚ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ

ਇਸ ਹਮਲੇ ਵਿੱਚ ਪਿੰਡ ਮੱਮੂ ਖੇੜਾ ਖਾਟਵਾਂ ਦੇ ਸਰਪੰਚ ਪ੍ਰਮਿੰਦਰ ਸਿੰਘ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਅਤੇ ਇਲਾਜ ਲਈ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਪਰ ਇਹ ਦੱਸਣ ਲਈ ਕੋਈ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਗੱਡੀਆਂ ‘ਤੇ ਪਥਰਾਅ ਤੋਂ ਬਾਅਦ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਇਸ ਦੌਰਾਨ ਮੌਕੇ ਤੋਂ ਟੁੱਟੇ ਵਾਹਨਾਂ ਨੂੰ ਜਲਦੀ ਨਾਲ ਹਟਾ ਦਿੱਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ