ਪ੍ਰਾਪਤੀ : ‘ਹਿੰਦ ਕਾ ਨਾਪਾਕ ਕੋ ਜਵਾਬ’ ਦੇ ਨਾਂਅ ਰਿਹਾ ਵੀਕੈਂਡ, ਦੂਜੇ ਦਿਨ ਵੀ ਹਾਊਸਫੁੱਲ ਰਹੇ ਦੇਸ਼ ਭਰ ਦੇ ਸਿਨੇਮਾਘਰ Hind Ka Napak Ko Jaaat
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ/ਸਰਸਾ। ਵੱਡੇ ਪਰਦੇ ‘ਤੇ ਧੁੰਮਾਂ ਪਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) Hind Ka Napak Ko Jaaat ਦਾ ਕ੍ਰੇਜ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਇਸ ਫਿਲਮ ਨੇ ਪਹਿਲੇ ਦਿਨ ਹੀ 15.10 ਕਰੋੜ ਦਾ ਰਿਕਾਰਡ ਬਿਜਨੈਸ ਕੀਤਾ ਇਸ ਵੀਕੈਂਡ ਭਾਵ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ਦੇ ਸਾਰੇ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ‘ਚ ਸਥਿੱਤ ਸਿਨੇਮਾਘਰ ਹਾਊਸਫੁੱਲ ਨਜ਼ਰ ਆਏ ਹਰ ਸਿਨੇਮਾਘਰ ‘ਤੇ ਟਿਕਟਾਂ ਲਈ ਦਰਸ਼ਕਾਂ ਦੀ ਭੀੜ ਦੇਖਣ ਨੂੰ ਮਿਲੀ ਲੋਕ ਲਾਈਨਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਐੱਮਐੱਸਜੀ ਟੀ ਸ਼ਰਟ ਤੇ ਐੱਮਐੱਸਜੀ ਕੈਪ ‘ਚ ਸਜੇ ਦਰਸ਼ਕਾਂ ਦਾ ਉਤਸ਼ਾਹ ਵੇਖਣਯੋਗ ਸੀ ਭਾਰਤ ‘ਚ ਲਗਭਗ 3000 ਸਕਰੀਨਾਂ ‘ਤੇ ਰਿਲੀਜ਼ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਸ਼ਨਿੱਚਰਵਾਰ ਨੂੰ ਉੱਤਰ ਭਾਰਤ ‘ਚ ਅਨੇਕ ਥਾਵਾਂ ‘ਤੇ ਲਗਾਤਾਰ ਨਾੱਨ ਸਟਾਪ ਚੱਲ ਰਹੀ ਹੈ ।
ਫਿਲਮ ਨਵੀਂ ਦਿੱਲੀ, ਮੁੰਬਈ, ਹੈਦਰਾਬਾਦ, ਲਖਨਊ, ਗਾਜੀਆਬਾਦ, ਨੋਇਡਾ, ਬੁਲੰਦਸ਼ਹਿਰ, ਸਹਾਰਨਪੁਰ, ਮੇਰਠ, ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਗੁੜਗਾਓਂ, ਫਰੀਦਾਬਾਦ, ਹਿਸਾਰ, ਸਰਸਾ, ਅੰਬਾਲਾ, ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਕਰਨਾਲ, ਯਮੁਨਾਨਗਰ, ਫਤਿਆਬਾਦ, ਸੋਨੀਪਤ, ਕੈਥਲ, ਪਾਣੀਪਤ, ਕੁਰੂਕਸ਼ੇਤਰ, ਭਿਵਾਨੀ, ਮਹਿੰਦਰਗੜ੍ਹ, ਜੀਂਦ, ਬਠਿੰਡਾ, ਮਲੋਟ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਜਲੰਧਰ, ਜੈਪੁਰ, ਅਲਵਰ, ਕੋਟਾ ਹਨੂੰਮਾਨਗੜ੍ਹ, ਸ੍ਰੀ ਗੰਗਾਨਗਰ ਸਮੇਤ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਸਮੇਤ ਵਿਦੇਸ਼ਾਂ ‘ਚ ਵੀ ਧਮਾਕੇਦਾਰ ਅੰਦਾਜ਼ ‘ਚ ਚੱਲ ਰਹੀ ਹੈ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ
ਟਿਕਟ ਖਿੜਕੀਆਂ ‘ਤੇ ਸਵੇਰ ਤੋਂ ਲੱਗਣ ਲੱਗਦੀ ਹੈ ਭੀੜ
ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ‘ਚ ਫਿਲਮ ਪ੍ਰਤੀ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਡਾ. ਐੱਮਐੱਸਜੀ ਦੀ ਫਿਲਮ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉੜੀਸਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧਪ੍ਰਦੇਸ਼, ਦਿੱਲੀ, ਚੰਡੀਗੜ੍ਹ ਆਦਿ ਸੂਬਿਆਂ ‘ਚ ਸਵੇਰ ਤੋਂ ਹੀ ਮਲਟੀਪਲੈਕਸ ਤੇ ਸਿਨੇਮਾ ਘਰਾਂ ‘ਚ ਐੱਮਐੱਸਜੀ ਪ੍ਰਸ਼ੰਸਕਾਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ ਪ੍ਰਸੰਸਕ ਨੱਚਦੇ ਗਾਉਂਦੇ, ਐੱਮਐੱਸਜੀ ਦੇ ਰੰਗ ‘ਚ ਰੰਗੇ ਫਿਲਮ ਦੇਖਣ ਪਹੁੰਚੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














