ਨਕਲੀ ਦਵਾਈਆਂ ‘ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਐਂਟੀ ਬਾਓਟਿਕ

ਨਕਲੀ ਦਵਾਈਆਂ ‘ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਐਂਟੀ ਬਾਓਟਿਕ

(ਏਜੰਸੀ) ਨਵੀਂ ਦਿੱਲੀ। ਦੇਸ਼ ‘ਚ ਵਿਕਣ ਵਾਲੀ ਦਵਾਈਆਂ ‘ਚ 0.1 ਫੀਸਦੀ ਤੇ 0.3 ਫੀਸਦੀ ਨਕਲੀ ਹੈ ਜਦੋਂਕਿ ਚਾਰ ਤੋਂ ਪੰਜ ਫੀਸਦੀ ਦਵਾਈਆਂ ਮਾਪਦੰਡਾਂ ‘ਤੇ ਖਰੀ ਨਹੀਂ ਉੱਤਰੀਆਂ ਨਿਕਲੀ ਦਵਾਈਆਂ ‘ਚ ਬਜ਼ਾਰ ‘ਚ ਸਭ ਤੋਂ ਜ਼ਿਆਦਾ ਐਂਟੀ ਬਾਓਟਿਕ ਵੇਚੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ‘ਤੇ ਮੋਟਾ ਮੁਨਾਫਾ ਮਿਲਦਾ ਹੈ।

ਸਰਕਾਰ ਦੇ ਇੱਕ ਦੇਸ਼ ਪੱਧਰੀ ਸਰਵੇਖਣ ‘ਚ ਇਹ ਗੱਲ ਸਾਮਹਣੇ ਆਈ ਹੈ, ਜਿਸ ਦੇ ਅੰਕੜੇ ਛੇਤੀ ਹੀ ਜਨਤਕ ਕੀਤੇ ਜਾਣਗੇ ਕੌਮੀ ਰਾਜਧਾਨੀ ‘ਚ ਬੁੱਧਵਾਰ ਤੋਂ ਸ਼ੁਰੂ ਹੋਈ ਇੰਟਰਨੈਸ਼ਨਲ ਆਥੈਂਟਿਕੇਸ਼ਨ ਕਾਨਫਰੰਸ ‘ਚ ਕੇਂਦਰੀ ਔਸ਼ਧੀ ਮਾਪਦੰਡ ਕੰਟਰੋਲ ਸੰਗਠਨ (ਸੀਡੀਐਸਸੀਓ) ਦੇ ਉਪ ਡਾਇਰੈਕਟਰ ਰੰਗਾ ਚੰਦਰਸ਼ੇਖਰ ਨੇ ਦੱਸਿਆ ਕਿ ਨਕਲੀ ਦਵਾਈਆਂ ਦੇ ਭਰੋਸੇਯੋਗ ਅੰਕੜਿਆਂ ਲਈ ਹੁਣ ਤੱਕ ਕੋਈ ਸਰਵੇਖਣ ਨਹੀਂ ਹੋਇਆ ਸੀ ਸਰਕਾਰ ਨੇ ਦੇਸ਼ ਭਰ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ‘ਚ ਦਵਾਈਆਂ ਦੀਆਂ ਦੁਕਾਨਾਂ ਤੋਂ 47 ਹਜ਼ਾਰ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਦੀ ਜਾਂਚ ‘ਚ ਪਾਇਆ ਗਿਆ ਹੈ ਕਿ ਦਵਾਈ ਬਜ਼ਾਰ ‘ਚ 0.1 ਤੋਂ 0.3 ਫੀਸਦੀ ਨਕਲੀਆਂ ਹਨ ਇਸ ਸਰਵੇਖਣ ‘ਚ ਇੱਕ ਸਵੈ ਸੇਵੀ ਸੰਸਥਾ ਦੀ ਵੀ ਮੱਦਦ ਲਈ ਗਈ ਹੈ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਨਗਲੀ ਦਵਾਈਆਂ ‘ਚ ਸਭ ਤੋਂ ਜ਼ਿਆਦਾ ਐਂਟੀਬਾਓਟਿਕ ਵਿਕਦੀ ਹੈ ਜਦੋਂÎਕ ਉਸ ਤੋਂ ਬਾਅਦ ਐਂਟੀ ਬੈਕਟੀਰੀਅਲ ਦਵਾਈਆਂ ਦਾ ਨੰਬਰ ਹੈ।

ਨਕਲੀ ਦਵਾਈਆਂ ‘ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਐਂਟੀ ਬਾਓਟਿਕ

ਦੇਸ ਦੇ ਕੁੱਲ ਦਵਾ ਬਜ਼ਾਰ ਦਾ ਆਕਾਰ ਲਗਭਗ ਇੱਕ ਲੱਖ 10 ਹਜ਼ਾਰ ਕਰੋੜ ਰੁਪਏ ਦਾ ਹੈ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਨਕਲ ਉਨ੍ਹਾਂ ਦਵਾਈਆਂ ਦੀ ਬਣਾਈ ਜਾਂਦੀ ਹੈ, ਜਿਨ੍ਹਾਂ ‘ਚ ਮੁਨਾਫਾ ਕਾਫ਼ੀ ਜ਼ਿਆਦਾ ਹੁੰਦਾ ਹੈ, ਭਾਵ ਜਿਨ੍ਹਾਂ ਦੇ ਉਤਪਾਦਨ ਤੇ ਵਿੱਕਰੀ ਮੁੱਲ ਦਾ ਅੰਤਰ ਜ਼ਿਆਦਾ ਹੁੰਦਾ ਹੈ ਚੰਦਰਸ਼ੇਖਰ ਨੇ ਕਿਹਾ ਕਿ ਇਸ ਤੋਂ ਇਲਾਵਾ ਚਾਰ ਤੋਂ ਪੰਜ ਫੀਸਦੀ ਦਵਾਈਆਂ ਮਾਪਦੰਡਾਂ ‘ਤੇ ਖਰੀ ਨਹੀਂ ਉੱਤਰ ਸਕੀਆਂ ਇਹ ਦਵਾਈਆਂ ਅਸਲ ‘ਚ ਵਿਨਿਰਮਾਤਾਵਾਂ ਵੱਲੋਂ ਬਣਾਈਆਂ ਗਈਆਂ ਸਨ ਹਾਲਾਂਕਿ ਇਨ੍ਹਾਂ ਦੇ ਮਾਪਦੰਡ ਤੋਂ ਕਮਤਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੇ ਭੰਡਾਰਨ ‘ਚ ਕਮੀ ਹੋ ਸਕਦੀ ਹੈ ਉਨ੍ਹਾਂ ਕਿਹਾ ਕਿ ਦੇਸ਼ ‘ਚ ਮੌਸਮੀ ਵਿਵਿਧਤਾ ਦੇ ਕਾਰਨ ਸਪਲਾਈ ਲੜੀ ‘ਚ ਦਵਾਈਆਂ ਨੂੰ ਨਮੀ ਆਦਿ ਤੋਂ ਬਚਾ ਪਾਉਣਾ ਮੁਸ਼ਕਲ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਰਸਾਇਣਕ ਸੰਰਚਨਾ ਪ੍ਰਭਾਵਿਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਨਿਰਯਾਤ ਤੋਂ ਪਹਿਲਾਂ ਸਾਰੀਆਂ ਦਵਾਈਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੇ ਮਾਪਦੰਡਾਂ ਤੋਂ ਘੱਟ ਪਾਏ ਜਾਣ ਦੀ ਸਥਿਤੀ ‘ਚ ਨਿਰਯਾਤ ਕੀਤੇ ਜਾਣ ਵਾਲੀ ਪੂਰੀ ਖੇਪ ਨੂੰ ਵਾਪਸ ਭੇਜਣ ਦੀ ਤਜਵੀਜ਼ ਹੈ ਨਿਰਯਾਤ ਕੀਤੀਆਂ ਜਾਣ ਵਾਲੀਆਂ ਦਵਾਈਆਂ ਲਈ ਡਰੱਗ ਆਰਥੇਂਟਿਕੇਸ਼ਨ ਐਂਡ ਵੇਰੀਫਿਕੇਸ਼ਨ ਐਪਲੀਕੇਸ਼ਨ (ਦਵਾਈ ਐਪ) ਵੀ ਬਣਾਇਆ ਗਿਆ ਹੈ, ਜਿਸ ਨਾਲ ਕਿਸੇ ਵੀ ਗੇੜ ‘ਚ ਦਵਾਈ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਸਕਦੀ ਹੈ ਸਰਕਾਰ ਘਰੇਲੂ ਬਜ਼ਾਰ ਲਈ ਵੀ ਦਵਾਈ ਐਪ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ, ਪਰ ਇਸਦੇ ਲਈ ਉਤਪਾਦਨ ਪਲਾਂਟ ‘ਚ ਜ਼ਰੂਰੀ ਬਦਲਾਅ ਕਾਫ਼ੀ ਮਹਿੰਗੇ ਹੋਣ ਕਾਰਨ ਕੰਪਨੀਆਂ ਹਾਲੇ ਇਸ ਦੇ ਲਈ ਤਿਆਰ ਨਹੀਂ  ਹਨ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਵਿਗਿਆਨ ਤੇ ਤਕਨੀਕੀ ਮੰਤਰੀ ਡਾ. ਹਰਸ਼ਵਰਧਨ ਨੇ ਕੀਤਾ ਵਕਤਾਵਾਂ ‘ਚ ਖਪਤਕਾਰ ਮਾਮਲੇ ਵਿਭਾਗ ਦੇ ਜੁਆਇੰਟ ਸਕੱਤਰ ਪੀ. ਵੀ ਰਾਮਾ ਸ਼ਾਸ਼ਤਰੀ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ