ਵੋਟਾਂ ਕਾਰਨ ਪੰਜ ਜ਼ਿਲ੍ਹਿਆਂ ‘ਚ ਰਹੇਗੀ ਛੁੱਟੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ਦੇ ਪੰਜ ਜਿਲਿਆਂ ਦੇ ਕੁਝ ਬੂਥਾਂ ‘ਤੇ ਕੱਲ੍ਹ ਹੋਣ ਵਾਲੀ ਮੁੜ ਪੋਲਿੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੰਮ੍ਰਿਤਸਰ, ਮੋਗਾ, ਮੁਕਤਸਰ, ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ 9 ਫਰਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨੈਗੋਸ਼ੀਏਬਲ ਇੰਸਟਰੂਮੈਂਟ  ਐਕਟ 1881 ਦੀ ਧਾਰਾ 25 ਅਧੀਨ ਇਨਾਂ ਪੰਜ ਜ਼ਿਲ੍ਹਿਆਂ ਵਿੱਚ ਪੈਂਦੇ ਸਾਰੇ ਸਰਕਾਰੀ ਦਫ਼ਤਰ/ ਬੋਰਡ/ ਕਾਰਪੋਰੇਸ਼ਨ/ ਸਿੱਖਿਅਕ ਸੰਸਥਾਵਾਂ ਤੇ ਹੋਰ ਸਰਕਾਰੀ ਅਦਾਰੇ 9 ਫਰਵਰੀ ਨੂੰ ਬੰਦ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ