ਪੰਜਾਬ ਦੀ ਆਪ ਸਰਕਾਰ ਦੇ ਰਾਹ ਚੱਲੀ ਮਨੋਹਰ ਸਰਕਾਰ : ਹਰਿਆਣਾ ’ਚ ਭ੍ਰਿਸ਼ਟਾਚਾਰ ਰੋਕਣ ਲਈ ਬਣਾਈ ਹਾਈਪਾਵਰ ਕਮੇਟੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀਰਵਾਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਤੇ ਜ਼ਿਲਾ ਮੁਖੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨਾਂ ਕਿਹਾ ਕਿ ਵਿਜੀਲੈਂਸ ਨੂੰ ਹੋਰ ਵੀ ਮਜ਼ਬੂਤ ਕਰਾਂਗੇ ਤੇ ਇਸ ਦਾ ਮੰਡਲ ਪੱਧਰ ਤੱਕ ਵਿਸਥਾਰ ਕੀਤਾ ਜਾਵੇਗਾ। ਇੱਕ ਕਰੋੜ ਤੋਂ ਘੱਟ ਤੇ ਸ਼੍ਰੇਣੀ ਏ, ਬੀ ਤੇ ਸੀ ਦੇ ਕਰਮਚਾਰੀਆਂ ਲਈ ਮੰਡਲ ਪੱਧਰੀ ਟੀਮ ਕੇਸ ’ਤੇ ਕੰਮ ਕਰੇਗੀ। ਸੀਐਮ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਨਹੀਂ ਹੋਣ ਦਿਆਂਗੇ। ਇਸ ਦੌਰਾਨ ਉਨਾਂ ਨੇ ਵੱਡਾ ਐਲਾਨ ਵੀ ਕੀਤਾ। ਸੀਐਮ ਨੇ ਮੁੱਖ ਸਕੱਤਰ ਦੀ ਅਗਵਾਈ ’ਚ ਭ੍ਰਿਸ਼ਟਾਚਾਰ ਖਿਲਾਫ ਹਾਈ ਪਾਵਰ ਕਮੇਟੀ (High Power Committee ) ਬਣਾਉਣ ਦਾ ਐਲਾਨ ਕੀਤਾ।
ਡੀਜੀਪੀ ਅਤੇ ਵਿਜੀਲੈਂਸ ਦੇ ਡਾਇਰੈਕਟਰ ਸਮੇਤ ਸਾਰੇ ਉੱਚ ਅਧਿਕਾਰੀ ਕਮੇਟੀ ਵਿੱਚ ਸ਼ਾਮਲ ਹੋਣਗੇ। ਕਮੇਟੀ ਹਰ ਮਹੀਨੇ ਮੀਟਿੰਗ ਕਰੇਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਵਿਜੀਲੈਂਸ ਟੀਮ ਨੂੰ ਮਜ਼ਬੂਤ ਕੀਤਾ ਗਿਆ ਹੈ। ਪਿਛਲੇ ਕੁੱਝ ਦਿਨਾਂ ਵਿੱਚ 98 ਸ਼ਿਕਾਇਤਾਂ ਮਿਲੀਆਂ ਹਨ। ਅੰਤੋਦਿਆ ਮੇਲੇ ਦਾ ਤੀਜਾ ਦੌਰ ਹੁਣ ਮਈ ਵਿੱਚ ਸ਼ੁਰੂ ਹੋਵੇਗਾ। ਕਰਜ਼ੇ ਲਈ ਹੁਣ ਤੱਕ 142000 ਲੋਕਾਂ ਨੇ ਅਪਲਾਈ ਕੀਤਾ ਹੈ। ਇਨ੍ਹਾਂ ਵਿੱਚੋਂ 82000 ਦੀ ਤਸਦੀਕ ਹੋ ਚੁੱਕੀ ਹੈ। ਸਰਕਾਰ ਦਾ ਮੁੱਖ ਟੀਚਾ ਸਲਾਨਾ ਰੁਪਏ ਦੀ ਆਮਦਨ ਵਾਲੇ ਪਰਿਵਾਰਾਂ ਦੀ ਆਮਦਨ ਵਧਾਉਣਾ ਹੈ।
ਨਵਾਂ ਐਚਆਰ ਵਿਭਾਗ ਬਣਾਉਣ ਦਾ ਐਲਾਨ
ਹਰਿਆਣਾ ’ਚ ਕਰਮਚਾਰੀਆਂ ਲਈ ਨਵਾਂ ਐਚਆਰ ਵਿਭਾਗ ਬਣੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਦਾ ਐਲਾਨ ਕੀਤਾ ਹੈ। ਇਹ ਵਿਭਾਗ ਕਰਮਚਾਰੀਆਂ ਦੇ ਤਬਾਦਲੇ, ਸੇਵਾ ਵੇਰਵਾ, ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਸਬੰਧੀ ਮਾਮਲੇ ਨੂੰ ਵੇਖੇਗਾ। ਖਾਸ ਗੱਲ ਇਹ ਹੈ ਕਿ ਵਿਭਾਗ ਮੁੱਖ ਮੰਤਰੀ ਕੋਲ ਰਹੇਗਾ ਤੇ ਚੰਦਰਸ਼ੇਖਰ ਖਰੇ ਵਿਭਾਗ ਦੇ ਅਧਿਕਾਰੀ ਹੋਣਗੇ। ਬੈਠਕ ਦੇ ਦੌਰਾਨ ਸੀਐਮ ਮਨੋਹਰ ਲਾਲ ਨੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਤੋਂ ਫੀਡਬੈਕ ਲਿਆ। ਪੇਪਰ ’ਚ ਨਕਲ ਕਰਵਾਉਣ ਵਾਲੇ ਗਿਰੋਹ, ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਰਗੇ ਮੁੱਦਿਆਂ ’ਤੇ ਅਧਿਕਾਰੀਆਂ ਨਾਲ ਗੱਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ