ਸਕੂਲੀ ਯੂਨੀਫਾਰਮ ਸਬੰਧੀ ਲਗਾਈ ਫਟਕਾਰ
ਚੰਡੀਗੜ੍ਹ। ਵਕੀਲ ਐੱਚ.ਸੀ. ਅਰੋੜਾ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਰਦੀਆਂ ਦੀ ਯੂਨੀਫਾਰਮ ਅਜੇ ਤੱਕ ਨਾ ਮਿਲਣ ਸਬੰਧੀ ਹਾਈਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਗਈ ਸੀ, ਜਿਸ ‘ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਦੋਹਾਂ ਨੂੰ 2 ਹਫਤੇ ਵਿੱਚ ਫੈਸਲਾ ਲੈਣ ਲਈ ਕਿਹਾ ਹੈ। ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਯੂਨੀਫਾਰਮ ਦੇਣ ਲਈ 64 ਕਰੋੜ ਵਿੱਚੋਂ ਸਿਰਫ 16 ਕਰੋੜ ਹੀ ਜਾਰੀ ਕੀਤੇ ਹਨ ਅਤੇ 48 ਕਰੋੜ ਰੁਪਏ ਸਰਕਾਰ ਨੇ ਆਪਣੇ ਕੋਲ ਹੀ ਰੱਖ ਲਏ ਹਨ। ਭਾਵ ਬੱਚਿਆਂ ਲਈ ਸਰਦੀਆਂ ਦੀ ਯੂਨੀਫਾਰਮ ਖਰੀਦਣ ਲਈ ਪਰਤੀ ਵਿਦਿਆਰਥੀ ਸਿਰਫ 100 ਰੁਪਏ ਹੀ ਜਾਰੀ ਕੀਤੇ ਗਏ। ਜਦੋਂ ਕਿ 400 ਰੁਪਏ ਪ੍ਰਤੀ ਵਿਦਿਆਰਥੀ ਜਾਰੀ ਕੀਤੇ ਜਾਣੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।