ਸੀਬੀਆਈ ‘ਚ ਜੰਗ : ਸੀਬੀਆਈ ਚੀਫ਼ ਨੇ ਰਾਕੇਸ਼ ਅਸਥਾਨਾ ਤੋਂ ਖੋਹੀ ਸਾਰੀ ਜ਼ਿੰਮੇਵਾਰੀ
ਦੇਵੇਂਦਰ ਕੁਮਾਰ ਨੂੰ 7 ਦਿਨਾਂ ਦੀ ਸੀਬੀਆਈ ਹਿਰਾਸਤ ‘ਚ ਭੇਜਿਆ
ਏਜੰਸੀ, ਨਵੀਂ ਦਿੱਲੀ
ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ ਮਿਲੀ ਹੈ ਅਦਾਲਤ ਨੇ ਸੋਮਵਾਰ ਤੱਕ ਉਨ੍ਹਾਂ ਦੀ ਗ੍ਰਿਫ਼ਤਾਰ ‘ਤੇ ਰੋਕ ਲਾ ਦਿੱਤੀ ਹੈ ਹਾਈਕੋਰਟ ਨੇ ਇਸ ਮਾਮਲੇ ਨਾਲ ਜੁੜੇ ਸਾਰੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਦਾ ਆਦੇਸ਼ ਦਿੱਤਾ ਹੈ
ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ 2 ਵਜੇ ਦਿਨ ‘ਚ ਹੋਵੇਗੀ ਸੀਬੀਆਈ ਦੇ ਡੀਐਸਪੀ ਦਵਿੰਦਰ ਕੁਮਾਰ ਨੂੰ ਅਦਾਲਤ ਨੇ ਇਸ ਮਾਮਲੇ ‘ਚ 7 ਦਿਨਾਂ ਦੀ ਹਿਰਾਸਤ ‘ਚ ਭੇਜ ਦਿੱਤਾ ਹੈ ਡੀਐਸਪੀ ਦੇਵੇਂਦਰ ਨੇ ਵੀ ਐਫਆਈਆਰ ਰੱਦ ਕਰਾਉਣ ਤੇ ਜ਼ਮਾਨਤ ਲਈ ਹਾਈਕੋਰਟ ਦਾ ਰੁਖ ਕੀਤਾ ਸੀ ਇੱਧਰ ਇਸ ਮਾਮਲੇ ‘ਚ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ ਝੱਲ ਰਹੇ ਰਾਕੇਸ਼ ਅਸਥਾਨਾ ਤੋਂ ਉਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਲੈ ਲਈ ਹੈ
ਕੀ ਹੈ ਪੂਰਾ ਮਾਮਲਾ
ਤਾਜਾ ਵਿਵਾਦ ਹਵਾਲਾ ਤੇ ਮਨੀ ਲਾਂਡ੍ਰਿੰਗ ਦੇ ਮੁਲਜ਼ਮ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਕੇਸ ‘ਚ ਦੋ ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਨਾਲ ਜੁੜਿਆ ਹੈ ਇਸ ਕੇਸ ‘ਚ ਸੀਬੀਆਈ ਡਾਇਰੈਕਟਰ ਦੇ ਨਿਰਦੇਸ਼ ‘ਤੇ ਉਨ੍ਹਾਂ ਖਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਸੀਬੀਆਈ ‘ਚ ਘਮਸਾਨ ਮੱਚਿਆ ਹੋਇਆ ਹੈ
ਸੋਮਵਾਰ ਨੂੰ ਹੋਏ ਸਨ ਡੀਐਸਪੀ ਦਵਿੰਦਰ ਕੁਮਾਰ ਗ੍ਰਿਫ਼ਤਾਰ
ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਮਾਮਲੇ ‘ਚ ਕੱਲ੍ਹ ਸੀਬੀਆਈ ਦੇ ਹੀ ਡੀਐੱਸਪੀ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਦੇਵੇਂਦਰ ਕੁਮਾਰ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ ਪੇਸ਼ੀ ਦੌਰਾਨ ਸੀਬੀਆਈ ਨੇ ਆਪਣੀ ਏਜੰਸੀ ਖਿਲਾਫ ਹੀ ਵੱਡਾ ਬਿਆਨ ਦਿੱਤਾ ਡੀਐਸਪੀ ਦੇਵੇਂਦਰ ਕੁਮਾਰ ਦੇ 10 ਦਿਨਾਂ ਦਾ ਰਿਮਾਂਡ ਮੰਗਦਿਆਂ ਸੀਬੀਆਈ ਨੇ ਕਿਹਾ ਕਿ ਏਜੰਸੀ ‘ਚ ਜਾਂਚ ਦੇ ਨਾਂਅ ‘ਤੇ ਉਗਰਾਹੀ ਦਾ ਧੰਦਾ ਚਲਾ ਰਿਹਾ ਹੈ
ਮੋਦੀ ਸਰਕਾਰ ‘ਚ ਸੰਵਿਧਾਨ ਨੂੰ ਖਤਰਾ :
ਪਟਨਾ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਕੌਮੀ ਪ੍ਰੀਸ਼ਦ ਦੇ ਮੈਂਬਰ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨੱ੍ਹਈਆ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਗਵਾਈ ਵਾਲੀ ਮੋਦੀ ਸਰਕਾਰ ਦੇ ਕਾਰਜਕਾਲ ‘ਚ ਜਿੱਥੇ ਸੰਵਿਧਾਨ ਖਤਰੇ ‘ਚ ਹੈ ਉੱਥੇ ਸੰਵਿਧਾਨਿਕ ਸੰਸਥਾ ‘ਤੇ ਆਏ ਦਿਨ ਹਮਲੇ ਹੋ ਰਹੇ ਹਨ
ਕੁਮਾਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਕਪਾ ਦੀ 25 ਅਕਤੂਬਰ ਨੂੰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ‘ਚ ‘ਭਾਜਪਾ ਹਟਾਓ-ਦੇਸ਼ ਬਚਾਓ’ ਰੈਲੀ ਬਿਹਾਰ ਤੇ ਦੇਸ਼ ਦੀ ਭਾਵਨਾ ਸਬੰਧੀ ਕੀਤੀ ਜਾ ਰਹੀ ਹੈ ਮੋਦੀ ਸਰਕਾਰ ਦੇ ਕਾਰਜਕਾਲ ‘ਚ ਸੰਵਿਧਾਨ ਖਤਰੇ ‘ਚ ਹੈ ਤੇ ਇਸ ਨੂੰ ਬਚਾਉਣ ਲਈ ਜੇਕਰ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਕੌਮੀ ਪ੍ਰਧਾਨ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਗੇ ਆਉਂਦੇ ਹਨ ਤਾਂ ਉਹ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਦੇ ਸਾਥ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।