BSF ਨੇ ਕੀਤੀ ਫਾਜ਼ਿਲਕਾ ਜਿ਼ਲ੍ਹੇ ‘ਚੋਂ 22 ਕਰੋੜ ਦੀ ਹੈਰੋਇਨ ਬਰਾਮਦ

Fazilka heroin recovered | ਬੀਐਸਐਫ਼ ਨੂੰ ਖੇਤਾਂ ’ਚੋਂ ਮਿਲੇ ਚਾਰ ਪੈਕੇਟ, ਪਾਕਿ ਲਿਫਾਫਾ ਵੀ ਬਰਾਮਦ

ਫਾਜ਼ਿਲਕਾ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਕ ਵਾਰ ਫਿਰ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਬੀਐਸਐਫ ਦੇ ਜਵਾਨਾਂ (Fazilka heroin recovered) ਨੇ ਅਬੋਹਰ ਸੈਕਟਰ ਅਧੀਨ ਪੈਂਦੇ ਫਾਜ਼ਿਲਕਾ ਕਸਬੇ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿੱਚੋਂ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ। ਇਸ ਨੂੰ ਪਾਕਿਸਤਾਨੀ ਲਿਫ਼ਾਫ਼ੇ ਵਿੱਚ ਪਾ ਕੇ ਭਾਰਤੀ ਸਰਹੱਦ ਵਿੱਚ ਸੁੱਟ ਦਿੱਤਾ ਗਿਆ।

ਬੀਐਸਐਫ ਵੱਲੋਂ ਜਾਰੀ ਸੂਚਨਾ ਦੇ ਆਧਾਰ ’ਤੇ ਇਹ ਖੇਪ ਪਿੰਡ ਝਿੰਗੜ ਭੈਣੀ ਤੋਂ ਮਿਲੀ। ਬੀਐਸਐਫ ਨੂੰ ਪਿੰਡ ਦੇ ਹੀ ਵਿਅਕਤੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਜ਼ਮੀਨ ’ਤੇ ਕੁਝ ਅਣਪਛਾਤੇ ਪੈਕਟ ਪਏ ਹਨ। ਬੀਐਸਐਫ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਪਰੋਕਤ ਖੇਤਾਂ ਵਿੱਚੋਂ 3 ਪੈਕੇਟ ਪੀਲੀ ਟੇਪ ਵਿੱਚ ਲਪੇਟੇ ਹੋਏ ਅਤੇ ਇੱਕ ਪੈਕੇਟ ਅੱਧਾ ਭਰਿਆ ਹੋਇਆ ਮਿਲਿਆ। ਬੀਐਸਐਫ ਨੇ ਨੇੜੇ ਪਿਆ ਇੱਕ ਪਾਕਿਸਤਾਨੀ ਲਿਫ਼ਾਫ਼ਾ ਵੀ ਜ਼ਬਤ ਕੀਤਾ ਹੈ।

ਹੈਰੋਇਨ 3 ਪੈਕੇਟਾਂ ਵਿੱਚ ਪਹੁੰਚਾਈ ਗਈ

ਬੀਐਸਐਫ ਨੇ ਖੇਤਾਂ ਵਿੱਚੋਂ ਹੈਰੋਇਨ ਦੇ ਕੁੱਲ 4 ਪੈਕਟ ਬਰਾਮਦ ਕੀਤੇ ਹਨ। ਜਾਂਚ ਤੋਂ ਬਾਅਦ ਜਦੋਂ ਇਨ੍ਹਾਂ ਨੂੰ ਤੋਲਿਆ ਗਿਆ ਤਾਂ ਚਾਰਾਂ ਦਾ ਕੁੱਲ ਵਜ਼ਨ 3.775 ਕਿਲੋ ਦੱਸਿਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 22.65 ਕਰੋੜ ਰੁਪਏ ਬਣਦੀ ਹੈ। ਬੀਐਸਐਫ ਨੇ ਖੇਪ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ