Heroin Seized Tarn Taran: ਚਾਰ ਅਰਬ ਦੀ ਹੈਰੋਇਨ ਸਮੇਤ ਇੱਕ ਕਾਬੂ, ਇੰਗਲੈਂਡ ਤੇ ਪਾਕਿਸਤਾਨ ਨਾਲ ਕੁਨੈਕਸ਼ਨ
Heroin Seized Tarn Taran: (ਰਾਜਨ ਮਾਨ) ਅੰਮ੍ਰਿਤਸਰ। ਇਕ ਪਾਸੇ ਭਾਰਤ ਪਾਕਿਸਤਾਨ ਦਰਮਿਆਨ ਜੰਗ ਦੇ ਬੱਦਲ ਹਨ ਦੂਜੇ ਪਾਸੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਿਰੰਤਰ ਜਾਰੀ ਹੈ। ਅੱਜ ਤਰਨ ਤਾਰਨ ਪੁਲਿਸ ਨੇ ਯੂਕੇ-ਅਧਾਰਤ ਡਰੱਗ ਹੈਂਡਲਰ ਲਾਲੀ ਵੱਲੋਂ ਚਲਾਏ ਜਾ ਰਹੇ ਪਾਕਿ-ਆਈਐਸਆਈ ਸਮਰਥਿਤ ਨਾਰਕੋ-ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ 425 ਕਰੋੜ ਰੁਪਏ ਦੀ ਕੀਮਤ ਦੀ 85 ਕਿਲੋ ਹੈਰੋਇਨ ਫੜੀ ਹੈ ਅਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: Tribute Agniveer: ਅਗਨੀਵੀਰ ਅਕਾਸ਼ਦੀਪ ਨੂੰ ਵੱਡੀ ਗਿਣਤੀ ’ਚ ਸ਼ਰਧਾਂਜਲੀ ਦੇਣ ਪਹੁੰਚੇ ਲੋਕ
ਗ੍ਰਿਫ਼ਤਾਰ ਕੀਤੇ ਗਏ ਕਾਰਕੁੰਨ ਦੀ ਪਛਾਣ ਅਮਰਜੋਤ ਸਿੰਘ ਉਰਫ਼ ਜੋਤਾ ਸੰਧੂ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਪਿੰਡ ਭਿੱਟੇਵਾੜ ਵਿਖੇ ਆਪਣੀ ਰਿਹਾਇਸ਼ ਨੂੰ ਨੈੱਟਵਰਕ ਲਈ ਇੱਕ ਪ੍ਰਮੁੱਖ ਗੁਪਤ ਟਿਕਾਣੇ ਵਜੋਂ ਵਰਤ ਰਿਹਾ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਸ਼ੀ ਅਮਰਜੋਤ ਆਪਣੇ ਯੂਕੇ-ਅਧਾਰਤ ਡਰੱਗ ਹੈਂਡਲਰ ਲਾਲੀ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ ਅਤੇ ਸਰਹੱਦ ਪਾਰ ਦੇ ਨਸ਼ਾ ਤਸਕਰਾਂ ਤੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ ।
ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਮਰਜੋਤ ਆਪਣੇ ਯੂਕੇ-ਅਧਾਰਤ ਹੈਂਡਲਰ ਲਾਲੀ ਦੇ ਇਸ਼ਾਰੇ ’ਤੇ ਸਰਹੱਦ ਪਾਰ ਦੇ ਤਸਕਰਾਂ ਤੋਂ ਪ੍ਰਾਪਤ ਕਰ ਰਿਹਾ ਸੀ ਖੇਪ : ਡੀਜੀਪੀ ਗੌਰਵ ਯਾਦਵ
ਉਨ੍ਹਾਂ ਅੱਗੇ ਕਿਹਾ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਅਮਰਜੋਤ ਨੇ ਵੱਖ-ਵੱਖ ਸਰਹੱਦੀ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਪਲਾਈ ਕਰਨ ਲਈ ਸਥਾਨਕ ਸਪਲਾਇਰਾਂ ਤੱਕ ਪਹੁੰਚਾਇਆ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। Heroin Seized Tarn Taran