Hemant Soren ਸਰਕਾਰ ਨੇ ਵਿਧਾਨ ਸਭਾ ’ਚ ਵਿਸ਼ਵਾਸ ਮਤ ਕੀਤਾ ਹਾਸਲ

Jharkhand Legislative Assembly | ਝਾਰਖੰਡ ’ਚ Hemant Soren ਸਰਕਾਰ ਨੇ ਵਿਧਾਨ ਸਭਾ ’ਚ ਵਿਸ਼ਵਾਸ ਮਤ ਕੀਤਾ ਹਾਸਲ

ਰਾਂਚੀ (ਏਜੰਸੀ)। ਝਾਰਖੰਡ ਵਿੱਚ ਹੇਮੰਤ ਸੋਰੇਨ ਸਰਕਾਰ ਨੇ ਅੱਜ ਵਿਧਾਨ ਸਭਾ ਵਿੱਚ ਵਿਸ਼ਵਾਸ ਮਤ (Jharkhand Legislative Assembly) ਜਿੱਤ ਲਿਆ ਹੈ। ਸਦਨ ’ਚ ਭਰੋਸੇ ਦੇ ਮਤੇ ’ਤੇ ਚਰਚਾ ਤੋਂ ਬਾਅਦ ਹੇਮੰਤ ਸੋਰੇਨ ਸਰਕਾਰ ਦੇ ਪੱਖ ’ਚ 48 ਵੋਟਾਂ ਪਈਆਂ ਜਦਕਿ ਵਿਰੋਧ ’ਚ ਕੋਈ ਵੋਟ ਨਹੀਂ ਪਿਆ। 82 ਮੈਂਬਰੀ ਝਾਰਖੰਡ ਵਿਧਾਨ ਸਭਾ ਵਿੱਚ ਬਹੁਮਤ ਲਈ 42 ਵਿਧਾਇਕਾਂ ਦੀ ਲੋੜ ਹੈ ਅਤੇ ਹੇਮੰਤ ਸਰਕਾਰ ਨੇ 48 ਵੋਟਾਂ ਹਾਸਲ ਕਰਕੇ ਸਦਨ ਵਿੱਚ ਆਪਣੀ ਤਾਕਤ ਦਿਖਾਈ। ਵਿਧਾਨ ਸਭਾ ਦੇ ਸਪੀਕਰ ਰਬਿੰਦਰ ਨਾਥ ਮਹਤੋ ਨੇ ਸਦਨ ਵਿੱਚ ਹੇਮੰਤ ਸੋਰੇਨ ਸਰਕਾਰ ਦੇ ਭਰੋਸੇ ਦੇ ਮਤੇ ਦੇ ਹੱਕ ਵਿੱਚ 48 ਅਤੇ ਵਿਰੋਧ ਵਿੱਚ ਜ਼ੀਰੋ ਵੋਟਾਂ ਪੈਣ ਦਾ ਐਲਾਨ ਕੀਤਾ। ਵੋਟਿੰਗ ਸਮੇਂ ਭਾਜਪਾ ਵਿਧਾਇਕ ਸਦਨ ​​ਤੋਂ ਵਾਕਆਊਟ ਕੀਤਾ। Jharkhand Legislative Assembly

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ