ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਨਾਲ ਲੱਗਦੀ ਸਿਆਮ ਸਿੰਘ ਢਾਣੀ ‘ਚ ਪ੍ਰੇਮੀ ਮਨਜੀਤ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਆਪਣੇ ਬੇਟੇ ਗੁਰਪ੍ਰੀਤ ਇੰਸ਼ਾਂ ਤੇ ਨੂੰਹ ਆਰਜ਼ੂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੇ ਆਪਣੇ ਨਿਵਾਸ ਸਥਾਨ ਤੇ ਨਾਮ ਚਰਚਾ ਕਰਵਾਈ ਗਈ। ਉਪਰੰਤ ਇੱਕ ਲੋੜਵੰਦ ਪਰਿਵਾਰ ਨੂੰ ਮਹੀਨੇ ਭਰ ਦਾ ਰਾਸ਼ਨ ਵੀ ਦਿੱਤਾ ਗਿਆ।
Welfare Work
ਨਾਮ ਚਰਚਾ ਦੀ ਸ਼ੁਰੂਆਤ ਪਿੰਡ ਟਿੱਬੀ ਰਵਿਦਾਸਪੂਰਾ ਦੇ ਪ੍ਰੇਮੀ ਸੇਵਕ ਪ੍ਰਕਾਸ਼ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਕੀਤੀ, ਨਾਮ ਚਰਚਾ ‘ਚ ਸਿਆਮ ਸਿੰਘ ਢਾਣੀ, ਪਿੰਡ ਟਿੱਬੀ ਰਵਿਦਾਸਪੂਰਾ ਸਮੇਤ ਸੁਨਾਮ ਸ਼ਹਿਰ ਚੋਂ ਵੀਂ ਸਾਧ-ਸੰਗਤ ਪੁੱਜੀ। ਇਸ ਨਾਮ ਚਰਚਾ ‘ਚ ਕਵੀਰਾਜ ਵੀਰਾਂ ਨੇ ਦਰਬਾਰ ਦੇ ਪਵਿੱਤਰ ਗ੍ਰੰਥਾਂ ਵਿੱਚੋ ਸ਼ਬਦ ਬਾਣੀ ਤੇ ਵਿਆਖਿਆ ਕੀਤੀ ਅਤੇ ਆਖਰ ‘ਚ ਸਾਧ-ਸੰਗਤ ਵੱਲੋਂ ਸਰਬੱਤ ਦੇ ਭਲੇ ਲਈ 10 ਮਿੰਟਾਂ ਲਈ ਸਿਮਰਨ ਕੀਤਾ ਗਿਆ।
ਨਾਮ ਚਰਚਾ ਉਪਰੰਤ ਮਨਜੀਤ ਸਿੰਘ ਇੰਸਾਂ ਨੇ ਕਿਹਾ ਕਿ ਆਪਾਂ ਸਭ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਮੇਸ਼ਾਂ ਹੀ ਇਨਸਾਨੀਅਤ ਦੀ ਸੇਵਾ ਕਰਨ ਅਤੇ ਕਿਸੇ ਵੀ ਖੁਸ਼ੀ ਗ਼ਮੀ ਦੇ ਮੌਕੇ ਤੇ ਲੋੜਵੰਦਾਂ ਦੀ ਮੱਦਦ ਕਰਨਾ ਹੀ ਸਿਖਾਇਆ ਗਿਆ ਹੈ ਜਿਸ ਤਹਿਤ ਅੱਜ ਉਹ ਆਪਣੇ ਬੱਚਿਆਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਇਕ ਲੋੜਵੰਦ ਪਰਿਵਾਰ ਨੂੰ ਰਾਸ਼ਨ (Welfare Work) ਦੇ ਰਹੇ ਹਨ।
ਇਸ ਮੌਕੇ 85 ਮੈਂਬਰ ਅਮਰਿੰਦਰ ਸਿੰਘ ਬੱਬੀ, ਸਿਆਮ ਸਿੰਘ ਇੰਸ਼ਾਂ, ਊਤਮ ਭੰਡਾਰੀ, ਰਮੇਸ਼ ਕੁਮਾਰ ਇੰਸਾਂ, ਗੁਰਜੀਤ ਮੀਤਾ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਪਾਲੀ ਇੰਸਾਂ, ਗੁਰਦੀਪ ਸਿੰਘ ਇੰਸਾਂ, ਜੋਰਾ ਸਿੰਘ ਇੰਸਾਂ, ਸੁਖਵਿੰਦਰ ਬਾਬਾ ਇੰਸਾਂ, ਅਜਮੇਰ ਸਿੰਘ ਇੰਸਾਂ ਅਤੇ ਹੋਰ ਸਾਧ-ਸੰਗਤ ਹਾਜਰ ਸੀ।