ਲੜਕੀ ਦੇ ਵਿਆਹ ’ਚ ਆਰਥਿਕ ਤੌਰ ’ਤੇ ਕੀਤੀ ਮੱਦਦ

Welfare-Work
ਸ਼ੁਤਰਾਣਾ: ਲੜਕੀ ਦੇ ਵਿਆਹ ਲਈ ਪਰਿਵਾਰ ਨੂੰ ਆਰਥਿਕ ਮਦਦ ਸੌਂਪਦੇ ਹੋਏ ਜਿੰਮੇਵਾਰ।

(ਭੂਸ਼ਨ ਸਿੰਗਲਾ) ਪਾਤੜਾਂ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਆਏ ਦਿਨ ਮਾਨਵਤਾ ਭਲਾਈ ਕਾਰਜਾਂ ਵਿੱਚ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸ਼ੁਤਰਾਣਾ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਆਰਥਿਕ ਤੌਰ ’ਤੇ ਮੱਦਦ ਕੀਤੀ ਗਈ ਹੈ। Welfare Work

ਇਹ ਵੀ ਪੜ੍ਹੋ: ਸੇਵਾਦਾਰ ਸ਼ਿਮਲਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਇਸ ਸਬੰਧੀ ਬਲਾਕ ਦੇ ਜਿੰਮੇਵਾਰਾਂ ਨੇ ਆਖਿਆ ਕਿ ਸਾਧ-ਸੰਗਤ ਵੱਲੋਂ ਜਗਿੰਦਰੋ ਦੇਵੀ ਪਤਨੀ ਬੁਜਾ ਰਾਮ ਗੁਲਜਾਰਪੁਰਾ ਠੱਰੂਆ ਬਲਾਕ ਸ਼ੁਤਰਾਣਾ ਦੀ ਬੇਟੀ ਦੀ ਸ਼ਾਦੀ ਵਿੱਚ ਆਰਥਿਕ ਮੱਦਦ ਕੀਤੀ ਗਈ ਹੈ ਅਤੇ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਉਨਾਂ ਵੱਲੋਂ ਇਹ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਕੀਤਾ ਗਿਆ ਹੈ। Welfare Work

LEAVE A REPLY

Please enter your comment!
Please enter your name here