ਭਾਰਤੀ ਹਵਾਈ ਫੌਜ ਨੂੰ ਮਿਲਿਆ ਸਵਦੇਸ਼ੀ ਲੜਾਕੂ ਹੈਲੀਕਾਪਟਰ 

ਰਾਜਨਾਥ ਸਿੰਘ ਨੇ ਇਸ ਨੂੰ ਪ੍ਰਚੰਡ ਦਾ ਨਾਂਅ ਦਿੱਤਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਵਾਈ ਫੌਜ ਨੂੰ ਸੋਮਵਾਰ ਨੂੰ ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰ (LCH) ਮਿਲਿਆ ਹੈ। ਇਸ ਦੀ ਤੋਪ ਹਰ ਮਿੰਟ 750 ਗੋਲੀਆਂ ਦਾਗ ਸਕਦੀ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਕਾਰਨ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਪ੍ਰਚੰਡ ਦਾ ਨਾਂ ਦਿੱਤਾ ਹੈ। ਇਸ ਹੈਲੀਕਾਪਟਰ ਵਿੱਚ ਰਾਜਨਾਥ ਸਿੰਘ ਨੇ ਉਡਾਣ ਭਰੀ। ਉਨ੍ਹਾਂ ਕਿਹਾ ਕਿ ਪ੍ਰਚੰਡ ਨੂੰ ਹਵਾਈ ਫੌਜ ਵਿੱਚ ਸ਼ਾਮਲ ਕਰਨ ਲਈ ਨਵਰਾਤਰੀ ਤੋਂ ਵਧੀਆ ਸਮਾਂ ਅਤੇ ਰਾਜਸਥਾਨ ਦੀ ਧਰਤੀ ਤੋਂ ਵਧੀਆ ਥਾਂ ਹੋਰ ਨਹੀਂ ਹੋ ਸਕਦੀ। ਇਹ ਭਾਰਤ ਦਾ ਜਿੱਤ ਦਾ ਰੱਥ ਹੈ। LCH ਨੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਆਸਾਨੀ ਨਾਲ ਦੁਸ਼ਮਣਾਂ ਨੂੰ ਚਕਮਾ ਦੇ ਸਕਦਾ ਹੈ। ਇਸ ਦੇ ਨਾਮ ਨਾਲ ਭਾਵੇਂ ਲਾਈਟ ਜੁੜਿਆ ਹੈ ਪਰ ਇਸਦਾ ਕੰਮ ਭਾਰੀ ਹੈ।”

ਇਹ ਵੀ ਪੜ੍ਹੋ : ਨਵਰਾਤਰੀ:…ਇਹ ਹੈ ਅਸਲੀ ਕੰਨਿਆ ਪੂਜਨ

 ਕੀ ਹੈ ਖਾਸੀਅਤ

ਇਹ ਹੈਲੀਕਾਪਟਰ ਝੁਲਸਦੇ ਰੇਗਿਸਤਾਨ, ਬਰਫੀਲੇ ਪਹਾੜਾਂ ਸਮੇਤ ਹਰ ਹਾਲਤ ‘ਚ ਦੁਸ਼ਮਣਾਂ ‘ਤੇ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੀ ਤੋਪ ਹਰ ਮਿੰਟ 750 ਗੋਲੀਆਂ ਦਾਗੀਆਂ ਜਾ ਸਕਦੀਆਂ ਹਨ । ਇਸ ਨੂੰ ਐਂਟੀ-ਟੈਂਕ ਅਤੇ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਵੀ ਲੈਸ ਕੀਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ