ਪੰਜਾਬ ਵਿਧਾਨ ਸਭਾ ’ਚ ਸਰਬਸੰਮਤੀ ਨਾਲ ਭਰੋਸਗੀ ਮਤਾ ਪਾਸ

bagwant maan

Punjab Vidhan Sabha ਭਗਵੰਤ ਮਾਨ ਦੀ ਭਰੋਸਗੀ ਮਤੇ ’ਤੇ ਸਪੀਚ ਸ਼ੁਰੂ

  • ਭਰੋਸਗੀ ਮਤੇ ਤੇ ਵੋਟਿੰਗ
  • ਅਕਾਲੀ ਅਤੇ ਬਸਪਾ ਦਾ ਸਰਕਾਰ ਨੂੰ ਸਮਰਥਨ
  • 93 ਵੋਟ ਹੱਕ ਚ
  • ਸਰਬਸੰਮਤੀ ਨਾਲ ਭਰੋਸਗੀ ਮਤਾ ਪਾਸ
  • ਮਨਪ੍ਰੀਤ ਇਯਾਲੀ ਅਕਾਲੀ ਦਲ ਅਤੇ ਨਿਛਤਰ ਸਿੰਘ ਬਸਪਾ ਵਲੋਂ ਸਰਕਾਰ ਨੂੰ ਸਮਰਥਨ
  • ਇਨ੍ਹਾਂ ਨੂੰ ਗਲਤ ਫਹਿਮੀ ਨਾ ਹੋਵੇ ਤਾਂ ਹੀ ਭਰੋਸਗੀ ਮਤਾ ਲੈ ਕੇ ਆਏ ਹਨ
  • ਭਗਵੰਤ ਮਾਨ ਦਾ ਵੱਡਾ ਐਲਾਨ
  • ਗੰਨੇ ਦੇ ਭਾਅ ਨੂੰ 360 ਰੁਪਏ ਤੋਂ 380 ਕਰ ਦਿੱਤਾ ਗਿਆ ਹੈ
  • 200 ਕਰੋੜ ਰੁਪਏ ਖ਼ਜ਼ਾਨੇ ’ਚੋਂ ਖਰਚ ਹੋਏਗਾ
  • ਕਾਂਗਰਸੀਆਂ ਨੇ ਗੈਂਗਸਟਰ ਪੈਦਾ ਕੀਤੇ
  • ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਪੈਦਾ ਕੀਤੇ ਹਨ
  • ਕਾਂਗਰਸ ਦੀ ਪ੍ਰਧਾਨਗੀ ਦਾ ਕੋਈ ਫਾਰਮ ਲੈਣ ਨੂੰ ਤਿਆਰ ਨਹੀਂ
  • ਕਾਂਗਰਸੀ ਕਹਿੰਦੇ ਹਨ ਕਿ ਸਾਨੂੰ ਦੇਸ਼ ਦੀ ਸੱਤਾ ਚ ਲੈ ਕੇ ਆਓ, ਅਸੀਂ ਕੁਝ ਕਰਕੇ ਦਿਖਾਵਾਂਗੇ। ਲੋਕ ਕਹਿੰਦੇ ਹਨ ਕਿ ਪਹਿਲਾਂ ਕੁਝ ਕਰਕੇ ਦਿਖਾਓ, ਫਿਰ ਸਤਾ ਚ ਲੈ ਕੇ ਆਵਾਂਗੇ
  • ਅਪਰੇਸ਼ਨ ਲੋਟਸ ਦੇ ਸਮਰਥਨ ’ਚ ਜਿਹੜੇ ਜਿੰਦਾਬਾਦ ਮੁਰਦਾਬਾਦ ਕਰਕੇ ਗਏ ਹਨ, ਕਾਂਗਰਸ ’ਚ ਹੁਣ ਦਫਤਰ ਖੁੱਲ੍ਹਣਾ ਚਾਹੀਦਾ ਹੈ। ਇਸ ਦਫਤਰ ਦੇ ਬਾਹਰ ਲਿਖਣਾ ਚਾਹੀਦਾ ਹੈ ਕਿ ਇਥੇ ਲੋਕਾਂ ਦੀ ਵੋਟਾਂ ਨਾਲ ਚੁਣੇ ਹੋਏ ਵਿਧਾਇਕ ਸਸਤੇ ਰੇਟ ਚ ਮਿਲਦੇ ਹਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha) ਦਾ ਅੱਜ ਚੌਥੇ ਦਿਨ ਵੀ ਵਿਰੋਧੀਆਂ ਪਾਰਟੀਆਂ ਨੰ ਹੰਗਾਮਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਸ਼ਣ ਦੇ ਰਹੇ ਹਨ। ਇਸ ਤੋਂ ਬਾਅਦ ਭਗਵੰਤ ਮਾਨ ਤੋਂ ਬਾਅਦ ਭਰੋਸਗੀ ਮੁੱਦੇ ਤੇ ਵੋਟਿੰਗ ਸ਼ੁਰੂ ਹੋਏਗੀ। ਇਸ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਭਾਜਪਾ ਦੇ ਆਪਰੇਸ਼ਨ ਲੋਟਸ ਦੇ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਲੋਕਤੰਤਰੀ ਦਾ ਘਾਣ ਕਰ ਰਹੀ ਹੈ ਉਹ ਆਪਣੀ ਸਰਕਾਰ ਨਾ ਬਣਾ ਸਕਣ ਕਾਰਨ ਬੌਖਲਾ ਗਈ ਹੈ।

Punjab Vidhan Sabha

ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਦੀਪਕ ਟੀਨੂੰ ਦੇ ਭਗੌੜੇ ਅਤੇ ਗੈਂਗਸਟਰ ਅਮਰੀਕ ਸਿੰਘ ਦੇ ਵੱਡੇ ਭਰਾ ਦੇ ਮਾਮਲੇ ‘ਚ ‘ਆਪ’ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਧਾਲੀਵਾਲ ‘ਚ ਇਕ ਵਿਅਕਤੀ ਥਾਣੇ ‘ਚੋਂ ਐਸਐਲਆਰ ਖੋਹ ਕੇ ਫ਼ਰਾਰ ਹੋ ਗਿਆ। ਬਾਜਵਾ ਨੇ ਗ੍ਰਹਿ ਮੰਤਰੀ ਨੂੰ ਸਦਨ ‘ਚ ਆ ਕੇ ਬਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀ.ਜੀ.ਪੀ. ਦੀ ਹੈ।

ਕੈਬਨਿਟ ਅਮਨ ਅਰੋੜਾ ਨੇ ਦੱਸਿਆ ਕਿ ਮਸ਼ਹੂਰ ਗੈਂਗਸਟਰ ਸੀ.ਆਈ.ਏ ਇੰਚਾਰਜ ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ। ਇਸ ਲਈ ਪੰਜਾਬ ਸਰਕਾਰ ਨੇ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਰਖਾਸਤ ਕਰਨ ਦੀ ਕਾਰਵਾਈ ਜਾਰੀ ਹੈ। ਏਜੀਟੀਐਫ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਗੁਰਦੀਪ ਪ੍ਰਧਾਨ ਦੀ ਮੌਤ ਕਾਂਗਰਸ ਦੇ ਰਾਜ ‘ਚ ਹੋਈ। ਕਾਂਗਰਸ ਦੇ ਰਾਜ ਦੌਰਾਨ ਦੋ ASI ਮਾਰੇ ਗਏ, ਕੀ ਕਾਂਗਰਸ ਭੁੱਲ ਗਈ ਇਹ ਸਭ?

ਇਹ ਵੀ ਪੜ੍ਹੋ : ਨਵਰਾਤਰੀ:…ਇਹ ਹੈ ਅਸਲੀ ਕੰਨਿਆ ਪੂਜਨ

ਭਗਵੰਤ ਮਾਨ ਸਰਕਾਰ ਲੋਕ ਹਿੱਤ ਵਿੱਚ ਕੰਮ ਕਰ ਰਹੀ ਹੈ (Punjab Vidhan Sabha)

ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕ ਹਿੱਤ ਵਿੱਚ ਕੰਮ ਕਰ ਰਹੀ ਹੈ। ਕਾਂਗਰਸ ਹਮੇਸ਼ਾ ਪੰਜਾਬ ਨਾਲ ਧੋਖਾ ਕਰਦੀ ਰਹੀ, ਪਰ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਨੂੰ ਨਾ ਸਿਰਫ ਜਗਾਇਆ ਹੈ, ਸਗੋਂ ਪੂਰਾ ਵੀ ਕਰ ਰਹੀ ਹੈ।

ਕਾਂਗਰਸ ਦੇ ਵਿਧਾਇਕਾਂ ਨੇ ਸ਼ੁਰੂ ਤੋਂ ਹੀ ‘ਆਪ’ ਦੇ ਭਰੋਸੇ ਦੇ ਮਤੇ ਦਾ ਵਿਰੋਧ ਕੀਤਾ। ਪਰ ਕੁਝ ਦੇਰ ਬਾਅਦ ਹੰਗਾਮਾ ਸ਼ਾਂਤ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਇਆ ਗਿਆ। ਇਸ ਤੋਂ ਬਾਅਦ ਜਦੋਂ ਵਿਧਾਨ ਸਭਾ ਉੱਠੀ ਤਾਂ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਮਤਾ ਲਿਆਂਦਾ ਗਿਆ ਅਤੇ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ