ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਸੂਬਾ ਕਮੇਟੀ ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦੀ ਹੋਈ ਚੋਣ

ਰਣਜੀਤ ਸਿੰਘ ਰਾਣਵਾਂ ਸੂਬਾ ਪ੍ਰਧਾਨ ਅਤੇ ਸੁਰਿੰਦਰ ਕੁਮਾਰ ਪੁਆਰੀ ਸੂਬਾਈ ਜਨਰਲ ਸਕੱਤਰ ਚੁਣੇ ਗਏ

ਕੋਟਕਪੂਰਾ, (ਅਜੈ ਮਨਚੰਦਾ)। ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਨਵੇਂ ਚੁਣੇ ਗਏ ਸੂਬਾਈ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ , ਸੂਬਾਈ ਪ੍ਰੈੱਸ ਸਕੱਤਰ ਪ੍ਰਭਜੀਤ ਸਿੰਘ ਉੱਪਲ ਤੇ ਟਹਿਲ ਸਿੰਘ ਸਰਾਭਾ ਨੇ ਦੱਸਿਆ ਕਿ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਹੋਈ।

ਇਹ ਵੀ ਪੜ੍ਹੋ : ਭਾਰਤੀ ਹਵਾਈ ਫੌਜ ਨੂੰ ਮਿਲਿਆ ਸਵਦੇਸ਼ੀ ਲੜਾਕੂ ਹੈਲੀਕਾਪਟਰ 

ਸੂਬਾ ਕਾਰਜਕਾਰਨੀ ਕਮੇਟੀ ਦੀ ਚੋਣ ਦੌਰਾਨ ਚਰਨ ਸਿੰਘ ਸਰਾਭਾ ਸਰਪ੍ਰਸਤ, ਰਣਬੀਰ ਸਿੰਘ ਢਿੱਲੋਂ ਚੇਅਰਮੈਨ , ਦਰਸ਼ਨ ਸਿੰਘ ਲੁਬਾਣਾ ਵਰਕਿੰਗ ਚੇਅਰਮੈਨ, ਜਗਦੀਸ਼ ਸਿੰਘ ਚਾਹਲ ਮੁੱਖ ਜਥੇਬੰਦਕ ਸਕੱਤਰ, ਰਣਜੀਤ ਸਿੰਘ ਰਾਣਵਾਂ ਸੂਬਾ ਪ੍ਰਧਾਨ, ਸੁਰਿੰਦਰ ਕੁਮਾਰ ਪੁਆਰੀ ਸੂਬਾਈ ਜਰਨਲ ਸਕੱਤਰ, ਗੁਰਜੀਤ ਸਿੰਘ ਘੋੜੇਵਾਹ, ਗੁਰਪ੍ਰੀਤ ਸਿੰਘ ਮੰਗਵਾਲ ਤੇ ਗੁਰਮੇਲ ਸਿੰਘ ਮੈਲਡੇ (ਸਾਰੇ ਸੀਨੀਅਰ ਮੀਤ ਪ੍ਰਧਾਨ), ਜਸਵਿੰਦਰ ਪਾਲ ਉੱਘੀ, ਪਰਵੀਨ ਕੁਮਾਰ ਲੁਧਿਆਣਾ, ਸਰੋਜ ਰਾਣੀ ਛਪੜੀ ਵਾਲਾ, ਸੁਰਿੰਦਰ ਸਿੰਘ ਬਰਾੜ, ਹਰਵਿੰਦਰ ਸਿੰਘ ਰੌਣੀ, ਜਸਕਰਨ ਸਿੰਘ ਗਹਿਰੀ ਬੁੱਟਰ, ਅਮਰਜੀਤ ਕੌਰ ਰਣ ਸਿੰਘ ਵਾਲਾ (ਸਾਰੇ ਮੀਤ ਪ੍ਰਧਾਨ), ਪ੍ਰੇਮ ਚਾਵਲਾ, ਕਰਤਾਰ ਸਿੰਘ ਪਾਲ (ਦੋਵੇਂ ਐਡੀਸ਼ਨਲ ਜਨਰਲ ਸਕੱਤਰ), ਗੁਰਪ੍ਰੀਤ ਸਿੰਘ ਮਾੜੀਮੇਘਾ, ਪਰਮਿੰਦਰ ਸਿੰਘ ਸੋਢੀ, ਸੁਖਜੀਤ ਸਿੰਘ ਮੁਕਤਸਰ, ਮਾਧੋ ਲਾਲ ਰਾਹੀ, ਚੰਦਨ ਸਿੰਘ, ਮੇਲਾ ਸਿੰਘ ਪੁੰਨਾਵਾਲ (ਸਾਰੇ ਮੀਤ ਸਕੱਤਰ),ਮਨਜੀਤ ਸਿੰਘ ਗਿੱਲ ਵਿੱਤ ਸਕੱਤਰ ਭੁਪਿੰਦਰ ਸਿੰਘ ਮੋਹਾਲੀ ਸਹਾਇਕ ਵਿੱਤ ਸਕੱਤਰ, ਪ੍ਰਭਜੀਤ ਸਿੰਘ ਉਪਲ, ਟਹਿਲ ਸਿੰਘ ਸਰਾਭਾ (ਦੋਵੇਂ ਪ੍ਰੈੱਸ ਸਕੱਤਰ) ਚੁਣੇ ਗਏ ।

ਫੈਸਲਾ ਹੋਇਆ ਕਿ ਸਾਰੇ ਜ਼ਿਲ੍ਹਾ ਪ੍ਰਧਾਨ, ਸਕੱਤਰ ਅਤੇ ਪ.ਸ.ਸ. ਫ ਨਾਲ ਸਬੰਧਤ

ਯੂਨੀਅਨਾਂ ਦੇ ਸੂਬਾਈ ਪ੍ਰਧਾਨ ਤੇ ਜਨਰਲ ਸਕੱਤਰ ਆਹੁਦੇ ਅਨੁਸਾਰ ਸੂਬਾਈ ਕਾਰਜਕਾਰਨੀ ਕਮੇਟੀ ਦੇ ਮੈਂਬਰ ਹੋਣਗੇ| ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲਾ ਵੱਟਣ ਦੇ ਰੋਸ ਵਜੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ 17 ਤੋਂ 21 ਅਕਤੂਬਰ ਤੱਕ ਰੋਸ ਹਫਤਾ ਮਨਾਉਂਦੇ ਹੋਏ ਵੱਖ ਵੱਖ ਤੇ ਰੈਲੀਆਂ ਤੇ ਮੁਜ਼ਾਹਰੇ ਕੀਤੇ ਜਾਣਗੇ ਅਤੇ 17 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਰਾਜ ਪੱਧਰੀ ਰੈਲੀ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ