ਰਾਜੇ ਦਾ ਵਾਰਸ

ਰਾਜੇ ਦਾ ਵਾਰਸ

ਇੱਕ ਰਾਜਾ ਬਜ਼ੁਰਗ ਹੋ ਗਿਆ ਉਸ ਨੇ ਆਪਣੇ ਤਿੰਨ ਪੁੱਤਰਾਂ ਨੂੰ ਵਾਰਸ ਚੁਣਨ ਲਈ ਪ੍ਰੀਖਿਆ ਲੈਣ ਦਾ ਵਿਚਾਰ ਕੀਤਾ ਤਿੰਨੇ ਪੁੱਤਰਾਂ ਨੂੰ ਕੋਲ ਬੁਲਾ ਕੇ ਇੱਕ ਮੁਦਰਾ ਦਿੱਤੀ ਅਤੇ ਕਿਹਾ ਕਿ ਇਸ ਨਾਲ ਆਪਣੇ ਕਮਰੇ ਨੂੰ ਪੂਰਾ ਭਰਨਾ ਹੈ ਪਹਿਲੇ ਪੁੱਤਰ ਨੇ ਉਸ ਧਨ ਨਾਲ ਆਪਣਾ ਕਮਰਾ ਕਚਰੇ ਨਾਲ ਭਰ ਦਿੱਤਾ ਦੂਜੇ ਪੁੱਤਰ ਨੇ ਉਸ ਧਨ ਨਾਲ ਆਪਣਾ ਕਮਰਾ ਘਾਹ-ਫੂਸ ਨਾਲ ਭਰਵਾ ਦਿੱਤਾ ਤੀਜੇ ਪੁੱੱਤਰ ਨੇ ਆਪਣੇ ਕਮਰੇ ’ਚ ਧਨਰਾਸ਼ੀ ਨਾਲ ਇੱਕ ਦੀਵਾ ਬਾਲ਼ਿਆ ਤਾਂ ਪੂਰਾ ਕਮਰਾ ਚਾਨਣ ਨਾਲ ਭਰ ਗਿਆ

ਅਗਰਬੱਤੀ ਧੁਖਾਈ ਤਾਂ ਪੂਰਾ ਕਮਰਾ ਖੁੂਸ਼ਬੂ ਨਾਲ ਭਰ ਗਿਆ ਅਤੇ ਉਸ ਕਮਰੇ ’ਚ ਸਾਜ ਵੱਜੇ ਤਾਂ ਕਮਰਾ ਸੰਗੀਤ ਦੀਆਂ ਸੁਰਾਂ ਨਾਲ ਭਰ ਗਿਆ ਰਾਜਾ ਨੇ ਤੀਜੇ ਪੁੱਤਰ ਨੂੰ ਆਪਣਾ ਵਾਰਸ ਐਲਾਨ ਦਿੱਤਾ ਜਿਸ ਨੇ ਆਪਣੇ ਕਮਰੇ ਨੂੰ ਚਾਨਣ, ਖੂਸਬੂ ਅਤੇ ਸੰਗੀਤ ਨਾਲ ਭਰ ਦਿੱਤਾ ਸੀ ਸਿੱਖਿਆ: ਸ੍ਰੇਸਠ ਮਨੁੱਖ ਉਹ ਹੈ ਜੋ ਉਮਰ ਅਤੇ ਮੁਦਰਾ ਦੀ ਸੁਚੱਜੀ ਵਰਤੋਂ ਕਰਕੇ ਆਪਣੇ ਜੀਵਨ ਰੂਪੀ ਪਲਾਂ ਨੂੰ ਪ੍ਰੇਮ ਸ਼ਰਧਾ ਅਤੇ ਆਨੰਦ ਨਾਲ ਭਰ ਦਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ