ਰਾਫੇਲ ‘ਤੇ ਭਖੀ ਸ਼ਬਦੀ ਜੰਗ

Heavy, War, Rafael

ਰਾਫ਼ੇਲ ਵਿਵਾਦ : ਦਸਾਲਟ ਦੇ ਸੀਈਓ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਕੀਤਾ ਰੱਦ

ਪੈਸਾ ਰਿਲਾਇੰਸ ‘ਚ ਨਹੀਂ ਜੁਆਇੰਟ ਵੇਂਚਰ ‘ਚ ਲਾਇਆ : ਟ੍ਰੈਪੀਅਰ

ਇਸ ਡੀਲ ‘ਚ ਹਥਿਆਰ ਨੂੰ ਛੱਡ ਕੇ ਜਹਾਜ਼ ਨਾਲ ਜੁੜੇ ਸਾਰੇ ਜ਼ਰੂਰੀ ਯੰਤਰ ਦਸਾ ਦੁਆਰ ਭੇਜੇ ਜਾਣਗੇ

ਏਜੰਸੀ, ਫਰਾਂਸ

ਰਾਫ਼ੇਲ ਡੀਲ ਸਬੰਧੀ ਭਖੇ ਸਿਆਸੀ ਵਿਵਾਦ ਦਰਮਿਆਨ ਇਸ ਫਾਈਟਰ ਜੈੱਟ ਨੂੰ ਬਣਾਉਣ ਵਾਲੀ ਕੰਪਨੀ ਦਸਾਲਟ ਏਵੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਰੀਕ ਟ੍ਰੈਪੀਅਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ ਟ੍ਰੈਪੀਅਰ ਨੇ ਇੱਕ ਇੰਟਰਵਿਊ ‘ਚ ਇਸ ਡੀਲ ਸਬੰਧੀ ਰਾਹੁਲ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ‘ਚ ਟ੍ਰੈਪੀਅਰ ਨੇ ਕਿਹਾ, ”ਮੈਂ ਝੂਠ ਨਹੀਂ ਬੋਲਦਾ ਮੈਂ ਪਹਿਲਾਂ ਜੋ ਵੀ ਕਿਹਾ ਤੇ ਹੁਣ ਕਹਿ ਰਿਹਾ ਹਾਂ ਉਹ ਸੱਚ ਤੇ ਸਹੀ ਹੈ’

ਉਨ੍ਹਾਂ ਕਿਹਾ ਕਿ ਦਸਾ-ਰਿਲਾਇੰਸ ਜੁਆਇੰਟ ਵੇਂਚਰ (ਜੇਵੀ) ਦੇ ਆਫਸੈੱਟ ਕਾਨਟ੍ਰੈਕਟ ਸਬੰਧੀ ਸਾਬਕਾ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਦਾ ਬਿਆਨ ਸਹੀ ਨਹੀਂ ਸੀ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ”ਮੈਂ ਝੂਠ ਨਹੀਂ ਬੋਲਦਾ ਮੈਂ ਜੋ ਗੱਲ ਪਹਿਲਾਂ ਕਹੀ ਤੇ ਜੋ ਬਿਆਨ ਦਿੱਤਾ ਬਿਲਕੁਲ ਸਹੀ ਹੈ ਮੈਂ ਝੂਠ ਬੋਲਣ ਲਈ ਨਹੀਂ ਜਾਣਿਆ ਜਾਂਦਾ ਮੇਰੇ ਅਹੁਦੇ ‘ਤੇ ਤੁਸੀਂ ਝੂਠ ਨਹੀਂ ਬੋਲ ਸਕਦੇ  ਇਸ ਦੇ ਨਾਲ ਹੀ ਟ੍ਰੈਪੀਅਰ ਨੇ ਸਾਫ਼ ਕੀਤਾ ਕਿ ਅਸੀਂ ਰਿਲਾਇੰਸ ਨੂੰ ਖੁਦ ਚੁਣਿਆ, ਇਸ ਤੋਂ ਇਲਾਵਾ 30 ਸਾਂਝੇਦਾਰ ਹੋਰ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here