ਨਵੀਂ ਦਿੱਲੀ (ਏਜੰਸੀ)। Weather IMD Update Today: ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਦੇਸ਼ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ, ਪੂਰਬੀ ਰਾਜਸਥਾਨ, ਗੁਜਰਾਤ ਤੇ ਪੱਛਮੀ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਅੱਜ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਤੱਟਵਰਤੀ ਕਰਨਾਟਕ, ਪੂਰਬੀ ਮੱਧ ਪ੍ਰਦੇਸ਼, ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਉੱਤਰੀ ਕਰਨਾਟਕ, ਸੌਰਾਸ਼ਟਰ, ਕੱਛ, ਹਿਮਾਲਿਆਈ ਪੱਛਮੀ ਬੰਗਾਲ, ਸਿੱਕਮ ਤੇ ਉੱਤਰਾਖੰਡ ’ਚ ਵੀ ਭਾਰੀ ਮੀਂਹ ਪੈ ਸਕਦਾ ਹੈ।
ਇਹ ਖਬਰ ਵੀ ਪੜ੍ਹੋ : Declining Quality Medicines: ਸਿਹਤ ਸੰਕਟ, ਦਵਾਈਆਂ ਦੀ ਡਿੱਗਦੀ ਗੁਣਵੱਤਾ
ਐਨਸੀਆਰ ’ਚ ਅੱਜ ਤੋਂ ਮੀਂਹ ਦਾ ਦੌਰ ਸ਼ੁਰੂ | Today Weather
ਅੱਜ ਪੱਛਮੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲ, ਤਾਮਿਲਨਾਡੂ, ਬਿਹਾਰ ਦੇ ਕੁਝ ਇਲਾਕਿਆਂ, ਪੱਛਮੀ ਰਾਜਸਥਾਨ ਵਿੱਚ ਵੀ ਮੀਂਹ ਪੈਣ ਦੀ ਉਮੀਦ ਹੈ। ਬਿਹਾਰ, ਕਰਨਾਟਕ, ਜੰਮੂ-ਕਸ਼ਮੀਰ, ਲੱਦਾਖ, ਝਾਰਖੰਡ, ਓਡੀਸ਼ਾ, ਤੇਲੰਗਾਨਾ, ਪੱਛਮੀ ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਬਿਜਲੀ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਮੁੰਬਈ ’ਚ ਅੱਜ ਭਾਰੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸਵੇਰ ਤੋਂ ਹੀ ਮੌਸਮ ਸੁਹਾਵਣਾ ਹੈ ਤੇ ਕਈ ਇਲਾਕਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ ਹੈ।
ਭਾਰੀ ਮੀਂਹ ਕਾਰਨ ਓਡੀਸ਼ਾ ਦੇ ਬਾਲਾਸੋਰ ’ਚ ਜਲਕਾ ਨਦੀ ਉਛਾਲ ’ਚ ਹੈ ਤੇ ਇਸ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਹੈ। ਆਉਣ ਵਾਲਾ ਹਫ਼ਤਾ ਦਿੱਲੀ-ਐਨਸੀਆਰ ਦੇ ਲੋਕਾਂ ਲਈ ਖੁਸ਼ਨੁਮਾ ਹੋਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ, ਐਤਵਾਰ ਤੋਂ ਦਿੱਲੀ-ਐਨਸੀਆਰ ’ਚ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਵੇਗਾ ਜੋ 1 ਅਗਸਤ ਤੱਕ ਜਾਰੀ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ, ਦਿੱਲੀ ਐਨਸੀਆਰ ’ਚ ਨਮੀ ਵਧ ਗਈ ਹੈ। ਘੱਟੋ-ਘੱਟ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ।
ਜੋ ਕਿ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ। ਪਿਛਲੇ 24 ਘੰਟਿਆਂ ’ਚ, ਹਵਾ ’ਚ ਨਮੀ 89 ਤੋਂ 53 ਫੀਸਦੀ ਸੀ। ਦਰਅਸਲ, ਮਾਨਸੂਨ ਟਰਾਫ ਹਿਮਾਲਿਆ ਦੀਆਂ ਤਲਹਟੀਆਂ ਦੇ ਨੇੜੇ ਫਸਿਆ ਹੋਇਆ ਹੈ। ਅਜਿਹੀ ਸਥਿਤੀ ’ਚ, ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਘੱਟ ਗਿਆ ਹੈ। ਇਸ ਕਾਰਨ, ਦੋ ਦਿਨਾਂ ਤੋਂ ਤਾਪਮਾਨ ਵਧ ਰਿਹਾ ਹੈ।
ਮੱਧ ਪ੍ਰਦੇਸ਼ ’ਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ | Today Weather
ਮੱਧ ਪ੍ਰਦੇਸ਼ ’ਚ ਭਾਰੀ ਮੀਂਹ ਪੈ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਹੈ। ਨਰਮਦਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਐਤਵਾਰ ਨੂੰ ਪਹਿਲੀ ਵਾਰ 53 ਜ਼ਿਲ੍ਹਿਆਂ ’ਚ ਬਹੁਤ ਭਾਰੀ ਤੇ ਭਾਰੀ ਮੀਂਹ ਲਈ ਲਾਲ, ਸੰਤਰੀ-ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਪਹਿਲੀ ਵਾਰ, ਇੰਦੌਰ-ਉਜੈਨ ਦੋਵਾਂ ਡਿਵੀਜ਼ਨਾਂ ਦੇ ਸਾਰੇ 15 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਲਾਲ ਅਤੇ ਸੰਤਰੀ ਅਲਰਟ ਜਾਰੀ ਕੀਤੇ ਗਏ ਹਨ। ਭੋਪਾਲ, ਗਵਾਲੀਅਰ, ਜਬਲਪੁਰ, ਨਰਮਦਾਪੁਰਮ, ਰੀਵਾ, ਸ਼ਹਿਦੋਲ ਤੇ ਸਾਗਰ ਡਿਵੀਜ਼ਨਾਂ ਦੇ ਸਾਰੇ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ, ਚੰਬਲ ਦੇ 2 ਜ਼ਿਲ੍ਹਿਆਂ ਮੋਰੇਨਾ ਤੇ ਭਿੰਡ ’ਚ ਹਲਕੀ ਬਾਰਿਸ਼ ਹੋਵੇਗੀ। ਸ਼ਨਿੱਚਰਵਾਰ ਨੂੰ ਭੋਪਾਲ, ਇੰਦੌਰ, ਉਜੈਨ ਸਮੇਤ 35 ਤੋਂ ਵੱਧ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਈ।