ਹਾਲ ਦੀ ਘੜੀ ਮੀਂਹ ਫਸਲਾਂ ਲਈ ਲਾਹੇਵੰਦ (Rain In Mansa)
(ਸੁਖਜੀਤ ਮਾਨ) ਮਾਨਸਾ। ਅੱਜ ਦੇਰ ਸ਼ਾਮ ਮਾਨਸਾ ਤੇ ਇਸ ਦੇ ਨੇੜਲੇ ਇਲਾਕੇ ਵਿੱਚ ਪਏ ਮੀਂਹ (Rain In Mansa) ਨੇ ਭਾਦੋਂ ਦੇ ਮਹੀਨੇ ਵਿੱਚ ਪੈ ਰਹੀ ਸਖ਼ਤ ਗਰਮੀ ਤੋਂ ਇੱਕ ਵਾਰ ਲੋਕਾਂ ਨੂੰ ਰਾਹਤ ਦਿੱਤੀ ਹੈ । ਇਹ ਮੀਂਹ ਹਾਲ ਦੀ ਘੜੀ ਫਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ । ਵੇਰਵਿਆਂ ਮੁਤਾਬਿਕ ਅੱਜ ਸਵੇਰ ਤੋਂ ਹੀ ਭਾਰੀ ਗਰਮੀ ਪੈ ਰਹੀ ਸੀ ਪਰ ਅਸਮਾਨ ਵਿੱਚ ਛਾਏ ਬੱਦਲਾਂ ਕਾਰਨ ਮੀਂਹ ਦੀ ਸੰਭਾਵਨਾ ਬਣੀ ਹੋਈ ਸੀ । ਸਾਰਾ ਦਿਨ ਪੂਰੀ ਗਰਮੀ ਪੈਣ ਤੋਂ ਬਾਅਦ ਦੇਰ ਸ਼ਾਮ ਪਏ ਮੀਂਹ ਕਾਰਨ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ । ਮੀਂਹ ਕਾਰਨ ਸੜਕਾਂ ਤੇ ਪਾਣੀ ਖੜ੍ਹ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਮੀਂਹ ਹਾਲ ਦੀ ਘੜੀ ਫਸਲਾਂ ਲਈ ਲਾਹੇਵੰਦ ਹੀ ਹੈ ਕਿਉਂਕਿ ਗਰਮੀ ਬਹੁਤ ਜਿਆਦਾ ਪੈ ਰਹੀ ਸੀ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀ ਬਾਘਾ ਅਤੇ ਸਿੱਧੂਪੁਰ ਦੇ ਮੱਖਣ ਸਿੰਘ ਦਾ ਕਹਿਣਾ ਹੈ ਕਿ ਜ਼ੇਕਰ ਮੀਂਹ ਲਗਾਤਾਰ ਪੈਂਦਾ ਹੈ ਤੇ ਮੀਂਹ ਦੌਰਾਨ ਹਨੇਰੀ ਚਲਦੀ ਹੈ ਤਾਂ ਅਗੇਤੇ ਝੋਨੇ ਦੀ ਫ਼ਸਲ ਨੂੰ ਨੁਕਸਾਨ ਦਾ ਡਰ ਹੈ ਕਿਉਂ ਕੇ ਦਾਣਿਆਂ ਦਾ ਰੰਗ ਕਾਲਾ ਪੈਣ ਦੀ ਸੰਭਾਵਨਾ ਹੈ, ਇਸ ਤੋਂ ਇਲਾਵਾ ਨਰਮੇ ਦੀ ਫੁੱਲ ਬੁਕੀ ਝੜਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ